15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਦੇ ਦੂਜੇ ਮੁਫ਼ਤ ਸ਼ੂਗਰ ਟੈਸਟਿੰਗ ਕੈਂਪ ਵਿਚ 45 ਲੋਕਾਂ ਦੀ ਕੀਤੀ ਜਾਂਚ

ਮੰਡੀ ਗੋਬਿੰਦਗੜ੍ਹ, 14 ਨਵੰਬਰ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਅੱਜ ਮਹਾਰਾਜਾ ਅਗਰਸੈਨ ਪਾਰਕ ਵਿਖੇ ਆਪਣਾ ਦੂਜਾ ਮੁਫ਼ਤ ਸ਼ੂਗਰ ਟੈਸਟਿੰਗ ਕੈਂਪ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਨਿਗਰਾਨੀ ਹੇਠ ਲਗਾ ਕੇ 45 ਲੋਕਾਂ ਦੇ ਮੁਫ਼ਤ ਬਲੱਡ ਸ਼ੂਗਰ ਟੈੱਸਟ ਕੀਤੇ ਗਏ। ਇਸ ਸੇਵਾ ਪ੍ਰੋਜੈਕਟ ਦੇ ਚੇਅਰਮੈਨ ਕਲੱਬ ਦੇ ਜਨਰਲ ਸਕੱਤਰ ਸੰਜੀਵ ਭਾਟੀਆ ਸਨ, ਅਤੇ ਸਹਿ-ਚੇਅਰਮੈਨ ਕਲੱਬ ਦੇ ਖ਼ਜ਼ਾਨਚੀ ਅੰਕੁਸ਼ ਗੋਇਲ ਸਨ।

ਅਜੀਤ ਡੈਸਕ 15-11-2026
ਮੰਡੀ ਗੋਬਿੰਦਗੜ੍ਹ, 14 ਨਵੰਬਰ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਅੱਜ ਮਹਾਰਾਜਾ ਅਗਰਸੈਨ ਪਾਰਕ ਵਿਖੇ ਆਪਣਾ ਦੂਜਾ ਮੁਫ਼ਤ ਸ਼ੂਗਰ ਟੈਸਟਿੰਗ ਕੈਂਪ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਨਿਗਰਾਨੀ ਹੇਠ ਲਗਾ ਕੇ 45 ਲੋਕਾਂ ਦੇ ਮੁਫ਼ਤ ਬਲੱਡ ਸ਼ੂਗਰ ਟੈੱਸਟ ਕੀਤੇ ਗਏ। ਇਸ ਸੇਵਾ ਪ੍ਰੋਜੈਕਟ ਦੇ ਚੇਅਰਮੈਨ ਕਲੱਬ ਦੇ ਜਨਰਲ ਸਕੱਤਰ ਸੰਜੀਵ ਭਾਟੀਆ ਸਨ, ਅਤੇ ਸਹਿ-ਚੇਅਰਮੈਨ ਕਲੱਬ ਦੇ ਖ਼ਜ਼ਾਨਚੀ ਅੰਕੁਸ਼ ਗੋਇਲ ਸਨ। ਇਸ ਮੌਕੇ ’ਤੇ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਨੇ ਦੱਸਿਆ ਕਿ ਕਲੱਬ ਨੇ ਦੂਜਾ ਕੈਂਪ ਲਗਾਇਆ ਹੈ। ਇਸ ਸੇਵਾ ਪ੍ਰੋਜੈਕਟ ਦਾ ਮੁੱਖ ਉਦੇਸ਼ ਸ਼ੂਗਰ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਸਮੇਂ-ਸਮੇਂ ’ਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ’ਤੇ ਲਾਇਨ ਪੁਨੀਤ ਮਹਾਵਰ, ਤਿਲਕ ਰਾਜ ਸੋਫਤ, ਦੀਪਕ ਮਿੱਤਲ, ਅਭਿਨਵ ਗੋਇਲ, ਨੀਰਜ ਜਿੰਦਲ, ਧਰਮਿੰਦਰ ਕੁਮਾਰ ਬੌਬੀ ਅਤੇ ਹੋਰ ਕਲੱਬ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਲਲਕਾਰ ਰੈਲੀ ਸੰਬੰਧੀ ਪਿੰਡ ਭੜੀ ’ਚ ਦਰਬਾਰਾ ਗੁਰੂ ਵਲੋਂ ਮੀਟਿੰਗ ਅਗਲੀ ਖ਼ਬਰ ਝੋਨੇ ਦੇ ਖ਼ਰੀਦ ਕੇਂਦਰ ਬੰਦ ਕਰਨ ਦਾ ਫ਼ੈਸਲਾ ਕਿਸਾਨਾਂ ਨਾਲ ਕੋਝਾ ਮਜ਼ਾਕ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।