ਸੰਤੋਸ਼ ਕਟਾਰੀਆ ਨੂੰ ਮੁੜ ਟਿਕਟ ਦੇਣ ’ਤੇ ਪਾਰਟੀ ਹਾਈਕਮਾਨ ਦਾ ਕੀਤਾ ਧੰਨਵਾਦ
ਟੱਪਰੀਆਂ ਖੁਰਦ, 2 ਨਵੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਮੌਜੂਦਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੂੰ ਦੁਬਾਰਾ ਉਮੀਦਵਾਰ ਐਲਾਨਣ ਨਾਲ ਸਮੁੱਚੇ ਹਲਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਸਿੱਧ ਬਾਬਾ ਜੰਬੂ ਜੀਤ ਭਜਨ ਮੰਡਲੀ ਦੇ ਸਰਪ੍ਰਸਤ ਕਾਲਾ ਗੁੱਜਰ ਬੂਥਗੜ੍ਹ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਹੁਸਨ ਲਾਲ ਦੇਦੜ ਬੂਥਗੜ੍ਹ ਨੇ ਗੱਲਬਾਤ ਕਰਦਿਆਂ ਹੋਇਆਂ ਕੀਤਾ।
ਟੱਪਰੀਆਂ ਖੁਰਦ, 2 ਨਵੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਮੌਜੂਦਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੂੰ ਦੁਬਾਰਾ ਉਮੀਦਵਾਰ ਐਲਾਨਣ ਨਾਲ ਸਮੁੱਚੇ ਹਲਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਸਿੱਧ ਬਾਬਾ ਜੰਬੂ ਜੀਤ ਭਜਨ ਮੰਡਲੀ ਦੇ ਸਰਪ੍ਰਸਤ ਕਾਲਾ ਗੁੱਜਰ ਬੂਥਗੜ੍ਹ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਹੁਸਨ ਲਾਲ ਦੇਦੜ ਬੂਥਗੜ੍ਹ ਨੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕਾ ਸੰਤੋਸ਼ ਕਟਾਰੀਆ ਨੇਕ ਸੁਭਾਅ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ। ਆਗੂਆਂ ਨੇ ਕਿਹਾ ਕਿ ਕਟਾਰੀਆ ਪਰਿਵਾਰ ਨੇ ਹਮੇਸ਼ਾ ਬਲਾਚੌਰ ਦੇ ਲੋਕਾਂ ਦੇ ਔਖੇ ਸਮੇਂ ਦੇ ਦੌਰਾਨ ਬਾਂਹ ਫੜ੍ਹੀ ਹੈ। ਉਨ੍ਹਾਂ ਨੇ ਕਿਹਾ ਬਲਾਚੌਰ ਹਲਕੇ ਦੇ ਲੋਕ ਕਟਾਰੀਆ ਪਰਿਵਾਰ ਨੂੰ ਪਿਆਰ ਕਰਦੇ ਹਨ ਉਹਨਾਂ ਦੇ ਸ਼ਾਂਤ ਦੇ ਨੇਕ ਸੁਭਾਅ ਦੇ ਨਾਲ ਹਲਕੇ ਦੇ ਲੋਕ ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਟਾਰੀਆ ਪਰਿਵਾਰ ਦੇ ਕੰਮਾਂ ਦੇ ਅਧਾਰ ‘ਤੇ ਹਲਕਾ ਬਲਾਚੌਰ ਦੀ ਸੇਵਾ ਕਰਨ ਦਾ ਮੌਕਾ ਦੇਣਗੇ।