ਕਾਰ ਡੀਲਰ ਨੂੂੰ ਘੇਰ ਕੇ ਕਾਰ ਸਵਾਰ ਹਥਿਆਰਬੰਦਾਂ ਨੇ ਮਾਰੀਆਂ ਗੋਲੀਆਂ
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)- ਸ਼ਹਿਰ ’ਚ ਗੋਲੀ ਚੱਲਣ ਦੀਆਂ ਹੋ ਰਹੀਆਂ ਵਾਰਦਾਤਾਂ ਤਹਿਤ ਇਕ ਹੋਰ ਘਟਨਾ ਵਾਪਰੀ ਹੈ ਜਦੋਂ ਕਿ ਪਿੰਗਲਵਾੜਾ ਗਲੀ ਰਾਮ ਤਲਾਈ ਚੌਂਕ ਨੇੜੇ ਕਾਰ ਸਵਾਰਾਂ ਵਲੋਂ ਇਕ ਮੋਟਰਸਾਈਕਲ ਸਵਾਰ ਦਾ ਪਿੱਛਾ ਕਰਕੇ ਟੱਕਰ ਮਾਰੇ ਜਾਣ ਉਪਰੰਤ ਉਸ ’ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਥੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ਼ ਫੁੰਮਣ ਸਿੰਘ ਨੇ ਦੱਸਿਆ ਕਿ ਉਹ ਕਾਰਾਂ ਦੀ ਵੇਚ ਖਰੀਦ ਦਾ ਕੰਮ ਕਰਦਾ ਹੈ।
ਅਜੀਤ ਡੈਸਕ
19-11-2026