18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਆਪ ਛੱਡ ਕੇ ਭਾਜਪਾ ਦੀ ਬੁੱਕਲ ’ਚ ਵੜਨ ਵਾਲੇ ਕੁੰਵਰ ਵਿਜੈ ਪ੍ਰਤਾਪ ਸਿੰਘ ਤੋਂ ਜਨਤਾ ਮੰਗੇਗੀ ਜਵਾਬ- ਅੰਕੁਰ ਗੁਪਤਾ

ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਕਾਂਗਰਸੀ ਆਗੂ ਅਤੇ ਐਡਵੋਕੇਟ ਅੰਕੁਰ ਗੁਪਤਾ ਨੇ ਸਾਬਕਾ ਪੁਲਿਸ ਅਧਿਕਾਰੀ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ’ਤੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਬੇਅਦਬੀ ਕਾਂਡ ਵਰਗੇ ਸੰਵੇਦਨਸ਼ੀਲ ਮਾਮਲੇ ਤੋਂ ਲੈ ਕੇ ਕਈ ਹੋਰ ਮਾਮਲਿਆਂ ਵਿਚ ਵੱਡੇ-ਵੱਡੇ ਦਾਅਵੇ ਅਤੇ ਸਿਆਸੀ ਬਿਆਨਬਾਜ਼ੀ ਕਰਦੇ ਰਹੇ ਪਰ ਹੋਇਆ ਕੁਝ ਵੀ ਨਹੀਂ ਹੁਣ ਉਹ ਆਪ ਛੱਡ ਦੇ ਭਾਜਪਾ ਦੀ ਬੁੱਕਲ ’ਚ ਜਾ ਵੜ੍ਹੇ ਹਨ। ਜਿਸ ਦਾ ਜਵਾਬ ਜਨਤਾ ਦੀ ਕਚਹਿਰੀ ’ਚ ਦੇਣਾ ਪਵੇਗਾ।

ਐਡਵੋਕੇਟ ਅੰਕੁਰ ਗੁਪਤਾ 19-11-2026
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਕਾਂਗਰਸੀ ਆਗੂ ਅਤੇ ਐਡਵੋਕੇਟ ਅੰਕੁਰ ਗੁਪਤਾ ਨੇ ਸਾਬਕਾ ਪੁਲਿਸ ਅਧਿਕਾਰੀ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ’ਤੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਬੇਅਦਬੀ ਕਾਂਡ ਵਰਗੇ ਸੰਵੇਦਨਸ਼ੀਲ ਮਾਮਲੇ ਤੋਂ ਲੈ ਕੇ ਕਈ ਹੋਰ ਮਾਮਲਿਆਂ ਵਿਚ ਵੱਡੇ-ਵੱਡੇ ਦਾਅਵੇ ਅਤੇ ਸਿਆਸੀ ਬਿਆਨਬਾਜ਼ੀ ਕਰਦੇ ਰਹੇ ਪਰ ਹੋਇਆ ਕੁਝ ਵੀ ਨਹੀਂ ਹੁਣ ਉਹ ਆਪ ਛੱਡ ਦੇ ਭਾਜਪਾ ਦੀ ਬੁੱਕਲ ’ਚ ਜਾ ਵੜ੍ਹੇ ਹਨ। ਜਿਸ ਦਾ ਜਵਾਬ ਜਨਤਾ ਦੀ ਕਚਹਿਰੀ ’ਚ ਦੇਣਾ ਪਵੇਗਾ। ਸ੍ਰੀ ਗੁਪਤਾ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਨੂੰ ਲੈ ਕੇ ਸਾਲਾਂ ਤੱਕ ਇਨਸਾਫ਼ ਮਿਲਣ ਦਾ ਭਰੋਸਾ ਦਿਵਾਇਆ ਗਿਆ, ਉਨ੍ਹਾਂ ਵਿਚ ਜਾਂਚ, ਸਬੂਤਾਂ ਅਤੇ ਨਿਆਇਕ ਪ੍ਰਕਿਰਿਆ ਦਾ ਅਸਲ ਨਤੀਜਾ ਕੀ ਨਿਕਲਿਆ ਹੈ। ਕਿਸੇ ਵੀ ਸੰਵੇਦਨਸ਼ੀਲ ਮਾਮਲੇ ਨੂੰ ਸਿਆਸੀ ਸੁਰਖੀਆਂ ਵਿਚ ਲਿਆਉਣਾ ਆਸਾਨ ਹੈ, ਪਰ ਠੋਸ ਸਬੂਤਾਂ ਦੇ ਆਧਾਰ ’ਤੇ ਅਦਾਲਤ ਵਿਚ ਦੋਸ਼ ਸਾਬਤ ਕਰਨਾ ਹੀ ਅਸਲ ਜ਼ਿੰਮੇਵਾਰੀ ਹੈ ਜਿਸ ਤੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਭੱਜ ਰਹੇ ਹਨ। ਐਡਵੋਕੇਟ ਗੁਪਤਾ ਨੇ ਅੰਮ੍ਰਿਤਸਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਪੁੱਛਣ ਕਿ ਜਿਸ ਕੇਸ ਨੂੰ ਲੈ ਕੇ ਇੰਨੇ ਵੱਡੇ-ਵੱਡੇ ਦਾਅਵੇ ਕੀਤੇ ਗਏ ਉਸ ਨੂੰ ਮਾਣਯੋਗ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਕੇ ਕਾਨੂੰਨੀ ਨਤੀਜੇ ਤੱਕ ਪਹੁੰਚਾਉਣ ਦਾ ਯਤਨ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਿਵਾਏ ਫੋਕੀ ਬਿਆਨਬਾਜੀ ਦੇ ਕੁੰਵਰ ਕੁਝ ਵੀ ਕਰਨ ਤੋਂ ਅਸਮਰਥ ਰਹੇ ਹਨ ਅਤੇ ਇਸੇ ਕਰਕੇ ਭਾਜਪਾ ਦੇ ਸਥਾਨਕ ਆਗੂ ਵੀ ਉਸ ਨੂੂੰ ਮੂੰਹ ਨਹੀਂ ਲਾ ਰਹੇ।
ਪਿਛਲੀ ਖ਼ਬਰ ਐਨ.ਡੀ. ਕੇਅਰ ਨਿਰੋਗਮ ਦੇ ਡਾਇਰੈਕਟਰ ਡਾ. ਸ਼ਰਮਾ ਤੇ ਟੀਮ ਵਲੋਂ ਆਯੁਰਵੈਦਿਕ ਕਾਲਜ ਦਾ ਦੌਰਾ ਅਗਲੀ ਖ਼ਬਰ ਅੰਮ੍ਰਿਤਸਰ ਦੇ ਛੋਟੇ ਉਦਯੋਗਾਂ ਦੀ ਮੁੜ ਸੁਰਜੀਤੀ ਲਈ ਕੇਂਦਰ ਵਲੋਂ ਵਿਸ਼ੇਸ਼ ਪੈਕੇਜ ਹੋਵੇਗਾ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।