12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਓਵਰਲੋਡ ਵਾਹਨ ਸੜਕ ’ਤੇ ਬਣ ਰਹੇ ਨੇ ਹਾਦਸਿਆਂ ਦਾ ਮੁੱਖ ਕਾਰਨ

ਹਰਚੋਵਾਲ, 11 ਅਕਤੂਬਰ (ਢਿੱਲੋਂ,ਭਾਮ)- ਮੇਨ ਰੋਡਾਂ ਤੇ ਲਿੰਕ ਰੋਡਾਂ ਉੱਪਰ ਆਏ ਦਿਨ ਓਵਰਲੋਡ ਟਰੱਕ ਟਰਾਲੀਆਂ, ਮਾਰੂਤੇ ਤੇ ਛੋਟੇ ਹਾਥੀ ਤੋਂ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਇਨਾ ਓਵਰਲੋਡ ਵਾਹਨਾਂ ਕਾਰਨ ਆਏ ਦਿਨ ਸੜਕ ’ਤੇ ਕੋਈ ਨਾ ਕੋਈ ਹਾਦਸਾ ਹੋ ਰਿਹਾ ਹੈ।

ਅਜੀਤ ਡੈਸਕ 12-10-2026
ਹਰਚੋਵਾਲ, 11 ਅਕਤੂਬਰ (ਢਿੱਲੋਂ,ਭਾਮ)- ਮੇਨ ਰੋਡਾਂ ਤੇ ਲਿੰਕ ਰੋਡਾਂ ਉੱਪਰ ਆਏ ਦਿਨ ਓਵਰਲੋਡ ਟਰੱਕ ਟਰਾਲੀਆਂ, ਮਾਰੂਤੇ ਤੇ ਛੋਟੇ ਹਾਥੀ ਤੋਂ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਇਨਾ ਓਵਰਲੋਡ ਵਾਹਨਾਂ ਕਾਰਨ ਆਏ ਦਿਨ ਸੜਕ ’ਤੇ ਕੋਈ ਨਾ ਕੋਈ ਹਾਦਸਾ ਹੋ ਰਿਹਾ ਹੈ। ਪਰ ਦੂਜੇ ਪਾਸੇ ਚੌਂਕਾਂ ’ਚ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਵੀ ਨਾਕਾ ਨਹੀਂ ਤੇ ਨਾ ਹੀ ਚੈਕਿੰਗ ਹੋ ਰਹੀ ।ਜਿਸ ਕਾਰਨ ਇਹ ਵਾਹਨ ਬਿਨ੍ਹਾਂ ਕਿਸੇ ਡਰ ਤੋਂ ਸੜਕਾਂ ’ਤੇ ਘੁੰਮ ਰਹੇ ਹਨ। ਡਾਕਟਰ ਗੁਰਨੇਕ ਸਿੰਘ ਹਰਚੋਵਾਲ, ਬਾਬਾ ਦਲਬੀਰ ਸਿੰਘ, ਗੁਰਦਿਆਲ ਸਿੰਘ ਨੰਬਰਦਾਰ, ਗੁਰਮੁਖ ਸਿੰਘ ਕਾਲਾ ਨੇ ਦੱਸਿਆ ਕਿ ਟਰੱਕਾਂ ਤੇ ਪਰਾਲੀ ਚੁੱਕਣ ਵਾਲੀਆਂ ਟਰਾਲੀਆਂ ਵਾਲੇ ਤੇ ਹੋਰ ਵਾਹਨ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਜਦੋਂ ਵੀ ਇਹ ਸੜਕ ’ਤੇ ਚੜ ਜਾਂਦੇ ਹਨ ਨਾ ਤਾਂ ਪਿੱਛੋਂ ਕੋਈ ਵਾਹਨ ਕਰਾਸ ਨਹੀਂ ਕਰ ਸਕਦਾ ਹੈ, ਨਾ ਹੀ ਅੱਗਿਓ ਜੇਕਰ ਕੋਈ ਵਾਹਨ ਕਰਾਸ ਕਰ ਸਕਦਾ ਹੈ ਕਿਉਂਕਿ ਇਹ ਓਵਰਲੋਡ ਵਾਹਨ ਸੜਕਾਂ ’ਤੇ ਰਸਤਾ ਨਹੀਂ ਦਿੰਦੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਓਵਰਲੋਡ ਵਾਹਨਾਂ ’ਤੇ ਕਾਰਵਾਈ ਕੀਤੀ ਜਾਵੇ। ਜਿਸ ਨਾਲ ਹਾਦਸਿਆਂ ਤੋਂ ਬਚਿਆ ਜਾ ਸਕੇ।
ਪਿਛਲੀ ਖ਼ਬਰ ਬੇਮੌਸਮੇ ਪਏ ਮੀਂਹ ਕਾਰਨ ਝੋਨੇ ਦੀ ਕੱਟਾਈ ਦਾ ਕੰਮ ਹੋਇਆ ਪ੍ਰਭਾਵਿਤ ਅਗਲੀ ਖ਼ਬਰ ਧਾਰੀਵਾਲ-ਖੁੰਡਾ ਸੜਕ ’ਤੇ ਗੰਦੇ ਨਾਲੇ ਨੇੜੇ ਹਾਦਸਿਆਂ ਦਾ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।