30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਵਿਚ ਰੋਹ - ਸੋਹਲ, ਗੰਡੀਵਿੰਡ

ਤਰਨ ਤਾਰਨ, 29 ਅਗਸਤ (ਪਰਮਜੀਤ ਜੋਸ਼ੀ)– ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 1 ਸਤੰਬਰ ਨੂੰ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਦਿੱਲੀ ਰਾਮ ਲੀਲਾ ਮੈਦਾਨ ਵਿਖੇ ਕੀਤੀ ਜਾ ਰਹੀ ‘ ਬਦਲਾਅ ਜਰੂਰੀ ਹੈ’ ਰੈਲੀ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ .

ਅਜੀਤ ਡੈਸਕ 30-08-2026
ਤਰਨ ਤਾਰਨ, 29 ਅਗਸਤ (ਪਰਮਜੀਤ ਜੋਸ਼ੀ)– ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 1 ਸਤੰਬਰ ਨੂੰ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਦਿੱਲੀ ਰਾਮ ਲੀਲਾ ਮੈਦਾਨ ਵਿਖੇ ਕੀਤੀ ਜਾ ਰਹੀ ‘ ਬਦਲਾਅ ਜਰੂਰੀ ਹੈ’ ਰੈਲੀ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ . ਦਵਿੰਦਰ ਸੋਹਲ ਅਤੇ ਖਜ਼ਾਨਚੀ ਕਾ. ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਦੇਸ਼ ਦੀ ਸੱਤਾ ’ਤੇ 2014 ਤੋਂ ਕਾਬਜ਼ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਲੋਕ ਵਿਰੋਧੀ ਨੀਤੀਆਂ ਦੇਸ਼ ਵਿਚ ਧੜੱਲੇ ਨਾਲ਼ ਲਾਗੂ ਕਰ ਰਹੀ ਹੈ। ਜਿਸਦੇ ਚੱਲਦਿਆਂ ਮਹਿੰਗਾਈ ਸਿਖਰਾਂ ’ਤੇ ਪਹੁੰਚਣ ਨਾਲ ਗਰੀਬ ਦਿਨੋ - ਦਿਨ ਹੋਰ ਗਰੀਬ ਹੋ ਰਿਹਾ ਹੈ, ਬੇਰੁਜ਼ਗਾਰੀ ਬਿਨਾਂ ਰੋਕ ਟੋਕ ਵੱਧਦੀ ਜਾ ਰਹੀ ਹੈ, ਦੇਸ਼ ਦਾ ਹਾਕਮ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅੱਗੇ ਗੋਡੇ ਟੇਕ ਕੇ ਮੁਕਤ ਵਪਾਰ ਸਮਝੌਤੇ ਨੂੰ ਨੇਪਰੇ ਚਾੜ੍ਹਨ ਲਈ ਪੱਬਾਂ ਭਾਰ ਹੋ ਕੇ ਵਿਉਂਤਬੰਦੀਆਂ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇਹ ਸਮਝੋਤਾ ਸਿਰੇ ਚੜ੍ਹ ਗਿਆ ਤਾਂ ਦੇਸ਼ ਦੀ ਕਿਸਾਨੀ ਸਮੇਤ ਕਿਰਤ ਕਰਨ ਵਾਲਾ ਹਰੇਕ ਵਰਗ ਤਬਾਹ ਹੋ ਜਾਵੇਗਾ ਅਤੇ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਮਾਤ ਰੋਟੀ ਤੋਂ ਆਤਰ ਹੋ ਜਾਵੇਗੀ। ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਦੇਸ਼ ਨੂੰ ਧਰਮ ਅਤੇ ਜਾਤਾਂ ਦੇ ਨਾਂਅ ’ਤੇ ਵੰਡਣ ਵਾਲੀਆਂ ਫਿਰਕਾਪ੍ਰਸਤੀ ਨੀਤੀਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਲਈ ਦਿੱਲੀ ਰੈਲੀ ਵਿਚ ਸ਼ਾਮਿਲ ਹੋਣ ਲਈ ਕਿਰਤੀ ਲੋਕਾਂ ਨੂੰ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਬਲਵਿੰਦਰ ਸਿੰਘ ਮੂਸੇ, ਸ਼ਿੰਦਰ ਸਿੰਘ ਮੂਸੇ, ਨਿਸ਼ਾਨ ਸਿੰਘ, ਅਮਰ ਸਿੰਘ, ਬਿੱਲੂ ਮੂਸੇ, ਨਛੱਤਰ ਸਿੰਘ ਛਿੱਛਰੇਵਾਲ, ਤਰਸੇਮ ਸਿੰਘ ਸਾਬਕਾ ਸਰਪੰਚ, ਧਰਮ ਸਿੰਘ, ਵਿਕਰਮ ਸਿੰਘ, ਹੀਰਾ ਸਿੰਘ, ਵੀਰ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ ਆਦਿ ਨੇ ਦਿੱਲੀ ਰੈਲੀ ਵਿੱਚ ਪਹੁੰਚਣ ਦਾ ਅਹਿਦ ਲਿਆ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬਾਬਾ ਆਤਮਾ ਰਾਮ ਦੀ ਮੀਟਿੰਗ ਹੋਈ ਅਗਲੀ ਖ਼ਬਰ ਰੱਖੜ ਪੁੰਨਿਆ ਮੌਕੇ ਵਿਸ਼ਾਲ ਇਕੱਠ ’ਚ ਹਲਕਾ ਇੰਚਾਰਜ ਜੱਸਾ ਪੱਟੀ ਦੀ ਅਗਵਾਈ ’ਚ ‘ਆਪ’ ਆਗੂ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।