08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਰਿਆਂਸ ਪੇਪਰ ਮਿੱਲ ਬਣਾਂ ਦੇ ਵਰਕਰਾਂ ਦੀ ਮੀਟਿੰਗ

ਰੱਤੇਵਾਲ, 7 ਸਤੰਬਰ (ਅਸ਼ੋਕ ਕੁਮਾਰ ਲੀਲ)-ਸਰਿਆਂਸ ਪੇਪਰ ਮਿੱਲ ਬਣਾਂ ਦੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸੁਖਦੇਵ ਕਿਸਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪ੍ਰਧਾਨ ਸੁਖਦੇਵ ਕਿਸਾਣਾ ਤੇ ਜਨਰਲ ਸਕੱਤਰ ਹਰੇ ਰਾਮ ਯਾਦਵ ਨੇ ਸਾਂਝੇ ਤੌਰ ’ਤੇ ਜਥੇਬੰਦੀ ਵਰਕਰਾਂ ਨੂੰ 6 ਸਤੰਬਰ ਨੂੰ ਜਲੰਧਰ ਵਿਖੇ ਸੀਟੂ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਕਨਵੈਂਸ਼ਨ ਵਿਚ ਸ਼ਾਮਿਲ ਹੋਣ ਦਾ ਮਤਾ ਪਾਸ ਕੀਤਾ।

ਅਜੀਤ ਡੈਸਕ 08-09-2026
ਰੱਤੇਵਾਲ, 7 ਸਤੰਬਰ (ਅਸ਼ੋਕ ਕੁਮਾਰ ਲੀਲ)-ਸਰਿਆਂਸ ਪੇਪਰ ਮਿੱਲ ਬਣਾਂ ਦੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸੁਖਦੇਵ ਕਿਸਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪ੍ਰਧਾਨ ਸੁਖਦੇਵ ਕਿਸਾਣਾ ਤੇ ਜਨਰਲ ਸਕੱਤਰ ਹਰੇ ਰਾਮ ਯਾਦਵ ਨੇ ਸਾਂਝੇ ਤੌਰ ’ਤੇ ਜਥੇਬੰਦੀ ਵਰਕਰਾਂ ਨੂੰ 6 ਸਤੰਬਰ ਨੂੰ ਜਲੰਧਰ ਵਿਖੇ ਸੀਟੂ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਕਨਵੈਂਸ਼ਨ ਵਿਚ ਸ਼ਾਮਿਲ ਹੋਣ ਦਾ ਮਤਾ ਪਾਸ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਠੇਕੇਦਾਰੀ ਸਿਸਟਮ ਤੇ ਨਿੱਜੀਕਰਨ ਦੀ ਨੀਤੀਆਂ ਖ਼ਿਲਾਫ਼ ਘੱਟੋ-ਘੱਟ ਉਜਰਤ ਦੇ ਵਾਧ ੇ ਲਈ, ਮਹਿੰਗਾਈ ਭੱਤਾ ਰਿਲੀਜ਼ ਕਰਵਾਉਣ ਲਈ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ, ਸਮੂਹ ਦਿਹਾੜੀਦਾਰ ਵਰਕਰ ਤੇ ਈ . ਐਸ. ਆਈ. ਲਾਗੂ ਕਰਵਾਉਣ ਲਈ ਤੇ ਪਿਛਲੇ ਦਿਨੀਂ ਸਰਿਆਂਸ ਪੇਪਰ ਮਿੱਲ ਦੀ ਮੈਨੇਜਮੈਂਟ ਵਲੋਂ ਬਿਨਾ ਕਿਸੇ ਕਾਰਨ 6 ਦਿਨ ਲਈ ਫੈਕਟਰੀ ਬੰਦ ਕਰਕੇ ਵਰਕਰਾਂ ਦੀਆਂ ਤਨਖਾਹਾਂ ’ਤੇ ਰੋਕ ਲਗਾਉਣ ਤੇ ਫੈਕਟਰੀ ਮੈਨੇਜਮੈਂਟ ਦੇ ਵਤੀਰੇ ਖ਼ਿਲਾਫ਼ ਯੂਨੀਅਨ ਲਗਾਤਾਰ ਸੰਘਰਸ਼ ਕਰ ਰਹੀ ਹੈ, ਜਿਸ ਦਾ ਸਬੂਤ ਪਿਛਲੇ ਦਿਨੀਂ 26 ਅਗਸਤ ਨੂੰ ਯੂਨੀਅਨ ਦੀਆਂ ਚੋਣਾਂ ਵਿਚ ਭਾਰੀ ਗਿਣਤੀ ਵਿਚ ਸਮਰਥਨ ਦੇ ਕੇ ਕੀਤੇ ਕੰਮਾਂ ਤੇ ਪ੍ਰਾਪਤੀਆਂ ’ਤੇ ਮੋਹਰ ਲਗਾ ਦਿੱਤੀ। ਉਪਰੋਕਤ ਆਗੂਆਂ ਨੇ ਇਹ ਵੀ ਕਿਹਾ ਕਿ ਸਰਿਆਂਸ ਪੇਪਰ ਮਿੱਲ ਬਣਾਂ ਦੀ ਵਰਕਰ ਯੂਨੀਅਨ ਸਟੇਟ ਕਮੇਟੀ ਸੀਟੂ ਦੇ ਨਿਰਦੇਸ਼ਾਂ ਮੁਤਾਬਿਕ ਹੀ ਕੰਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਹਰ ਸੰਘਰਸ਼ ਦੇ ਬਾਅਦ ਜਥੇਬੰਦੀ ਦੀ ਜਿੱਤ ਹੋਈ। ਸਾਥੀ ਸੁਖਦੇਵ ਸਿੰਘ ਪ੍ਰਧਾਨ ਤੇ ਹਰੇ ਰਾਮ ਯਾਦਵ ਜਨਰਲ ਸੈਕਟਰੀ ਨੇ ਵੀ ਸੰਬੋਧਨ ਕੀਤਾ। ਅਖੀਰ ’ਚ ਸਾਥੀ ਪ੍ਰਧਾਨ ਸੁਖਦੇਵ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਅਗਲੀ ਖ਼ਬਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਸ਼ਾ ਵਰਕਰਾਂ ਦਾ ਲਗਾਇਆ ਟ੍ਰੇਨਿੰਗ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।