ਪਿੰਡ ਆਦੋਆਣਾ ਵਿਖੇ ਅਕਾਲੀ ਆਗੂ ਚਰਨਜੀਤ ਬਿੱਟੂ ਦੀ ਅਗਵਾਈ ਹੇਠ 12 ਦੀ ‘ਪੰਜਾਬ ਬਚਾਓ’ ਰੈਲੀ ਸੰਬੰਧੀ ਕੀਤਾ ਇਕੱਠ
ਬਲਾਚੌਰ, 5 ਸਤੰਬਰ (ਨਰੇਸ਼ ਧੌਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ ਦੀ ਅਗਵਾਈ ਹੇਠ 12 ਸਤੰਬਰ ਨੂੰ ਬਲਾਚੌਰ ਵਿਖੇ ਕਰਵਾਈ ਜਾ ਰਹੀ ‘ਪੰਜਾਬ ਬਚਾਓ’ ਰੈਲੀ ਸੰਬੰਧੀ ਪਿੰਡ ਆਦੋਆਣਾ ਵਿਖੇ ਅਕਾਲੀ ਆਗੂ ਚਰਨਜੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਭਾਰੀ ਇਕੱਠ ਕੀਤਾ। ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ, ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ ਸਿਆਣਾ ਤੇ ਸ.
ਬਲਾਚੌਰ, 5 ਸਤੰਬਰ (ਨਰੇਸ਼ ਧੌਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ ਦੀ ਅਗਵਾਈ ਹੇਠ 12 ਸਤੰਬਰ ਨੂੰ ਬਲਾਚੌਰ ਵਿਖੇ ਕਰਵਾਈ ਜਾ ਰਹੀ ‘ਪੰਜਾਬ ਬਚਾਓ’ ਰੈਲੀ ਸੰਬੰਧੀ ਪਿੰਡ ਆਦੋਆਣਾ ਵਿਖੇ ਅਕਾਲੀ ਆਗੂ ਚਰਨਜੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਭਾਰੀ ਇਕੱਠ ਕੀਤਾ। ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ, ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ ਸਿਆਣਾ ਤੇ ਸ. ਤਰਲੋਚਨ ਸਿੰਘ ਰੱਕੜ, ਸੇਵਾ ਮੁਕਤ ਡੀ. ਐਸ. ਪੀ. ਸਤਨਾਮ ਸਿੰਘ ਭਾਟੀਆ ਆਦਿ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਉਨ੍ਹਾਂ ਸਮੁੱਚੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਝਾੜੂ ਵਾਲੀ ਸਰਕਾਰ ਨੂੰ ਚੱਲਦਾ ਕਰਕੇ ਲੋਕ ਹਿਤੈਸ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਲਿਆਉਣ ਤਾਂ ਜੋ ਪੰਜਾਬ ਨੂੰ ਮੁੜ ਲੀਹਾਂ ’ਤੇ ਤੋਰਿਆ ਜਾ ਸਕੇ। ਨੌਜਵਾਨ ਅਕਾਲੀ ਆਗੂ ਚਰਨਜੀਤ ਸਿੰਘ ਬਿੱਟੂ ਨੇ ਸਮੁੱਚੀ ਲੀਡਰਸ਼ਿਪ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ੰਮੀ ਸਰਪੰਚ ਉਧਨਵਾਲ, ਨਰਿੰਦਰ ਚੇਚੀ, ਬਲਦੇਵ ਰਾਜ ਟੌਂਸਾ, ਗੌਰਵ ਚੌਹਾਨ ਨਾਨੋਵਾਲ, ਹੁਸਨ ਨਾਲ ਭਾਟੀਆ ਸਾਬਕਾ ਸਰਪੰਚ, ਇੰਦਰ ਲਾਲ ਕਸਾਣਾ ਸਰਪੰਚ, ਮਨੋਹਰ ਲਾਲ ਭਾਟੀਆ, ਗੁਰ ਪ੍ਰਸ਼ਾਦ ਭਾਟੀਆ, ਰੋਸ਼ਨ ਨਾਲ ਭਾਟੀਆ, ਜਸਮੇਲ ਰਾਜ ਮਹੈਸ਼ੀ, ਗਿਰਧਾਰੀ ਲਾਲ ਚੇਚੀ, ਰਾਮ ਸਰੂਪ ਮਹੈਸ਼ੀ, ਸੁਰਜੀਤ ਮਹੈਸ਼ੀ, ਨੰਦ ਲਾਲ ਭਾਟੀਆ, ਬਲਦੇਵ ਰਾਜ ਭਾਟੀਆ, ਸਤਪਾਲ ਭਾਟੀਆ, ਧਰਮਵੀਰ ਭਾਟੀਆ, ਮੇਲਾ ਰਾਮ ਭਾਟੀਆ ਬਲਬੀਰ ਚੰਦ ਭਾਟੀਆ, ਹੇਮ ਰਾਜ ਭਾਟੀਆ, ਅਸ਼ਵਨੀ ਮਹੈਸ਼ੀ ਤੇ ਬਹੁ ਗਿਣਤੀ ਪਿੰਡ ਵਾਸੀ ਹਾਜ਼ਰ ਸਨ।