ਕੂੜੇ ਦੇ ਪਹਾੜ ਹਟਾਉਣ ਲਈ ਹਰਕਤ ’ਚ ਆਇਆ ਨਗਰ ਨਿਗਮ, ਹੁਣ ਦਿਨ ਰਾਤ ਚੱਲੇਗੀ ਸਫ਼ਾਈ ਮੁਹਿੰਮ
ਲੁਧਿਆਣਾ, 14 ਨਵੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਨੂੰ ਹਟਾਉਣ ਲਈ ਆਖ਼ਰਕਾਰ ਨਗਰ ਨਿਗਮ ਹਰਕਤ ਵਿਚ ਆ ਗਿਆ ਹੈ। ਤਿਉਹਾਰਾਂ ਦੌਰਾਨ ਕੂੜਾ ਇਕੱਠਾ ਹੋਣ ਤੋਂ ਬਾਅਦ ਨਿਗਮ ਕਮਿਸ਼ਨਰ ਦਮਨਜੀਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਅਜੀਤ ਡੈਸਕ
15-11-2026