19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਚੌਥੀ ਵਾਰ ਪੰਜਾਬ ਦੌਰੇ ’ਤੇ ਪਹੁੰਚੇ ਵਿੱਕੀ ਰੰਧਾਵਾ ਤੇ ਉਨ੍ਹਾਂ ਦੀ ਟੀਮ ਦਾ ਵਿਦਿਆਰਥੀਆਂ ਵਲੋਂ ਸਵਾਗਤ

ਬਟਾਲਾ, 18 ਨਵੰਬਰ (ਸਤਿੰਦਰ ਸਿੰਘ)- ਪੀ. ਐੱਮ.

ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਵਿਖੇ ਬੈਲਜੀਅਮ ਤੋਂ ਆਏ ਵਫ਼ਦ ਦਾ ਸਨਮਾਨ ਕਰਦੇ ਪ੍ਰਿੰ. ਮਨਜੀਤ ਸਿੰਘ ਸੰਧੂ ਤੇ ਹੋਰ। ਅਜੀਤ ਤਸਵੀਰ ਬੈਲਜੀਅਮ ਦੇ ਵਫ਼ਦ ਦੀ ਸ਼ੇਖਪੁਰ ਸਕੂਲ ਫੇਰੀ ਬਣੀ ਯਾਦਗਾਰੀ, ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ ਤੇ ਪੰਜਾਬੀ ਮਹਿਮਾਨ-ਨਿਵਾਜ਼ੀ ਦੀ ਪੇਸ਼ ਕੀਤੀ ਅਨੋਖੀ ਮਿਸਾਲ 19-11-2026
ਬਟਾਲਾ, 18 ਨਵੰਬਰ (ਸਤਿੰਦਰ ਸਿੰਘ)- ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਵਿਖੇ ਬੈਲਜੀਅਮ ਤੋਂ ਆਏ ਵਫ਼ਦ ਦਾ ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਬਹੁਤ ਹੀ ਉਤਸ਼ਾਹ ਅਤੇ ਉਤਸ਼ਾਹਪੂਰਵਕ ਮਾਹੌਲ ਵਿਚ ਨਿੱਘਾ ਸਵਾਗਤ ਕੀਤਾ ਗਿਆ। ਵਫ਼ਦ ਹਰ ਸਾਲ ਬੈਲਜੀਅਮ ਤੋਂ ਉੱਤਰੀ ਭਾਰਤ ਦੇ ਦੌਰੇ ’ਤੇ ਆਉਂਦਾ ਹੈ। ਇਸ ਵਾਰ ਇਸ ਵਫ਼ਦ ਦੀ ਅਗਵਾਈ ਜਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੂੰ ਪਿਆਰ ਨਾਲ ਵਿੱਕੀ ਰੰਧਾਵਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਵਲੋਂ ਕੀਤੀ ਗਈ। ਇਹ ਉਨ੍ਹਾਂ ਦਾ ਆਪਣੀ ਟੀਮ ਨਾਲ ਪੰਜਾਬ ਦਾ ਚੌਥਾ ਦੌਰਾ ਸੀ। ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਉਪਰੰਤ ਸਕੂਲ ਦੀ ਬੈਂਡ ਟੀਮ ਦੀ ਅਗਵਾਈ ਹੇਠ, ਫੁੱਲਾਂ ਦੀ ਵਰਖਾ ਤੇ ਰਵਾਇਤੀ ਫੁਲਕਾਰੀ ਦੀ ਛਾਂ ਹੇਠ ਉਨ੍ਹਾਂ ਨੂੰ ਸਕੂਲ ਕੈਂਪਸ ਵਿਚ ਲਿਜਾਇਆ ਗਿਆ। ਮਹਿਮਾਨਾਂ ਦੇ ਸਵਾਗਤ ਲਈ ਉਨ੍ਹਾਂ ਦੇ ਮਨਪਸੰਦ ਗੀਤ ਚਲਾਏ ਗਏ ਤੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਲੜਕਿਆਂ ਤੇ ਲੜਕੀਆਂ ਨੇ ਨਾਚ ਰਾਹੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮਹਿਮਾਨ ਵੀ ਬੱਚਿਆਂ ਦੇ ਨਾਲ ਨੱਚਦੇ ਹੋਏ ਇਸ ਖੁਸ਼ੀ ਦੇ ਪਲਾਂ ਵਿਚ ਸ਼ਾਮਲ ਹੋਏ। ਉਪਰੰਤ ਵਫ਼ਦ ਵਲੋਂ ਸਕੂਲ ਦੇ ਵੱਖ-ਵੱਖ ਕਲਾਸਰੂਮਾਂ, ਵਿਗਿਆਨਕ ਪ੍ਰਯੋਗਸ਼ਾਲਾਵਾਂ ਤੇ ਹੋਰ ਸਿੱਖਿਆ ਸਹੂਲਤਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਜਮਾਤਾਂ ਵਿਚ ਚੱਲ ਰਹੀ ਪੜ੍ਹਾਈ, ਅਧਿਆਪਨ ਵਿਧੀਆਂ ਤੇ ਸਕੂਲ ਦੇ ਸਮੁੱਚੇ ਵਿੱਦਿਅਕ ਮਾਹੌਲ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਕੂਲ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ, ਉਨ੍ਹਾਂ ਦਾ ਉਤਸ਼ਾਹ ਤੇ ਸਰਕਾਰੀ ਸਕੂਲ ਵਿਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇਖ ਕੇ ਵਫ਼ਦ ਦੇ ਮੈਂਬਰ ਭਾਵੁਕ ਵੀ ਹੋਏ। ਉਨ੍ਹਾਂ ਬੱਚਿਆਂ ਦੇ ਪਿਆਰ, ਅਧਿਆਪਕਾਂ ਦੀ ਮਿਹਨਤ ਅਤੇ ਸਕੂਲ ਦੇ ਸੁਚੱਜੇ ਪ੍ਰਬੰਧ ਦੀ ਸ਼ਲਾਘਾ ਕੀਤੀ। ਅੰਤ ਵਿਚ ਸਕੂਲ ਵਲੋਂ ਵਫ਼ਦ ਨੂੰ ਯਾਦਗਾਰੀ ਚਿੰਨ੍ਹ (ਟੋਕਨ ਆਫ਼ ਲਵ) ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਤੇ ਨਿੱਘੀਆਂ ਯਾਦਾਂ ਨਾਲ ਵਿਦਾ ਕੀਤਾ ਗਿਆ। ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਸਾਡੇ ਸਕੂਲ ਤੇ ਵਿਦਿਆਰਥੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੈਲਜੀਅਮ ਤੋਂ ਆਉਣ ਵਾਲਾ ਇਹ ਵਫ਼ਦ ਹਰ ਸਾਲ ਪੰਜਾਬ ਦੇ ਦੌਰੇ ਦੌਰਾਨ ਸਾਡੇ ਸਕੂਲ ਨੂੰ ਆਪਣੀ ਫੇਰੀ ਦਾ ਹਿੱਸਾ ਬਣਾਉਂਦਾ ਹੈ। ਅਜਿਹੀਆਂ ਮੁਲਾਕਾਤਾਂ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਲੋਕਾਂ ਨਾਲ ਮਿਲਣ, ਆਪਣੇ ਸੱਭਿਆਚਾਰ ਨੂੰ ਪੇਸ਼ ਕਰਨ ਤੇ ਨਵੇਂ ਤਜਰਬੇ ਹਾਸਲ ਕਰਨ ਦਾ ਮੌਕਾ ਮਿਲਦਾ ਹੈ। ਇਹ ਫੇਰੀ ਸਿਰਫ਼ ਇਕ ਰਸਮੀ ਮੁਲਾਕਾਤ ਨਹੀਂ, ਸਗੋਂ ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ, ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਤੇ ਪੰਜਾਬੀ ਸੱਭਿਆਚਾਰ ਦੀ ਅਮੀਰ ਮਹਿਮਾਨਨਿਵਾਜ਼ੀ ਦੀ ਇਕ ਯਾਦਗਾਰੀ ਮਿਸਾਲ ਬਣੀ ।
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਤੋਂ ਭਗਤ ਨਾਮਦੇਵ ਯਾਤਰਾ 21 ਨੂੰ ਸ੍ਰੀ ਅੱਚਲੇਸ਼ਵਰ ਧਾਮ, ਗੁਰਦੁਆਰਾ ਅਰਬਨ ਅਸਟੇਟ ਬਟਾਲਾ ਵਿਖੇ ਪਹੁੰਚ... ਅਗਲੀ ਖ਼ਬਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪਿੰਡ ਤਿੱਬੜ ਵਿਖੇ 27.37 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਪ੍ਰੋਜੈਕਟ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।