‘ ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਰੌਬੀ ਕੰਗ ਵਲੋਂ ਘਰ-ਘਰ ਕੀਤੀ ਪਹੁੰਚ
ਨਵਾਂਸ਼ਹਿਰ, 23 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਨਵਾਂਸ਼ਹਿਰ ਹਲਕੇ ‘ਚ ਘਰ-ਘਰ ਸੰਪਰਕ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਹਲਕਾ ਇੰਚਾਰਜ ਰੌਬੀ ਕੰਗ ਨੇ ਸ਼ਾਹਬਾਜ਼ਪੁਰ ‘ਚ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਸਿੱਧਾ ਜਨਤਾ ਨਾਲ ਸੰਵਾਦ ਕਰਨਾ ਹੈ।
ਅਜੀਤ ਡੈਸਕ
24-09-2026