ਡੇਰਾਬੱਸੀ ਵਿਖੇ ਬਾਬਾ ਬਾਲਕ ਨਾਥ ਜੀ ਦਾ ਸਾਲਾਨਾ ਭੰਡਾਰਾ ਤੇ ਜਾਗਰਣ ਕਰਵਾਇਆ
ਡੇਰਾਬੱਸੀ, 25 ਨਵੰਬਰ (ਰਣਬੀਰ ਸਿੰਘ ਪੜ੍ਹੀ)- ਸਥਾਨਕ ਸਰਸਵਤੀ ਵਿਹਾਰ ਕਾਲੋਨੀ ਵਿਖੇ ਬਾਬਾ ਬਾਲਕ ਨਾਥ ਜੀ ਦਾ 31ਵਾਂ ਸਾਲਾਨਾ ਵਿਸ਼ਾਲ ਭੰਡਾਰਾ ਅਤੇ ਜਾਗਰਣ ਕਰਵਾਇਆ ਗਿਆ। ਇਸ ਦੌਰਾਨ ਮਹਿਲਾ ਸੰਕੀਰਤਨ ਮੰਡਲੀ ਦੀ ਪ੍ਰਧਾਨ ਸੁਸ਼ੀਲਾ ਦੇਵੀ ਦੇ ਪਰਿਵਾਰ ਵਲੋਂ ਬਣਾਏ ਗਏ ਮੰਦਰ ਵਿਖੇ ਸਵੇਰੇ ਪੂਜਾ-ਅਰਚਨਾ ਉਪਰੰਤ ਵਿਸ਼ਾਲ ਭੰਡਾਰਾ ਲਗਾਇਆ ਗਿਆ, ਜਿਸ ‘ਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ।
ਡੇਰਾਬੱਸੀ, 25 ਨਵੰਬਰ (ਰਣਬੀਰ ਸਿੰਘ ਪੜ੍ਹੀ)- ਸਥਾਨਕ ਸਰਸਵਤੀ ਵਿਹਾਰ ਕਾਲੋਨੀ ਵਿਖੇ ਬਾਬਾ ਬਾਲਕ ਨਾਥ ਜੀ ਦਾ 31ਵਾਂ ਸਾਲਾਨਾ ਵਿਸ਼ਾਲ ਭੰਡਾਰਾ ਅਤੇ ਜਾਗਰਣ ਕਰਵਾਇਆ ਗਿਆ। ਇਸ ਦੌਰਾਨ ਮਹਿਲਾ ਸੰਕੀਰਤਨ ਮੰਡਲੀ ਦੀ ਪ੍ਰਧਾਨ ਸੁਸ਼ੀਲਾ ਦੇਵੀ ਦੇ ਪਰਿਵਾਰ ਵਲੋਂ ਬਣਾਏ ਗਏ ਮੰਦਰ ਵਿਖੇ ਸਵੇਰੇ ਪੂਜਾ-ਅਰਚਨਾ ਉਪਰੰਤ ਵਿਸ਼ਾਲ ਭੰਡਾਰਾ ਲਗਾਇਆ ਗਿਆ, ਜਿਸ ‘ਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ। ਰਾਤ ਸਮੇਂ ਬਾਬਾ ਜੀ ਦਾ ਸੁੰਦਰ ਦਰਬਾਰ ਸਜਾਇਆ ਗਿਆ। ਇਸ ਮੌਕੇ ਪ੍ਰਮੋਦ ਸ਼ਰਮਾ ਐਂਡ ਪਾਰਟੀ, ਹਿਤੇਸ਼ ਸ਼ਰਮਾ, ਸੰਜੀਵ ਥੰਮਣ ਅਤੇ ਬੰਟੀ ਵਲੋਂ ਬਾਬਾ ਬਾਲਕ ਨਾਥ, ਭਗਵਾਨ ਸ਼ਿਵ, ਖਾਟੂ ਸ਼ਿਆਮ, ਮਾਂ ਦੁਰਗਾ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਮਾਗਮ ‘ਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਬੰਨੀ ਸੰਧੂ, ਪਵਨ ਧੀਮਾਨ, ਰਣਬੀਰ ਸੈਣੀ, ਸੁਰਿੰਦਰ ਪੁਰੀ, ਲੋਹਿਤ ਸੈਣੀ, ਹਰਦੀਪ ਟੋਕੀ, ਗੌਰਵ ਸ਼ਰਮਾ ਅਤੇ ਸੰਜੀਵ ਸੈਣੀ ਸਮੇਤ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।