8 ਘੰਟਿਆਂ ਦੇ ਬਿਜਲੀ ਕੱਟਾਂ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ
ਲੁਧਿਆਣਾ, 7 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਵਿਚ ਲੰਮੇ ਸਮੇਂ ਤੋਂ ਜਾਰੀ ਬਿਜਲੀ ਕੱਟਾਂ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਵਲੋਂ ਕੋਲੇ ਦੀ ਕਮੀ ਨੂੰ ਬਿਜਲੀ ਸੰਕਟ ਦਾ ਕਾਰਨ ਦੱਸਣਾ ਆਪਣੇ ਹੀ ਅੰਕੜਿਆਂ ਨਾਲ ਮੇਲ ਨਹੀਂ ਖਾਂਦਾ। ਸਰੀਨ ਨੇ ਕਿਹਾ ਕਿ 4 ਸਤੰਬਰ ਨੂੰ ਪੇਸ਼ ਕੀਤੇ ਅੰਕੜਿਆਂ ਮੁਤਾਬਕ ਪੰਜਾਬ ਕੋਲ ਆਮ ਲੋੜ ਦੇ ਮੁਕਾਬਲੇ ਲਗਭਗ 117 ਫੀਸਦੀ ਕੋਲੇ ਦਾ ਭੰਡਾਰ ਮੌਜੂਦ ਹੈ, ਪਰ ਇਸਦੇ ਬਾਵਜੂਦ ਲੋਕਾਂ ਨੂੰ ਰੋਜ਼ਾਨਾ ਛੇ ਤੋਂ ਅੱਠ ਘੰਟਿਆਂ ਦੇ ਬਿਜਲੀ ਕੱਟ ਸਹਿਣੇ ਪੈ ਰਹੇ ਹਨ।
ਲ
ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਅਨਿਲ ਸਰੀਨ, ਨਾਲ ਮੌਜੂਦ ਸੁਨੀਲ ਮੌਦਗਿਲ, ਨਰਿੰਦਰ ਸਿੰਘ ਮੱਲ੍ਹੀ, ਡਾ. ਸਤੀਸ਼ ਤੇ ਹੋਰ। ਤਸਵੀਰ-ਸੇਵਕ ਸਿੰਘ
08-09-2026
ਲੁਧਿਆਣਾ, 7 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਵਿਚ ਲੰਮੇ ਸਮੇਂ ਤੋਂ ਜਾਰੀ ਬਿਜਲੀ ਕੱਟਾਂ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਵਲੋਂ ਕੋਲੇ ਦੀ ਕਮੀ ਨੂੰ ਬਿਜਲੀ ਸੰਕਟ ਦਾ ਕਾਰਨ ਦੱਸਣਾ ਆਪਣੇ ਹੀ ਅੰਕੜਿਆਂ ਨਾਲ ਮੇਲ ਨਹੀਂ ਖਾਂਦਾ। ਸਰੀਨ ਨੇ ਕਿਹਾ ਕਿ 4 ਸਤੰਬਰ ਨੂੰ ਪੇਸ਼ ਕੀਤੇ ਅੰਕੜਿਆਂ ਮੁਤਾਬਕ ਪੰਜਾਬ ਕੋਲ ਆਮ ਲੋੜ ਦੇ ਮੁਕਾਬਲੇ ਲਗਭਗ 117 ਫੀਸਦੀ ਕੋਲੇ ਦਾ ਭੰਡਾਰ ਮੌਜੂਦ ਹੈ, ਪਰ ਇਸਦੇ ਬਾਵਜੂਦ ਲੋਕਾਂ ਨੂੰ ਰੋਜ਼ਾਨਾ ਛੇ ਤੋਂ ਅੱਠ ਘੰਟਿਆਂ ਦੇ ਬਿਜਲੀ ਕੱਟ ਸਹਿਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜ ਬਿਜਲੀ ਉਤਪਾਦਨ ਇਕਾਈਆਂ ਲਗਭਗ 20 ਦਿਨਾਂ ਤੋਂ ਬੰਦ ਹਨ ਅਤੇ ਕਈ ਸਰਕਾਰੀ ਬਿਜਲੀ ਘਰ ਘੱਟ ਸਮਰੱਥਾ ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਰੋਪੜ ਬਿਜਲੀ ਘਰ 36.4 ਫੀਸਦੀ, ਲਹਿਰਾ ਮੁਹੱਬਤ 28.7 ਫੀਸਦੀ ਅਤੇ ਨਾਭਾ ਪਾਵਰ ਲਗਭਗ 50 ਫੀਸਦੀ ਸਮਰੱਥਾ ਤੇ ਚੱਲ ਰਹੇ ਹਨ। ਜਦਕਿ ਨਾਭਾ ਪਾਵਰ ਦਾ ਨਿੱਜੀ ਬਿਜਲੀ ਘਰ ਕਰੀਬ 93 ਫੀਸਦੀ ਸਮਰੱਥਾ ਨਾਲ ਚੱਲ ਰਿਹਾ ਸੀ। ਸਰੀਨ ਨੇ ਸਰਕਾਰ ਤੋ ਬੰਦ ਇਕਾਈਆਂ, ਕੋਲੇ ਦੀ ਉਪਲਬਧਤਾ ਅਤੇ ਬਿਜਲੀ ਉਤਪਾਦਨ ਦੀ ਸਥਿਤੀ ਦਾ ਪੂਰਾ ਵੇਰਵਾ ਜਨਤਕ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਕੋਲੇ ਦੀ ਨਹੀਂ, ਸਗੋਂ ਉਤਪਾਦਨ, ਪ੍ਰਬੰਧਨ ਅਤੇ ਸ਼ਾਸਨ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਸਨਅਤ, ਵਪਾਰੀ, ਕਿਸਾਨ ਅਤੇ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ। ਸਰੀਨ ਨੇ ਕਿਹਾ ਕਿ ਪੰਜਾਬ ਨੂੰ ਬਿਜਲੀ ਚਾਹੀਦੀ ਹੈ, ਬਹਾਨੇ ਨਹੀਂ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਨੀਲ ਮੌਦਗਿਲ, ਨਰਿੰਦਰ ਸਿੰਘ ਮੱਲ੍ਹੀ, ਯਸ਼ਪਾਲ ਜਨੋਤਰਾ, ਬੌਬੀ ਜਿੰਦਲ ਅਤੇ ਡਾ.ਸਤੀਸ਼ ਕੁਮਾਰ ਮੌਜੂਦ ਸਨ।