ਪਿੰਡ ਮੋਹਰ ਵਿਖੇ ਗੁੱਗਾ ਜ਼ਾਹਰ ਪੀਰ ਦਾ ਛਿੰਝ ਮੇਲਾ ਕਰਵਾਇਆ
ਬਲਾਚੌਰ, 7 ਸਤੰਬਰ (ਨਰੇਸ਼ ਧੌਲ)-ਪਿੰਡ ਮੋਹਰ ਵਿਖੇ ਰੱਖੜੀ ਵਾਲੇ ਦਿਨ ਤੋਂ ਲੈ ਕੇ ਨੌਵੇਂ ਦਿਨ ਤੱਕ ਗੁੱਗਾ ਜਾਹਰ ਪੀਰ ਦੀ ਕਿਰਪਾ ਨਾਲ ਪਿੰਡ ਦੇ ਚੇਲੇ ਪਰਿਵਾਰਾਂ ਵਲੋਂ ਪਿੰਡ-ਪਿੰਡ ਕਾਰਾਂ ਕਰਕੇ ਪਿੰਡ ਲਈ ਸੁੱਖ ਤੇ ਦੁਆਵਾਂ ਮੰਗੀਆਂ ਗਈਆਂ ਅਤੇ ਸਮੁੱਚੇ ਪਿੰਡ ਵਾਸੀ ਨੌਵੇਂ ਦਿਨ ਗੁੱਗਾ ਜਾਹਰ ਪੀਰ ਦੇ ਸਥਾਨ ’ ਤੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਦੁਆਵਾਂ ਕਰਕੇ ਖਾੜਾ ਵਧਾਇਆ। ਉਪਰੰਤ ਛੋਟੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਅਤੇ ਸਨਮਾਨਜਨਕ ਇਨਾਮ ਦਿੱਤੇ ਗਏ।
ਅਜੀਤ ਡੈਸਕ
08-09-2026