06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮਜ਼ਬੂਤ ਸਮਾਜ ਦੀ ਨੀਂਹ ਰੱਖਣ ਲਈ ਅਧਿਆਪਕ ਵਰਗ ਦਾ ਵੱਡਾ ਰੋਲ ਹੁੰਦਾ ਹੈ-ਸੰਤ ਕੁਲਵੰਤ ਰਾਮ ਭਰੋਮਜਾਰਾ

ਬਹਿਰਾਮ, 5 ਸਤੰਬਰ (ਨਛੱਤਰ ਸਿੰਘ ਬਹਿਰਾਮ)-ਸਤਿਗੁਰ ਰਵਿਦਾਸ ਪਬਲਿਕ ਸਕੂਲ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਧਿਆਪਕ ਦਿਵਸ ਮਨਾਇਆ। ਸਕੂਲ ਦੇ ਬੱਚਿਆਂ ਵਲੋਂ ਰੰਗ-ਬਰੰਗੇ ਹੱਥ ਲਿਖਤ ਮੁਬਾਰਕ ਕਾਰਡ ਤੇ ਗੁਲਦਸਤੇ ਆਪਣੇ ਅਧਿਆਪਕਾਂ ਅਤੇ ਸੰਤਾਂ ਨੂੰ ਦਿੱਤੇ।

ਅਜੀਤ ਡੈਸਕ 06-09-2026
ਬਹਿਰਾਮ, 5 ਸਤੰਬਰ (ਨਛੱਤਰ ਸਿੰਘ ਬਹਿਰਾਮ)-ਸਤਿਗੁਰ ਰਵਿਦਾਸ ਪਬਲਿਕ ਸਕੂਲ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਧਿਆਪਕ ਦਿਵਸ ਮਨਾਇਆ। ਸਕੂਲ ਦੇ ਬੱਚਿਆਂ ਵਲੋਂ ਰੰਗ-ਬਰੰਗੇ ਹੱਥ ਲਿਖਤ ਮੁਬਾਰਕ ਕਾਰਡ ਤੇ ਗੁਲਦਸਤੇ ਆਪਣੇ ਅਧਿਆਪਕਾਂ ਅਤੇ ਸੰਤਾਂ ਨੂੰ ਦਿੱਤੇ। ਸੰਤਾਂ ਵਲੋਂ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮਜ਼ਬੂਤ ਸਮਾਜ ਦੀ ਨੀਂਹ ਰੱਖਣ ਲਈ ਅਧਿਆਪਕ ਵਰਗ ਦਾ ਵੱਡਾ ਰੋਲ ਹੁੰਦਾ ਹੈ। ਉਪਰੰਤ ਉਨ੍ਹਾਂ ਸਾਰਿਆਂ ਦੀ ਤੰਦਰੁਸਤੀ ਤੇ ਕਾਮਯਾਬੀ ਲਈ ਅਰਦਾਸ ਕੀਤੀ। ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਵਲੋਂ ਜਿਥੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਉਥੇ ਉਨ੍ਹਾਂ ਉਕਤ ਦਿਨ ਦੀ ਵਿਸ਼ੇਸ਼ਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ, ਬਾਬਾ ਜਿੰਦਰ ਜੀ, ਪ੍ਰਿੰਸੀਪਲ ਜਸਵਿੰਦਰ ਕੌਰ, ਵਾਈਸ ਪ੍ਰਿੰਸੀਪਲ ਜੋਬਨਜੀਤ ਕੌਰ, ਜਤਿੰਦਰ ਕੌਰ, ਲੈਕ: ਰਾਮ ਲੁਭਾਇਆ, ਬਿਹਾਰੀ ਲਾਲ ਨੰਗਲ ਭਾਖੜਾ, ਮੈਡਮ ਬਲਬੀਰ ਕੌਰ ਟਾਂਡਾ, ਪਰਵੀਨ ਬਾਲਾ, ਕਸ਼ਮੀਰ ਕੌਰ, ਨਵਨੀਤ ਕੌਰ, ਮਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਮਨਦੀਪ ਕਲਸੀ, ਸਰਿਆ, ਪ੍ਰਭਜੋਤ ਕੌਰ, ਇਸ਼ਕਾ, ਜਸਵਿੰਦਰ ਕੌਰ ਰਜਨੀ, ਨੇਹਾ ਸੈਂਪਲੇ, ਰਾਜ ਕੁਮਾਰ, ਬਲਜੀਤ ਕੌਰ ਆਦਿ ਦੇ ਨਾਂਅ ਜਿਕਰਯੋਗ ਹਨ।
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ’ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਕਾਰਡੀਓਲੋਜਿਸਟ ਡਾ. ਪ੍ਰਸ਼ਾਂਤ ਥੰਡੀ ਲਿਵਾਸਾ ਹਸਪਤਾਲ, ਨਵਾਂਸ਼ਹਿਰ ਵਿਖੇ ਦੇਣਗੇ ਆਪਣੀਆਂ ਸੇਵਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।