ਟੋਲ ਪਲਾਜ਼ਾ ਬੱਛੂਆਂ ਵਿਖੇ ਰਾਤ ਸਮੇਂ ਖੜ੍ਹੇ ਵਾਹਨ ਬਣ ਸਕਦੇ ਹਾਦਸਿਆਂ ਦਾ ਕਾਰਨ
ਰੱਤੇਵਾਲ, 17 ਨਵੰਬਰ (ਅਸ਼ੋਕ ਕੁਮਾਰ ਲੀਲ)-ਰੋਪੜ ਫਗਵਾੜਾ ਨੈਸ਼ਨਲ ਹਾਈਵੇ ’ਤੇ ਪੈਂਦੇ ਟੋਲ ਪਲਾਜ਼ਾ ਬੱਛੂਆਂ ’ਤੇ ਰਾਤ ਸਮੇਂ ਕਈ ਵੱਡੇ ਵਾਹਨ ਟੋਲ ਪਲਾਜ਼ਾ ਦੀਆਂ ਦੋਨਾਂ ਸਾਈਡਾਂ ’ਤੇ ਰੁਕ ਜਾਂਦੇ ਹਨ ਅਤੇ ਸਾਰੀ ਰਾਤ ਇਹ ਵਾਹਨ ਇੱਥੇ ਖੜ੍ਹੇ ਆਮ ਦਿਖਾਈ ਦਿੰਦੇ ਹਨ। ਇਨ੍ਹਾਂ ਦੀ ਤਾਦਾਦ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਾਈਡਾਂ ’ਤੇ ਤਾਂ ਲੱਗੇ ਹੀ ਹੁੰਦੇ ਹਨ ਵਿਚਕਾਰ ਵੀ ਇਹ ਵਾਹਨ ਖੜ੍ਹੇ ਆਮ ਦਿਖਾਈ ਦਿੰਦੇ ਹਨ।
ਅਜੀਤ ਡੈਸਕ
18-11-2026