07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅਧਿਆਪਕ ਦਿਵਸ ਮੌਕੇ 11 ਅਧਿਆਪਕ ਸਨਮਾਨਿਤ

( ਸਫ਼ਾ 5 ਦੀ ਬਾਕੀ ) ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਿਕ ਸ਼ਿਕਾਇਤਕਰਤਾ ਸੂਰਜ ਵੀ ਜ਼ਖ਼ਮੀ ਹੋਇਆ, ਜਿਸ ਨੂੰ ਇਲਾਜ ਲਈ ਪੀ.

ਅਧਿਆਪਕ ਦਿਵਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੀ ਟੀਮ ਅਧਿਆਪਕਾਂ ਨੂੰ ਸਨਮਾਨਿਤ ਕਰਦੀ ਹੋਈ। ਤਸਵੀਰ : ਗੁਰਮੀਤ ਸਿੰਘ 07-09-2026
( ਸਫ਼ਾ 5 ਦੀ ਬਾਕੀ ) ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਿਕ ਸ਼ਿਕਾਇਤਕਰਤਾ ਸੂਰਜ ਵੀ ਜ਼ਖ਼ਮੀ ਹੋਇਆ, ਜਿਸ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਪਹਿਲਾਂ ਦੋ ਮੁਲਜ਼ਮ ਹੋ ਚੁੱਕੇ ਹਨ ਗ੍ਰਿਫ਼ਤਾਰ ਪੁਲਿਸ ਅਨੁਸਾਰ ਜਾਂਚ ਦੌਰਾਨ ਸੁਭਾਸ਼ ਪੁੱਤਰ ਬਿਰਬਲ (25) ਵਾਸੀ ਬਾਦਲ ਕਾਲੋਨੀ, ਜ਼ੀਰਕਪੁਰ ਅਤੇ ਮੋਨੂੰ ਜਸਵਾਲ ਪੁੱਤਰ ਸ਼ਸ਼ੀ ਜਸਵਾਲ (26) ਵਾਸੀ ਹੱਲੋਮਾਜਰਾ ਨੂੰ 2 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲੋਂ ਕਥਿਤ ਵਾਰਦਾਤ ’ਚ ਵਰਤੀ ਗਈ ਸਕਾਰਪੀਓ ਕਾਰ ਨੰਬਰ ਐੱਚ.ਆਰ.-70-ਐੱਫ.-0843 ਬਰਾਮਦ ਕੀਤੀ ਗਈ ਸੀ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਜਾਂਚ ਨੂੰ ਅੱਗੇ ਵਧਾਉਂਦਿਆਂ ਸਾਹਿਲ ਪੁੱਤਰ ਛੋਟੇ ਲਾਲ (23) ਵਾਸੀ ਫੇਜ਼-2, ਰਾਮ ਦਰਬਾਰ, ਚੰਡੀਗੜ੍ਹ ਅਤੇ ਮੁਹੰਮਦ ਕੈਫ਼ ਖ਼ਾਨ ਉਰਫ਼ ਅਰਬਾਜ਼ (23) ਵਾਸੀ ਫੇਜ਼-2, ਰਾਮ ਦਰਬਾਰ, ਚੰਡੀਗੜ੍ਹ ਨੂੰ 4 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਦੋਵਾਂ ਨੂੰ 5 ਸਤੰਬਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ। ਥਾਰ ’ ਚੋਂ ਚਾਕੂ ਤੇ ਵਾਹਨਾਂ ’ ਚੋਂ ਡੰਡੇ ਬਰਾਮਦ ਕਰਨ ਦਾ ਦਾਅਵਾ ਪੁਲਿਸ ਮੁਤਾਬਿਕ ਅਗਲੀ ਜਾਂਚ ਦੌਰਾਨ ਕਾਲੀ ਥਾਰ ਨੰਬਰ ‘ਟੀ.0423 ਐੱਚ.ਆਰ.8135 ਏ.ਸੀ.’ ਬਰਾਮਦ ਕੀਤੀ ਗਈ। ਪੁਲਿਸ ਦਾ ਦਾਅਵਾ ਹੈ ਕਿ ਥਾਰ ਦੇ ਡੈਸ਼ਬੋਰਡ ਵਾਲੇ ਹਿੱਸੇ ’ਚੋਂ ਇਕ ਅਤੇ ਕੋ-ਡਰਾਈਵਰ ਸੀਟ ਦੇ ਕਵਰ ’ਚੋਂ ਦੂਜਾ ਕਮਾਨੀਦਾਰ/ਬਟਨ ਆਪਰੇਟਰ ਚਾਕੂ ਬਰਾਮਦ ਕੀਤਾ ਗਿਆ ਅਤੇ ਥਾਰ ਦੀ ਪਿਛਲੀ ਸੀਟ ’ਚੋਂ ਇਕ ਲੱਕੜੀ ਦਾ ਡੰਡਾ ਅਤੇ ਸਕਾਰਪੀਓ ’ਚੋਂ ਦੋ ਹੋਰ ਲੱਕੜੀ ਦੇ ਡੰਡੇ ਬਰਾਮਦ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਹਥਿਆਰਾਂ ਅਤੇ ਡੰਡਿਆਂ ਦੀ ਕਥਿਤ ਤੌਰ ’ਤੇ ਵਾਰਦਾਤ ’ਚ ਵਰਤੋਂ ਕੀਤੇ ਜਾਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਬਰਾਮਦਗੀ ਦੇ ਆਧਾਰ ’ਤੇ ਮਾਮਲੇ ’ਚ ਅਸਲਾ ਐਕਟ ਦੀਆਂ ਧਾਰਾਵਾਂ 25/54/59 ਸ਼ਾਮਲ ਕੀਤੀਆਂ ਗਈਆਂ ਹਨ। ਦੋ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਪੁਲਿਸ ਅਨੁਸਾਰ ਆਈ.ਸੀ.ਜੇ.ਐੱਸ. ਰਿਕਾਰਡ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੁਭਾਸ਼ ਅਤੇ ਮੋਨੂੰ ਜਸਵਾਲ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਮੁਤਾਬਿਕ ਸੁਭਾਸ਼ ਖ਼ਿਲਾਫ਼ ਥਾਣਾ ਮਲੋਆ, ਚੰਡੀਗੜ੍ਹ ਵਿਖੇ 18 ਅਪ੍ਰੈਲ 2026 ਨੂੰ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਤੋਂ ਇਲਾਵਾ 11 ਜੂਨ 2025 ਨੂੰ ਵੀ ਉਸ ਖ਼ਿਲਾਫ਼ ਅਸਲਾ ਐਕਟ ਅਤੇ ਬੀ.ਐਨ.ਐੱਸ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹੋਣ ਦੀ ਜਾਣਕਾਰੀ ਪੁਲਿਸ ਰਿਕਾਰਡ ’ਚੋਂ ਮਿਲੀ ਹੈ। ਮੋਨੂੰ ਜਸਵਾਲ ਖ਼ਿਲਾਫ਼ ਥਾਣਾ ਨੰਬਰ 31, ਚੰਡੀਗੜ੍ਹ ਵਿਖੇ ਅਸਲਾ ਐਕਟ ਅਤੇ ਬੀ.ਐਨ.ਐੱਸ. ਦੀਆਂ ਧਾਰਾਵਾਂ ਤਹਿਤ ਪਹਿਲਾਂ ਵੀ ਮਾਮਲਾ ਦਰਜ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਰਾਹੀਂ ਵਾਰਦਾਤ ’ਚ ਉਨ੍ਹਾਂ ਦੀ ਕਥਿਤ ਭੂਮਿਕਾ, ਹੋਰ ਸ਼ਾਮਿਲ ਵਿਅਕਤੀਆਂ ਅਤੇ ਘਟਨਾ ਨਾਲ ਸਬੰਧਿਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਨੇ ਕਰਵਾਇਆ ਸਾਹਿਤਕ ਪ੍ਰੋਗਰਾਮ ਮਲਕੀਤ ਸਿੰਘ ਔਜਲਾ ਨੇ ਰੂਬਰੂ ਪ੍ਰੋਗਰਾਮ ਦੌਰਾਨ ਆਪਣੇ ਸਹਿਤਕ ਸਫ਼ਰ ਬਾ... ਅਗਲੀ ਖ਼ਬਰ ਪਿੰਡ ਹਰੀਪੁਰ ਹਿੰਦੂਆਂ ਅਤੇ ਬਹਾਦਰਗੜ੍ਹ ਦੇ ਕਿਸਾਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਡਾਹਢੇ ਪ੍ਰੇਸ਼ਾਨ ਕਿਸਾਨਾਂ ਨੂੰ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।