08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦੰਗਲ ਗੁੱਗਾ ਨੌਮੀ ਬਰਨਾਲਾ ਗੇਟਾਂ ਦਾ ਸਾਲਾਨਾ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਨਵਾਂਸ਼ਹਿਰ, 7 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਦੰਗਲ ਗੁੱਗਾ ਨੌਵੀਂ ਦਾ ਸਾਲਾਨਾ ਛਿੰਝ ਮੇਲਾ ਚੰਡੀਗੜ੍ਹ ਰੋਡ ਬਰਨਾਲਾ ਕਲਾਂ ਗੇਟ ਵਿਖੇ ਕਰਵਾਇਆ, ਜੋ ਕਿ ਅਮਿੱਟ ਛਾਪਾਂ ਛੱਡਦਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਧਰਮਪਾਲ ਸਾਹਿਬ ਤੇ ਸੇਵਾਦਾਰ ਦਿਲਬਾਗ ਸਿੰਘ ਲੱਡੂ ਨੇ ਦੱਸਿਆ ਕਿ ਇਲਾਕਾ ਨਿਵਾਸੀ ਸਾਧ ਸੰਗਤ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਬਰਨਾਲਾ ਕਲਾਂ ਗੇਟ ਵਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ, ਜਿਸ ਵਿਚ ਵੱਖ-ਵੱਖ ਪਹਿਲਵਾਨਾਂ ਦੀ ਘੋਲ ਕਰਵਾਏ ਗਏ।

ਦੰਗਲ ਗੁੱਗਾ ਨੌਮੀ ਬਰਨਾਲਾ ਕਲਾਂ ਗੇਟਾਂ ਦੇ ਛਿੰਝ ਮੇਲੇ ਮੌਕੇ ਘੋਲ ਕਰਵਾਉਣ ਸਮੇਂ ਮੁੱਖ ਮਹਿਮਾਨ ਨਿਸ਼ਾਨਬੀਰ ਸਿੰਘ, ਮੁੱਖ ਸੇਵਾਦਾਰ ਧਰਮਪਾਲ ਬਾਬਾ ਸਾਹਿਬ, ਪ੍ਰਧਾਨ ਹਰਦਿਆਲ ਸਿੰਘ ਤੇ ਹੋਰ ਪ੍ਰਬੰਧਕ ਕਮੇਟੀ ਮੈਂਬਰ। ਤਸਵੀਰਾ : ਹਰਮਿੰਦਰ ਸਿੰਘ ਪਿੰਟੂ 08-09-2026
ਨਵਾਂਸ਼ਹਿਰ, 7 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਦੰਗਲ ਗੁੱਗਾ ਨੌਵੀਂ ਦਾ ਸਾਲਾਨਾ ਛਿੰਝ ਮੇਲਾ ਚੰਡੀਗੜ੍ਹ ਰੋਡ ਬਰਨਾਲਾ ਕਲਾਂ ਗੇਟ ਵਿਖੇ ਕਰਵਾਇਆ, ਜੋ ਕਿ ਅਮਿੱਟ ਛਾਪਾਂ ਛੱਡਦਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਧਰਮਪਾਲ ਸਾਹਿਬ ਤੇ ਸੇਵਾਦਾਰ ਦਿਲਬਾਗ ਸਿੰਘ ਲੱਡੂ ਨੇ ਦੱਸਿਆ ਕਿ ਇਲਾਕਾ ਨਿਵਾਸੀ ਸਾਧ ਸੰਗਤ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਬਰਨਾਲਾ ਕਲਾਂ ਗੇਟ ਵਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ, ਜਿਸ ਵਿਚ ਵੱਖ-ਵੱਖ ਪਹਿਲਵਾਨਾਂ ਦੀ ਘੋਲ ਕਰਵਾਏ ਗਏ। ਜਿਸ ਵਿਚ ਛਾਨਵੀਰ ਕੋਹਾਲੀ, ਪਰਵਿੰਦਰ ਪੱਟੀ, ਜੋਨਟੀ ਗੁੱਜਰ, ਗੁਰਨਾਮ ਬਾਬਾ ਫਲਾਈ, ਪ੍ਰਿੰਸ ਅਜਨਾਲਾ, ਗੌਰਵ ਮਾਛੀਵਾੜਾ, ਸ਼ੁਭਮ ਰਈਏਵਾਲਾ, ਚੀਨੂ ਰਈਏਵਾਲਾ, ਲੱਕੀ ਕੁਹਾਲੀ, ਲੱਲੂ ਜੰਮੂ 5911, ਰਵੀ ਆਲਮਗੀਰ, ਵਨੀਤ ਆਲਮਗੀਰ, ਸਾਹਿਬਾਜ ਆਲਮਗੀਰ, ਵਿੱਕੀ ਚੰਡੀਗੜ੍ਹ ਆਦਿ ਪਹਿਲਵਾਨਾਂ ਦੇ ਘੋਲ ਕਰਵਾਏ ਗਏ। ਇਸ ਮੌਕੇ ਪਟਕੇ ਦੀ ਕੁਸ਼ਤੀ ਦੇ ਪਹਿਲਵਾਨਾਂ ਨੂੰ ਸੱਜਰ ਸੂਈਆਂ ਝੋਟੀਆਂ ਅਤੇ ਨਕਦ ਇਨਾਮ ਤੇ ਬੁਲਟ ਮੋਟਰਸਾਈਕਲ ਦਿੱਤਾ ਗਿਆ। ਬਾਬਾ ਧਰਮਪਾਲ ਸਾਹਿਬ ਨੇ ਦੱਸਿਆ ਕਿ ਇਸ ਮੌਕੇ ਨਿਸ਼ਾਨਬੀਰ ਸਿੰਘ ਸਰਪੰਚ ਭੀਣ ਨੇ ਹਾਜ਼ਰੀ ਭਰੀ ਅਤੇ ਪਹਿਲਵਾਨਾਂ ਨਾਲ ਜਾਣ ਪਹਿਚਾਣ ਕੀਤੀ। ਉਨ੍ਹਾਂ ਕਿਹਾ ਕਿ ਛਿੰਝ ਮੇਲੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ। ਇਸ ਮੌਕੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਬਰਨਾਲਾ ਕਲਾਂ ਗੇਟਾਂ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਬਾਬਾ ਧਰਮਪਾਲ ਸਾਹਿਬ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਹਰਦਿਆਲ ਸਿੰਘ ਨੇ ਦੱਸਿਆ ਕਿ ਪਟਕੇ ਦੀ ਕੁਸ਼ਤੀ ਛਾਨਬੀਰ ਕੋਹਾਲੀ ਤੇ ਚੀਨੂ ਰਈਆਵਾਲਾ ਵਿਚਕਾਰ ਹੋਈ ਛਾਨਬੀਰ ਕੋਹਾਲੀ ਨੇ ਪੁਆਇੰਟ ’ਤੇ ਬੁਲਟ ਮੋਟਰਸਾਈਕਲ ਜਿੱਤਿਆ, ਦੂਜੀ ਕੁਸ਼ਤੀ ਜੋਨਟੀ ਗੁੱਜਰ ਦਿੱਲੀ ਅਤੇ ਲੱਲੂ ਜੰਮੂ 5911 ਵਿਚਕਾਰ ਹੋਈ , ਜਿਸ ਵਿਚ ਜੋਨਟੀ ਗੁੱਜਰ ਦਿੱਲੀ ਨੇ ਪੁਆਇੰਟ ’ਤੇ ਝੋਟੀ ਜਿੱਤੀ, ਤੀਸਰੀ ਕੁਸ਼ਤੀ ਵਿੱਕੀ ਚੰਡੀਗੜ੍ਹ ਤੇ ਸ਼ੁਭਮ ਰਈਆ ਵਿਚਕਾਰ ਹੋਈ, ਜਿਸ ਵਿਚ ਸ਼ੁਭਮ ਰਈਆ ਨੇ ਝੋਟੀ ਜਿੱਤੀ, ਚੌਥੀ ਕੁਸ਼ਤੀ ਗੁਰਨਾਮ ਬਾਬਾ ਫਲਾਹੀ ਤੇ ਰਵੀ ਰੋਹਤਕ ਵਿਚਕਾਰ ਹੋਈ, ਜਿਸ ਵਿਚ ਗੁਰਨਾਮ ਬਾਬਾ ਫਲਾਹੀ ਜੇਤੂ ਨਕਦ ਇਨਾਮ, ਪੰਜਵੀ ਕੁਸ਼ਤੀ ਪਰਮਿੰਦਰ ਪੱਟੀ ਤੇ ਰਵਾਨ ਇਰਾਨ ਦਰਮਿਆਨ ਹੋਈ। ਪਰਮਿੰਦਰ ਪੱਟੀ ਨੇ ਝੋਟੀ ਜਿੱਤੀ ਅਤੇ ਅੱਧੇ ਤੋਲੇ ਸੋਨੇ ਦੀ ਮੁੰਦਰੀ ਦੀ ਕੁਸ਼ਤੀ ਬਿੰਦਾ ਬਿਸ਼ਨਪੁਰੀਆ ਤੇ ਵਿੱਕੀ ਅਜਨਾਲਾ ਵਿਚਕਾਰ ਹੋਈ। ਬਿੰਦਾ ਬਿਸ਼ਨਪੁਰੀਆ ਨੇ ਮੁੰਦਰੀ ਜਿੱਤੀ ਹੋਰ ਵੀ ਵੱਡੇ ਘੋਲ ਕਰਵਾਏ ਗਏ। ਤਕਰੀਬਨ 100 ਦੇ ਕਰੀਬ ਪਹਿਲਵਾਨਾਂ ਦੇ ਘੋਲ ਕਰਵਾਏ ਗਏ। ਇਸ ਮੌਕੇ ਬਾਬਾ ਧਰਮਪਾਲ ਸਾਹਿਬ, ਸਰਪੰਚ ਹਰਮਨਜੀਤ ਸਿੰਘ, ਬਹਾਦਰ ਸਿੰਘ, ਅਮਰਜੀਤ ਸਿੰਘ ਮੰਗਾ, ਮਨਪ੍ਰੀਤ ਸਿੰਘ, ਕਰਨੈਲ ਸਿੰਘ, ਤਰਸੇਮ ਸਿੰਘ, ਹਰਦਿਆਲ ਸਿੰਘ, ਗੁਰਪ੍ਰੀਤ ਸਿੰਘ, ਮੰਗਤ ਰਾਮ, ਕ੍ਰਿਸ਼ਨ ਲਾਲ, ਮਦਨ ਲਾਲ, ਬਲਵੀਰ ਸਿੰਘ ਵਿੱਕੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜ਼ਨ-4 ਬਲਾਕ ਪੱਧਰੀ ਖੇਡਾਂ ਦਾ ਨਵਾਂਸ਼ਹਿਰ ਵਿਖੇ ਸ਼ਾਨਦਾਰ ਉਦਘਾਟਨ ਅਗਲੀ ਖ਼ਬਰ ਬਲਾਚੌਰ ’ਚ 12 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਇਤਿਹਾਸ ਸਿਰਜੇਗੀ-ਥਿਆੜਾ, ਨਾਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।