19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸ੍ਰੀ ਹਜ਼ੂਰ ਸਾਹਿਬ ਤੋਂ ਭਗਤ ਨਾਮਦੇਵ ਯਾਤਰਾ 21 ਨੂੰ ਸ੍ਰੀ ਅੱਚਲੇਸ਼ਵਰ ਧਾਮ, ਗੁਰਦੁਆਰਾ ਅਰਬਨ ਅਸਟੇਟ ਬਟਾਲਾ ਵਿਖੇ ਪਹੁੰਚੇਗੀ : ਸ਼ਾਮਪੁਰਾ, ਰੰਧਾਵਾ

ਬਟਾਲਾ, 18 ਨਵੰਬਰ (ਸਤਿੰਦਰ ਸਿੰਘ)- ਦੱਖਣ ਦੀ ਪਵਿੱਤਰ ਧਰਤੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਸ੍ਰੀ ਪੰਡਾਰੀਨਾਥ ਬੋਕਾਰੋ ਚੇਅਰਮੈਨ ਨਾਨਕ ਸਾਈਂ ਫਾਉਂਡੇਸ਼ਨ ਦੀ ਅਗਵਾਈ ਹੇਠ 12ਵੀਂ ‘ਭਗਤ ਨਾਮਦੇਵ ਯਾਤਰਾ’ ਜਿਸ ਵਿਚ 140 ਸ਼ਰਧਾਲੂ ਹਨ, 21 ਨਵੰਬਰ ਨੂੰ ਸਵੇਰੇ 8:00 ਵਜੇ ਗੁਰਦੁਆਰਾ ਅਰਬਨ ਅਸਟੇਟ ਬਟਾਲਾ ਵਿਖੇ ਪਹੁੰਚ ਰਹੀ ਹੈ। ਸ: ਮਨਬੀਰ ਸਿੰਘ ਪ੍ਰਧਾਨ ਗੁਰਦੁਆਰਾ ਅਰਬਨ ਅਸਟੇਟ ਤੇ ਉੱਘੇ ਸਮਾਜ ਸੇਵੀ ਸ: ਰੁਪਿੰਦਰ ਸਿੰਘ ਸ਼ਾਪੁਰਾ ਚੀਫ਼ ਪੈਟਰਨ ਨਾਨਕ ਸਾਈਂ ਫਾਉਂਡੇਸ਼ਨ ਸ੍ਰੀ ਹਜ਼ੂਰ ਸਾਹਿਬ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ, ਉਪਰੰਤ ਇਹ ਯਾਤਰਾ ਸ੍ਰੀ ਅੱਚਲੇਸ਼ਵਰ ਧਾਮ, ਗੁਰਦੁਆਰਾ ਸ੍ਰੀ ਅੱਚਲ ਸਾਹਿਬ ਉਪਰੰਤ ਭਗਤ ਨਾਮਦੇਵ ਜੀ ਦਰਬਾਰ ਘੁਮਾਣ ਵਿਖੇ ਨਤਮਸਤਕ ਹੋਵੇਗੀ।

ਰੁਪਿੰਦਰ ਸਿੰਘ ਸ਼ਾਮਪੁਰਾ, ਮਨਬੀਰ ਸਿੰਘ ਰੰਧਾਵਾ ਪ੍ਰਧਾਨ 19-11-2026
ਬਟਾਲਾ, 18 ਨਵੰਬਰ (ਸਤਿੰਦਰ ਸਿੰਘ)- ਦੱਖਣ ਦੀ ਪਵਿੱਤਰ ਧਰਤੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਸ੍ਰੀ ਪੰਡਾਰੀਨਾਥ ਬੋਕਾਰੋ ਚੇਅਰਮੈਨ ਨਾਨਕ ਸਾਈਂ ਫਾਉਂਡੇਸ਼ਨ ਦੀ ਅਗਵਾਈ ਹੇਠ 12ਵੀਂ ‘ਭਗਤ ਨਾਮਦੇਵ ਯਾਤਰਾ’ ਜਿਸ ਵਿਚ 140 ਸ਼ਰਧਾਲੂ ਹਨ, 21 ਨਵੰਬਰ ਨੂੰ ਸਵੇਰੇ 8:00 ਵਜੇ ਗੁਰਦੁਆਰਾ ਅਰਬਨ ਅਸਟੇਟ ਬਟਾਲਾ ਵਿਖੇ ਪਹੁੰਚ ਰਹੀ ਹੈ। ਸ: ਮਨਬੀਰ ਸਿੰਘ ਪ੍ਰਧਾਨ ਗੁਰਦੁਆਰਾ ਅਰਬਨ ਅਸਟੇਟ ਤੇ ਉੱਘੇ ਸਮਾਜ ਸੇਵੀ ਸ: ਰੁਪਿੰਦਰ ਸਿੰਘ ਸ਼ਾਪੁਰਾ ਚੀਫ਼ ਪੈਟਰਨ ਨਾਨਕ ਸਾਈਂ ਫਾਉਂਡੇਸ਼ਨ ਸ੍ਰੀ ਹਜ਼ੂਰ ਸਾਹਿਬ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ, ਉਪਰੰਤ ਇਹ ਯਾਤਰਾ ਸ੍ਰੀ ਅੱਚਲੇਸ਼ਵਰ ਧਾਮ, ਗੁਰਦੁਆਰਾ ਸ੍ਰੀ ਅੱਚਲ ਸਾਹਿਬ ਉਪਰੰਤ ਭਗਤ ਨਾਮਦੇਵ ਜੀ ਦਰਬਾਰ ਘੁਮਾਣ ਵਿਖੇ ਨਤਮਸਤਕ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋ ਕੇ 15 ਨਵੰਬਰ ਨੂੰ ਟਰੇਨ ਰਾਹੀਂ ਦਿੱਲੀ, ਕੁਰੂਕਸ਼ੇਤਰ, ਪਟਿਆਲਾ, ਚੰਡੀਗੜ੍ਹ, ਤਖ਼ਤ ਸ੍ਰੀ ਦਮਦਮਾ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋ ਕੇ ਬਟਾਲਾ ਪਹੁੰਚ ਰਹੀ ਹੈ ਤੇ ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਨੈਣਾ ਦੇਵੀ, ਸ੍ਰੀ ਫ਼ਤਹਿਗੜ੍ਹ ਸਾਹਿਬ, ਦਿੱਲੀ ਤੋਂ ਹੁੰਦੇ ਹੋਏ 25 ਨਵੰਬਰ ਨੂੰ ਸ੍ਰੀ ਹਜ਼ੂਰ ਸਾਹਿਬ ਵਾਪਸ ਪਹੁੰਚੇਗੀ। ਇਸ ਮੌਕੇ ਸਮਾਜ ਸੇਵੀ ਮਾ. ਜੋਗਿੰਦਰ ਸਿੰਘ ਅੱ ਚਲੀ ਗੇਟ, ਜੋਗਿੰਦਰ ਅੰਗੁਰਾਲਾ ਰਾਸ਼ਟਰੀ ਪ੍ਰਧਾਨ ਮਜ਼ਬੂਤ ਰਾਸ਼ਟਰ ਸੰਗਠਨ ਨੇ ਦੱਸਿਆ ਕਿ ਬਟਾਲਾ ਨੇ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਗਠਨਾਂ ਵਲੋਂ ਇਸ ਯਾਤਰਾ ਦਾ ਸਵੇਰੇ 8:00ਵਜੇ ਗੁਰਦੁਆਰਾ ਅਰਬਨ ਅਸਟੇਟ ਵਿਖੇ ਵਿਸ਼ੇਸ਼ ਸਵਾਗਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਸਾਬੀ, ਜਤਿੰਦਰ ਸਿੰਘ ਭਰਥ, ਗੁਰਭੇਜ ਸਿੰਘ ਮੰਡ, ਸਤਨਾਮ ਸਿੰਘ ਮੰਡ, ਗੁਰਮੰਤ ਸਿੰਘ ਮਹੰਤਾ ਸੰਗਤਾਂ ਦੀਆਂ... ਅਗਲੀ ਖ਼ਬਰ ਚੌਥੀ ਵਾਰ ਪੰਜਾਬ ਦੌਰੇ ’ਤੇ ਪਹੁੰਚੇ ਵਿੱਕੀ ਰੰਧਾਵਾ ਤੇ ਉਨ੍ਹਾਂ ਦੀ ਟੀਮ ਦਾ ਵਿਦਿਆਰਥੀਆਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।