ਲਾਰਿਆਂ ’ਚ ਲੰਘ ਗਏ ਸਾਢੇ ਚਾਰ ਸਾਲ, ਨਹੀਂ ਮੁਕੰਮਲ ਹੋਇਆ ਸੰਘੋਲ-ਬਸੀ ਪਠਾਣਾਂ ਸੜਕ ਦਾ ਕਾਰਜ
ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਸੜਕ ਨਿਰਮਾਣ ਕਾਰਜ ਹੋਵੇ ਮੁਕੰਮਲ
ਸੰਘੋਲ 14 ਅਕਤੂਬਰ (ਪਰਮਵੀਰ ਧਨੋਆ)- ਲੰਮੇ ਸਮੇਂ ਤੋਂ ਬਦਹਾਲ ਸੰਘੋਲ- ਬਸੀ ਪਠਾਣਾਂ ਲਿੰਕ ਸੜਕ ਦਾ ਨਿਰਮਾਣ ਕਾਰਜ ਅੱਧ ਵਿਚਕਾਰ ਲਟਕ ਰਿਹਾ ਹੈ। ਸੂਬਾ ਸਰਕਾਰ ਨੂੰ ਹੋਂਦ ’ਚ ਆਇਆ ਸਾਢੇ ਚਾਰ ਸਾਲ ਤੋਂ ਵੱਧ ਹੋਣ ਵਾਲੇ ਹਨ, ਲੇਕਿਨ ਲੋਕਾਂ ਪੱਲੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਪਿਆ ਹੈ।
ਸੰਘੋਲ 14 ਅਕਤੂਬਰ (ਪਰਮਵੀਰ ਧਨੋਆ)- ਲੰਮੇ ਸਮੇਂ ਤੋਂ ਬਦਹਾਲ ਸੰਘੋਲ- ਬਸੀ ਪਠਾਣਾਂ ਲਿੰਕ ਸੜਕ ਦਾ ਨਿਰਮਾਣ ਕਾਰਜ ਅੱਧ ਵਿਚਕਾਰ ਲਟਕ ਰਿਹਾ ਹੈ। ਸੂਬਾ ਸਰਕਾਰ ਨੂੰ ਹੋਂਦ ’ਚ ਆਇਆ ਸਾਢੇ ਚਾਰ ਸਾਲ ਤੋਂ ਵੱਧ ਹੋਣ ਵਾਲੇ ਹਨ, ਲੇਕਿਨ ਲੋਕਾਂ ਪੱਲੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਪਿਆ ਹੈ। ਦੱਸਣਯੋਗ ਹੈ ਕਿ ਪੇਂਡੂ ਖੇਤਰ ਦੇ ਲੋਕਾਂ ਲਈ ਉਕਤ ਸੜਕ ਬਹੁਤ ਮਹੱਤਵਪੂਰਨ ਰਸਤਾ ਹੈ। ਕਰੀਬ 50 ਪਿੰਡਾਂ ਦੇ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਰਾਹਗੀਰ ਇੱਥੋਂ ਦੀ ਹੀ ਹੋ ਕੇ ਗੁਜਰਦੇ ਹਨ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਸੰਪਰਕ ਮਾਰਗ ਹੋਣ ਕਾਰਨ ਸਕੂਲ, ਕਾਲਜ ਜਾਣ ਵਾਲੇ ਬੱਚੇ, ਨੌਕਰੀਪੇਸ਼ਾ, ਅਦਾਲਤੀ ਕਾਰਜ ਵਾਲੇ ਅਤੇ ਹੋਰਨਾਂ ਕੰਮਾਂ ਨੂੰ ਜਾਣ ਵਾਲੇ ਲੋਕ ਇਸ ਰਸਤੇ ਲੰਘਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਕਤ ਰਾਹ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਆਉਣ ਜਾਣ ਦਾ ਰਸਤਾ ਹੈ। ਸ਼ਹੀਦੀ ਜੋੜ ਮੇਲ ਨੇੜੇ ਹੈ, ਲੱਖਾਂ ਦੀ ਗਿਣਤੀ ’ਚ ਲੋਕ ਦੇਸ਼ ਵਿਦੇਸ਼ ਤੋਂ ਗੁਰੂਘਰ ਮੱਥਾ ਟੇਕਣ ਆਉਂਦੇ ਹਨ। ਅਜਿਹੇ ਹਾਲਤਾਂ ’ਚ ਸੜਕ ਦੇ ਹਾਲਾਤ ਸ਼ਰਧਾਲੂਆਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਸਾਬਤ ਹੁੰਦਾ ਹੈ। ਬੀਤੇ ਸਮੇਂ ਸੜਕ ਦੇ ਨਿਰਮਾਣ ਕਾਰਜ ਨੂੰ ਲੈ ਕੇ ਸਿਆਸੀ ਬਿਆਨ ਅਕਸਰ ਸਾਹਮਣੇ ਆਉਂਦੇ ਰਹੇ ਹਨ ਲੇਕਿਨ ਜ਼ਮੀਨੀ ਪੱਧਰ ’ਤੇ ਕਾਰਜ ਨੇਪਰੇ ਨਹੀਂ ਚੜ੍ਹਿਆ। ਹੁਣ ਭਾਵੇਂ ਨਿਰਮਾਣ ਕਾਰਜ ਸ਼ੁਰੂ ਕਰਦਿਆਂ ਸੜਕ ’ਤੇ ਮਿੱਟੀ, ਪੱਥਰ ਪਾ ਦਿੱਤਾ ਗਿਆ ਹੈ, ਪਰ ਇਸ ਕਾਰਨ ਹੋਰ ਵਧੇਰੇ ਸਮੱਸਿਆ ਪੈਦਾ ਹੋ ਚੁੱਕੀ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ਲੈ ਜਾਣ ਲਈ ਭਾਰੀ ਮੁਸ਼ਕਲ ਹੋ ਰਹੀ ਹੈ। ਬੀਤੇ ਦਿਨੀਂ ਪ੍ਰੇਸ਼ਾਨ ਇਲਾਕੇ ਦੇ ਪਿੰਡਾਂ ਦੇ ਲੋਕਾਂ ਵਲੋਂ ਧਰਨਾ ਵੀ ਲਾਇਆ ਗਿਆ ਲੇਕਿਨ ਭਰੋਸੇ ਤੋਂ ਇਲਾਵਾ ਕੁੱਝ ਨਹੀਂ ਪੱਲੇ ਪਿਆ। ਹਾਲਾਤ ਇਹ ਹਨ ਕਿ ਬਦਹਾਲ ਮਾਰਗ ਕਾਰਨ ਬੱਸ ਸਰਵਿਸ ਵੀ ਲਗਭਗ ਠੱਪ ਹੋ ਚੁੱਕੀ ਹੈ। ਇਲਾਕਾ ਵਾਸੀਆਂ ਸ਼ਿੰਗਰਾ ਸਿੰਘ ਬਾਠ, ਸਵਰਨ ਸਿੰਘ ਮੁਸਤਫ਼ਾਬਾਦ, ਮਹੇਸ਼ ਕਾਲੀਆ ਕਿਸਾਨ ਆਗੂ ਕੋਟਲਾ ਅਜਨੇਰ, ਰਾਜਿੰਦਰ ਸਿੰਘ ਮਹੇਸ਼ਪੁਰਾ, ਮਨਪ੍ਰੀਤ ਸਿੰਘ ਲੋਹਾਰਮਾਜਰਾ, ਮੁਖਤਿਆਰ ਸਿੰਘ ਪ੍ਰਧਾਨ ਮਾਰਕੀਟ ਕਮੇਟੀ, ਗੁਰਸੇਵਕ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸੰਘੋਲ, ਬਰਿੰਦਰ ਸਿੰਘ ਮੋਹਨ ਮਾਜਰਾ, ਵਰਿੰਦਰ ਰੋਮੀ, ਹਰਚੰਦ ਸਿੰਘ ਚੰਨੀ ਪ੍ਰਧਾਨ ਮੈਡੀਕਲ ਐਸੋਸੀਏਸ਼ਨ, ਮਨਤੇਜ ਜਟਾਣਾ, ਸ਼ੁਭਮ ਭਟਨਾਗਰ, ਹਰਜਾਪ ਸਿੰਘ ਧਨੋਆ ਐਡਵੋਕੇਟ, ਅਵਤਾਰ ਸਿੰਘ ਰਾਣਵਾਂ, ਸੁਖਦੀਪ ਸਿੰਘ ਕਾਲੇਵਾਲ ਸਾਬਕਾ ਸਰਪੰਚ, ਗੁਰਦੀਪ।ਸਿੰਘ ਮਾਂਗਟ, ਭਗਤ ਸਿੰਘ ਪੰਜਕੋਹਾ, ਸਸ਼ੀ ਰਾਜ ਨੰਬਰਦਾਰ, ਗੁਰਪ੍ਰੀਤ ਸਿੰਘ ਖੰਟ, ਪਿਆਰਾ ਸਿੰਘ ਮਾਨਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਦਾ ਨਿਰਮਾਣ ਕਾਰਜ ਹਰ ਹਾਲਤ ’ਚ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਮੁਕੰਮਲ ਕਰਵਾਇਆ ਜਾਵੇ।