12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬੇਮੌਸਮੇ ਪਏ ਮੀਂਹ ਕਾਰਨ ਝੋਨੇ ਦੀ ਕੱਟਾਈ ਦਾ ਕੰਮ ਹੋਇਆ ਪ੍ਰਭਾਵਿਤ

ਗੁਰਦਾਸਪੁਰ, 11 ਅਕਤੂਬਰ (ਚੱਕਰਾਜਾ)-ਅੱਜ ਪਏ ਬੇਮੌਸਮੇ ਮੀਂਹ ਕਾਰਨ ਖੇਤਾਂ ’ਚ ਪੱਕ ਕੇ ਖੜੀ ਝੋਨੇ ਦੀ ਫਸਲ ਖਰਾਬ ਹੋਣ ਨੂੰ ਲੈ ਕੇ ਕਿਸਾਨਾਂ ਦੇ ਸਾਹ ਸੁੱਤੇ ਹੋਏ ਹਨ, ਉੱਥੇ ਮੰਡੀਆਂ ’ਚ ਪਾਣੀ ਭਰਨ ਕਾਰਨ ਮੰਡੀਆਂ ’ਚ ਆਇਆ ਝੋਨਾ ਵੀ ਖਰਾਬ ਹੋਣ ਦੇ ਖਦਸ਼ੇ ਨੇ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਦੀਆਂ ਪ੍ਰੇਸ਼ਾਨੀਆਂ ਵਿਚ ਵੀ ਵਾਧਾ ਕੀਤਾ ਹੈ । ਜ਼ਿਕਰਯੋਗ ਹੈ ਕਿ ਇਸ ਸਮੇਂ ਝੋਨੇ ਦੀ ਪੱਕ ਚੁੱਕੀ ਫਸਲ ਦੀ ਕੱਟਾਈ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ, ਪਰ ਪਿਛਲੇ ਕੁਝ ਦਿਨਾਂ ਤੋਂ ਖਰਾਬ ਮੌਸਮ ਕਾਰਨ ਖੇਤਾਂ ’ਚ ਪੱਕ ਕੇ ਖੜੀ ਫਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ, ਕਿਉਂਕਿ ਇਸ ਮੀਂਹ ਕਾਰਨ ਬਹੁਤ ਸਾਰੀਆਂ ਨੀਵੀਆਂ ਜ਼ਮੀਨਾਂ ਜਿੱਥੇ ਪਾਣੀ ਖੜਨ ਨਾਲ ਕਿਸਾਨਾਂ ਨੂੰ ਝੋਨੇ ਦੀ ਕੱਟਾਈ ’ਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਇੱਥੋਂ ਤੱਕ ਕਿ ਮੰਡੀਆਂ ’ਚ ਕਿਸਾਨਾਂ ਵਲੋਂ ਵੇਚੀ ਫਸਲ ਵੀ ਅੱਜ ਤੱਕ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਤੇ ਮੰਡੀਆਂ ’ਚ ਝੋਨੇ ਦੀਆਂ ਲੱਗੀਆਂ ਢੇਰੀਆਂ ਵੀ ਮੰਡੀਆਂ ਵਿਚ ਪਾਣੀ ਭਰ ਜਾਣ ਕਾਰਨ ਖਰਾਬ ਹੋ ਸਕਦੀਆਂ ਹਨ ।

ਅਜੀਤ ਡੈਸਕ 12-10-2026
ਗੁਰਦਾਸਪੁਰ, 11 ਅਕਤੂਬਰ (ਚੱਕਰਾਜਾ)-ਅੱਜ ਪਏ ਬੇਮੌਸਮੇ ਮੀਂਹ ਕਾਰਨ ਖੇਤਾਂ ’ਚ ਪੱਕ ਕੇ ਖੜੀ ਝੋਨੇ ਦੀ ਫਸਲ ਖਰਾਬ ਹੋਣ ਨੂੰ ਲੈ ਕੇ ਕਿਸਾਨਾਂ ਦੇ ਸਾਹ ਸੁੱਤੇ ਹੋਏ ਹਨ, ਉੱਥੇ ਮੰਡੀਆਂ ’ਚ ਪਾਣੀ ਭਰਨ ਕਾਰਨ ਮੰਡੀਆਂ ’ਚ ਆਇਆ ਝੋਨਾ ਵੀ ਖਰਾਬ ਹੋਣ ਦੇ ਖਦਸ਼ੇ ਨੇ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਦੀਆਂ ਪ੍ਰੇਸ਼ਾਨੀਆਂ ਵਿਚ ਵੀ ਵਾਧਾ ਕੀਤਾ ਹੈ । ਜ਼ਿਕਰਯੋਗ ਹੈ ਕਿ ਇਸ ਸਮੇਂ ਝੋਨੇ ਦੀ ਪੱਕ ਚੁੱਕੀ ਫਸਲ ਦੀ ਕੱਟਾਈ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ, ਪਰ ਪਿਛਲੇ ਕੁਝ ਦਿਨਾਂ ਤੋਂ ਖਰਾਬ ਮੌਸਮ ਕਾਰਨ ਖੇਤਾਂ ’ਚ ਪੱਕ ਕੇ ਖੜੀ ਫਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ, ਕਿਉਂਕਿ ਇਸ ਮੀਂਹ ਕਾਰਨ ਬਹੁਤ ਸਾਰੀਆਂ ਨੀਵੀਆਂ ਜ਼ਮੀਨਾਂ ਜਿੱਥੇ ਪਾਣੀ ਖੜਨ ਨਾਲ ਕਿਸਾਨਾਂ ਨੂੰ ਝੋਨੇ ਦੀ ਕੱਟਾਈ ’ਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਇੱਥੋਂ ਤੱਕ ਕਿ ਮੰਡੀਆਂ ’ਚ ਕਿਸਾਨਾਂ ਵਲੋਂ ਵੇਚੀ ਫਸਲ ਵੀ ਅੱਜ ਤੱਕ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਤੇ ਮੰਡੀਆਂ ’ਚ ਝੋਨੇ ਦੀਆਂ ਲੱਗੀਆਂ ਢੇਰੀਆਂ ਵੀ ਮੰਡੀਆਂ ਵਿਚ ਪਾਣੀ ਭਰ ਜਾਣ ਕਾਰਨ ਖਰਾਬ ਹੋ ਸਕਦੀਆਂ ਹਨ । ਜਿਸ ਦਾ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੱਡਾ ਨੁਕਸਾਨ ਸਹਿਣਾ ਪੈ ਸਕਦਾ ਹੈ । ਦੂਜੇ ਪਾਸੇ ਸਰਹੱਦੀ ਖੇਤਰ ਅੰਦਰ ਖੜੀ ਗੰਨੇ ਦੀ ਫਸਲ ਜਿਸ ਨੂੰ ਇਸ ਮੀਂਹ ਦਾ ਭਾਰੀ ਲਾਭ ਮਿਲੇਗਾ ਤੇ ਔੜ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਗੰਨੇ ਦੀ ਫਸਲ ਨੂੰ ਇਸ ਮੀਂਹ ਤੋਂ ਭਾਰੀ ਰਾਹਤ ਮਿਲੇਗੀ । ਮੰਡੀਆਂ ਵਿਚ ਰੁਲ ਰਹੇ ਝੋਨੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ ਤੇ ਮੰਗਤ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਮੰਡੀਆਂ ’ਚ ਝੋਨਾ ਚੁੱਕਣ ਲਈ ਪੂਰੀ ਤਰ੍ਹਾਂ ਨਕਾਮ ਰਹੀ ਹੈ । ਜਿਸ ਦਾ ਖਮਿਆਜ਼ਾ ਕਿਸਾਨਾਂ ਤੇ ਆੜ੍ਹਤੀਆਂ ਨੂੰ ਭੁਗਤਣਾ ਪੈ ਰਿਹਾ ਹੈ ।
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਵਾਰਡ ਨੰਬਰ 1 ਤੋਂ ਭਾਜਪਾ ਦੇ ਕਈ ਪਰਿਵਾਰ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਓਵਰਲੋਡ ਵਾਹਨ ਸੜਕ ’ਤੇ ਬਣ ਰਹੇ ਨੇ ਹਾਦਸਿਆਂ ਦਾ ਮੁੱਖ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।