ਜ਼ਸ਼ਨ - ਏ - ਇਨਕਲਾਬ ’ ਸਮਾਗਮ ’ ਚ ਹਲਕਾ ਡੇਰਾਬੱਸੀ ਤੋਂ ਵੱਧ ਗਿਣਤੀ ’ ਚ ਪਹੁੰਚਣ ਨੌਜਵਾਨ - ਵਿਧਾਇਕ ਰੰਧਾਵਾ
ਜ਼ੀਰਕਪੁਰ, 27 ਸਤੰਬਰ (ਹੈਪੀ ਪੰਡਵਾਲਾ)- ਅੱਜ ਇਥੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 28 ਸਤੰਬਰ ਨੂੰ ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ‘ਜਸ਼ਨ-ਏ-ਇਨਕਲਾਬ’ ਸਮਾਗਮ ਬਾਬਤ ਯੂਥ ਮੈਂਬਰਾਂ ਨਾਲ ਪੋਸਟਰ ਸਾਂਝਾ ਕੀਤਾ। ਇਸ ਮੌਕੇ ਰੰਧਾਵਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ, ਕੁਰਬਾਨੀ ਤੇ ਇਨਕਲਾਬੀ ਜਜ਼ਬੇ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਅਜੀਤ ਡੈਸਕ
28-09-2026