26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰੈਕਟਰ-ਟਰਾਲੇ ਬਣੇ ਸੜਕ ਸੁਰੱਖਿਆ ਲਈ ਵੱਡਾ ਖ਼ਤਰਾ

ਨਿੱਕੇ ਘੁੰਮਣ, 25 ਸਤੰਬਰ (ਸਤਬੀਰ ਸਿੰਘ ਘੁੰਮਣ)-ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ’ਤੇ ਨੌਸ਼ਹਿਰਾ ਮੱਝਾ ਸਿੰਘ ਨੇੜੇ ਸਤਕੋਹਾ ਮੋੜ ’ਤੇ ਪਰਾਲੀ ਦੀਆਂ ਗੱਠਾਂ ਨਾਲ ਲੱਦੇ 2 ਟਰੈਕਟਰ-ਟਰਾਲਿਆਂ ਦੇ ਪਲਟਣ ਦੀ ਘਟਨਾ ਨੇ ਕੌਮੀ ਮਾਰਗ ’ਤੇ ਵਾਹਨਾਂ ਦੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਦਸੇ ਦੌਰਾਨ ਇਕ ਟਰਾਲਾ ਅੱਗ ਲੱਗ ਜਾਣ ਕਾਰਨ ਪਰਾਲੀ ਸਮੇਤ ਉਹ ਸੜ ਕੇ ਸੁਆਹ ਹੋ ਗਿਆ।

ਅੱਗ ਦੀ ਲਪੇਟ ’ਚ ਆ ਕੇ ਸੜ ਕੇ ਸੁਆਹ ਹੋਏ ਇਕ ਟਰਾਲੇ ’ਚੋਂ ਉੱਡਦਾ ਧੂੰਆਂ। ਤਸਵੀਰ : ਸਤਬੀਰ ਸਿੰਘ ਘੁੰਮਣ 26-09-2026
ਨਿੱਕੇ ਘੁੰਮਣ, 25 ਸਤੰਬਰ (ਸਤਬੀਰ ਸਿੰਘ ਘੁੰਮਣ)-ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ’ਤੇ ਨੌਸ਼ਹਿਰਾ ਮੱਝਾ ਸਿੰਘ ਨੇੜੇ ਸਤਕੋਹਾ ਮੋੜ ’ਤੇ ਪਰਾਲੀ ਦੀਆਂ ਗੱਠਾਂ ਨਾਲ ਲੱਦੇ 2 ਟਰੈਕਟਰ-ਟਰਾਲਿਆਂ ਦੇ ਪਲਟਣ ਦੀ ਘਟਨਾ ਨੇ ਕੌਮੀ ਮਾਰਗ ’ਤੇ ਵਾਹਨਾਂ ਦੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਦਸੇ ਦੌਰਾਨ ਇਕ ਟਰਾਲਾ ਅੱਗ ਲੱਗ ਜਾਣ ਕਾਰਨ ਪਰਾਲੀ ਸਮੇਤ ਉਹ ਸੜ ਕੇ ਸੁਆਹ ਹੋ ਗਿਆ। ਜਦਕਿ ਚਾਲਕ ਵਾਲ-ਵਾਲ ਬਚ ਗਏ। ਦੋਵੇਂ ਹਾਦਸਾਗ੍ਰਸਤ ਟਰੈਕਟਰ-ਟਰਾਲੇ ਪਰਾਲੀ ਦੀਆਂ ਗੱਠਾਂ ਲੈ ਕੇ ਬਟਾਲਾ ਵਲੋਂ ਗੁਰਦਾਸਪੁਰ ਵੱਲ ਜਾ ਰਹੇ ਸਨ। ਕੌਮੀ ਮਾਰਗਾਂ ’ਤੇ ਪਰਾਲੀ ਦੀਆਂ ਗੱਠਾਂ ਨਾਲ ਬੇਹੱਦ ਉਚਾਈ ਤੱਕ ਲੱਦੇ ਟਰੈਕਟਰ-ਟਰਾਲਿਆਂ ਦੀ ਆਵਾਜਾਈ ਵਧਣ ਕਾਰਨ ਰਾਹਗੀਰਾਂ ਲਈ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਅਜਿਹੇ ਵਾਹਨਾਂ ਦੇ ਪਲਟਣ ਨਾਲ ਜਿੱਥੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉਥੇ ਅੱਗ ਲੱਗਣ ਦੀ ਸੂਰਤ ਵਿਚ ਨੇੜਿਓਂ ਲੰਘ ਰਹੇ ਵਾਹਨਾਂ ਅਤੇ ਲੋਕਾਂ ਦੀ ਜਾਨ ਵੀ ਖ਼ਤਰੇ ਵਿਚ ਪੈ ਸਕਦੀ ਹੈ। ਇਸੇ ਦੌਰਾਨ ਲੋਕਾਂ ਨੇ ਟਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਛੋਟੇ ਵਾਹਨਾਂ ਦੇ ਕਾਗਜ਼ਾਤ ਜਾਂ ਹੋਰ ਨਿਯਮਾਂ ਦੀ ਉਲੰਘਣਾ ’ਤੇ ਤਾਂ ਚੌਕਾਂ ਤੇ ਮੋੜਾਂ ’ਤੇ ਧੜਾਧੜ ਚਲਾਨ ਕੀਤੇ ਜਾਂਦੇ ਹਨ, ਪਰ ਕੌਮੀ ਮਾਰਗਾਂ ’ਤੇ ਨਿਯਮਾਂ ਨੂੰ ਅਣਦੇਖਿਆ ਕਰਦਿਆਂ ਭਾਰੀ ਅਤੇ ਓਵਰਲੋਡ ਵਾਹਨਾਂ ਦੀ ਆਵਾਜਾਈ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਦੱਸਿਆ ਕਿ ਰੇਤ-ਬੱਜਰੀ ਨਾਲ ਲੱਦੇ ਵਾਹਨਾਂ ਤੋਂ ਉੱਡਦੀ ਧੂੜ, ਭੱਠਿਆਂ ਤੋਂ ਇੱਟਾਂ ਨਾਲ ਲੱਦੇ ਵਾਹਨਾਂ ਤੇ ਪਰਾਲੀ ਨਾਲ ਭਰੇ ਟਰੈਕਟਰ-ਟਰਾਲਿਆਂ ਕਾਰਨ ਰਾਹਗੀਰਾਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੇ ਪ੍ਰਸ਼ਾਸਨ ਵਲੋਂ ਵਾਹਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਹਰੇਕ ਛੋਟੇ-ਵੱਡੇ ਵਾਹਨ ਵਿਰੁੱਧ ਬਿਨ੍ਹਾਂ ਕਿਸੇ ਭੇਦਭਾਵ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਓਵਰਲੋਡਿੰਗ ਤੇ ਅਸੁਰੱਖਿਅਤ ਢੰਗ ਨਾਲ ਮਾਲ ਢੋਣ ਵਾਲੇ ਵਾਹਨਾਂ ਦੀ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਸੜਕ ਹਾਦਸਿਆਂ ਨੂੰ ਰੋਕ ਕੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ।
ਪਿਛਲੀ ਖ਼ਬਰ ਸਮਾਜ ਸੇਵਕ ਜਸਬੀਰ ਸਿੰਘ ਕਾਹਲੋਂ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸਹਿਬਾਜ਼ ਸਿੰਘ ਚੀਮਾ ਨਾਲ ਮੁਲਾਕਾਤ ਅਗਲੀ ਖ਼ਬਰ ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਪਿੰਡ ਦਾਬਾਂਵਾਲ ’ਚ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।