09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਐਮ.ਐਸ.ਸੀ. ਫਿਜ਼ਿਕਸ ਦਾ ਨਤੀਜਾ ਰਿਹਾ ਸ਼ਾਨਦਾਰ

ਪਠਾਨਕੋਟ, 8 ਸਤੰਬਰ (ਸੰਧੂ)-ਐਸ. ਐਮ.

ਅਜੀਤ ਡੈਸਕ 09-09-2026
ਪਠਾਨਕੋਟ, 8 ਸਤੰਬਰ (ਸੰਧੂ)-ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਨੇ ਐਮ.ਐਸ.ਸੀ. ਫਿਜ਼ਿਕਸ ਦੂਜੇ ਸਮੈਸਟਰ ਵਿਚ 100 ਫੀਸਦੀ ਨਤੀਜਾ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਵਿਦਿਆਰਥਣ ਸਾਕਸ਼ੀ ਸੈਣੀ ਨੇ 7.82 ਐਸ.ਜੀ.ਪੀ.ਏ. ਪ੍ਰਾਪਤ ਕਰਦਿਆਂ ਜੀ.ਐਨ.ਡੀ.ਯੂ. ਮੈਰਿਟ ’ਚ 5ਵਾਂ ਤੇ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ । ਜੋਤੀ ਤੇ ਕਨਿਕਾ ਨੇ 7.27 ਐਸ.ਜੀ.ਪੀ.ਏ. ਨਾਲ ਜ਼ਿਲ੍ਹਾ ਪੱਧਰ ’ਤੇ ਦੂਜਾ, ਜਦਕਿ ਇਸ਼ਿਤਾ ਮਹਾਜਨ ਤੇ ਸ੍ਰਿਸ਼ਟੀ ਨੇ 7.09 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ । ਕਾਲਜ ਦੇ ਪ੍ਰਿੰਸੀਪਲ ਜੀ.ਐਸ. ਰਾਠੌਰ, ਡਾਇਰੈਕਟਰ ਜੇ.ਸੀ. ਕਟੋਚ ਤੇ ਆਜੀਵਨ ਪ੍ਰਧਾਨ ਚੋਧਰੀ ਡਾ: ਰਾਜੇਸ਼ਵਰ ਸਿੰਘ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ । ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ: ਸੁਨੀਲ ਕੁਮਾਰ ਨੇ ਕਿਹਾ ਕਿ ਇਹ ਸਫ਼ਲਤਾ ਵਿਦਿਆਰਥਣਾਂ ਦੀ ਮਿਹਨਤ ਤੇ ਅਧਿਆਪਕਾਂ ਦੇ ਸਮਰਪਿਤ ਮਾਰਗ ਦਰਸ਼ਨ ਦਾ ਨਤੀਜਾ ਹੈ । ਇਸ ਮੌਕੇ ਡਾ: ਰੋਹਨ ਸਮਕਾਰੀਆ, ਪ੍ਰੋ: ਪਿੰਕੀ ਬੱਗਾ, ਪ੍ਰੋ: ਰੇਖਾ ਅਤੇ ਪ੍ਰੋ: ਰੰਜੀਤਾ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਸਮਿਤੀ ਮਾਰਕੀਟ ਸਥਿਤ ਧਾਰਮਿਕ ਸਥਾਨ ’ਚ ਚੋਰੀ ਅਗਲੀ ਖ਼ਬਰ ਗੜ੍ਹਮਲ ਤੋਂ ਮਮਿਆਲ ਕੱਚੇ ਰਸਤੇ ਕਾਰਨ ਲੋਕ ਪਗਡੰਡੀ ਸਹਾਰੇ ਸਫ਼ਰ ਕਰਨ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।