09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮੁਹਾਲੀ ’ਚ ਲਗਾਤਾਰ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਢਾਂਚੇ ਨੂੰ ਅੱਪਡੇਟ ਕੀਤਾ ਜਾ ਰਿਹੈ : ਡਿਪਟੀ ਚੀਫ਼ ਇੰਜ.

ਐੱਸ. ਏ.

ਅਜੀਤ ਡੈਸਕ 09-09-2026
ਐੱਸ.ਏ.ਐੱਸ. ਨਗਰ, 8 ਸਤੰਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਸ਼ਹਿਰ ’ਚ ਲਗਾਤਾਰ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਢਾਂਚੇ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਪੀ. ਐੱਸ. ਪੀ. ਸੀ. ਐਲ. ਦੇ ਡਿਪਟੀ ਚੀਫ਼ ਇੰਜ. ਮੁਹਾਲੀ ਹਰਪ੍ਰੀਤ ਸਿੰਘ ਓਬਰਾਏ ਨੇ ਦੱਸਿਆ ਕਿ ਮੁਹਾਲੀ ਸ਼ਹਿਰ ਦੀ ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਨੂੰ ਦੇਖਦਿਆਂ ਵਿਭਾਗ ਵਲੋਂ ਕਈ ਕਾਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਫੇਜ਼-1 ਦੇ 20 ਐਮ.ਵੀ.ਏ. ਪਾਵਰ ਟਰਾਂਸਫਾਰਮਰ ਦੀ ਥਾਂ 31.5 ਐਮ. ਵੀ. ਏ. ਦਾ ਟਰਾਂਸਫਾਰਮਰ ਲਗਾਇਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਵੀ ਲਗਭਗ 400 ਟਰਾਂਸਫਾਰਮਰ 200 ਕੇ. ਵੀ. ਤੋਂ 315 ਕੇ. ਵੀ. ਏ ‘ਚ ਤਬਦੀਲ ਕੀਤੇ ਗਏ ਹਨ ਜਾਂ ਨਵੇਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਐਰੋਸਿਟੀ ਵਿਖੇ ਨਵਾਂ 31.5 ਐਮ. ਵੀ. ਏ. ਅਤੇ ਆਈ. ਟੀ. ਸਿਟੀ ਵਿਖੇ 31.5 ਐਮ. ਵੀ. ਏ. ਟਰਾਂਸਫਾਰਮਰ ਲਗਾਇਆ ਗਿਆ ਹੈ, ਜਦਕਿ ਉਦਯੋਗਿਕ ਖੇਤਰ ਫੇਜ਼-8ਬੀ ਦੀ ਗਰਿੱਡ ਦੀ ਅੱਪਗ੍ਰੇਡੇਸ਼ਨ ਕੀਤੀ ਗਈ ਹੈ, ਜਿਥੋਂ ਮੁਹਾਲੀ ਦੇ ਜ਼ਿਆਦਾਤਰ ਉਦਯੋਗਿਕ ਫ਼ੀਡਰਾਂ ਨੂੰ ਸਪਲਾਈ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਦਯੋਗਿਕ ਖੇਤਰ ਫੇਜ਼-9 ‘ਚ 66 ਕੇ. ਵੀ. ਸਿਸਟਮ ਨੂੰ ਏ.ਸੀ.ਐੱਸ.ਆਰ ਕੰਡਕਟਰ ਤੋਂ ਐਚ. ਟੀ. ਐਲ. ਐੱਸ. ਕੰਡਕਟਰ ‘ਚ ਅੱਪਗ੍ਰੇਡ ਕੀਤਾ ਗਿਆ ਹੈ, ਜਿਸ ਨਾਲ ਲੋਡ ਸਹਿਣ ਦੀ ਸਮਰੱਥਾ ਦੁੱਗਣੀ ਹੋ ਗਈ ਹੈ। ਇਸੇ ਤਰ੍ਹਾਂ ਜੇ. ਐਲ. ਪੀ. ਐਲ. ਸੈਕਟਰ-82 ਅਤੇ ਐਰੋਸਿਟੀ ਵਿਖੇ ਨਵਾਂ 20 ਐਮ. ਵੀ. ਏ. 66 ਕੇ. ਵੀ. ਟਰਾਂਸਫਾਰਮਰ ਅਤੇ 66 ਕੇ. ਵੀ. ਗਰਿੱਡ ਲਗਾਇਆ ਜਾ ਰਿਹਾ ਹੈ, ਜਦਕਿ ਸੈਕਟਰ-101 ਵਿਖੇ ਨਵਾਂ 220 ਕੇ. ਪੀ. ਗਰਿੱਡ ਅਤੇ ਸੈਕਟਰ-62 ਵਿਖੇ 66 ਕੇ. ਵੀ. ਗਰਿੱਡ ਲਗਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵਲੋਂ ਢਾਂਚੇ ਨੂੰ ਅੱਪਗ੍ਰੇਡ ਕੀਤੇ ਜਾਣ ਨਾ ਹੀ ਗਰਮੀਆਂ ਦੇ ਮੌਸਮ ‘ਚ ਮੁਹਾਲੀ ਸ਼ਹਿਰ ‘ਚ ਬਿਜਲੀ ਬੰਦ ਹੋਣ ਦੀ ਸਮੱਸਿਆ ਪੇਸ਼ ਨਹੀਂ ਆਈ।
ਪਿਛਲੀ ਖ਼ਬਰ ਗੰਨੇ ’ਚ ਦੇਰੀ ਨਾਲ ਅਤੇ ਵੱਧ ਯੂਰੀਆ ਪਾਉਣ ਤੋਂ ਗੁਰੇਜ਼ ਕਰਨ ਕਿਸਾਨ : ਕੇਨ ਕਮਿਸ਼ਨਰ ਅਗਲੀ ਖ਼ਬਰ ਸਰਕਾਰੀ ਕਾਲਜ ਡੇਰਾਬੱਸੀ ਦੀ ਵਿਦਿਆਰਥਣ ਗੁਰਜੀਤ ਕੌਰ ਨੇ ਯੂ . ਜੀ . ਸੀ .- ਨੈੱਟ ਪ੍ਰੀਖਿਆ ਕੀਤੀ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।