26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਪੀ. ਸੀ. ਏ. ਨਿਊ ਚੰਡੀਗੜ੍ਹ ਸਟੇਡੀਅਮ ਵਿਖੇ ਪੋਸ਼ ਜਾਗਰੂਕਤਾ ਵਰਕਸ਼ਾਪ ਕਰਵਾਈ

ਐੱਸ. ਏ.

ਅਜੀਤ ਡੈਸਕ 26-11-2026
ਐੱਸ. ਏ. ਐੱਸ. ਨਗਰ, 25 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਅੱਜ ਪੀ. ਸੀ. ਏ. ਨਿਊ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਨਿਊ ਚੰਡੀਗੜ੍ਹ ਦੇ ਕਾਨਫ਼ਰੰਸ ਹਾਲ ਵਿਖੇ ਕੰਮਕਾਜੀ ਸਥਾਨ ’ਤੇ ਮਹਿਲਾਵਾਂ ਨਾਲ ਜਿਨਸੀ ਉਤਪੀੜਨ ਦੀ ਰੋਕਥਾਮ ਸੰਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਕੰਮਕਾਜੀ ਸਥਾਨ ’ਤੇ ਸੁਰੱਖਿਅਤ, ਸਨਮਾਨਜਨਕ, ਸਮਾਵੇਸ਼ੀ ਅਤੇ ਮਰਿਆਦਾ ਪੂਰਨ ਮਾਹੌਲ ਨੂੰ ਉਤਸ਼ਾਹਿਤ ਕਰਨਾ ਸੀ। ਇਸ ਜਾਗਰੂਕਤਾ ਸੈਸ਼ਨ ਦਾ ਸੰਚਾਲਨ ਐਡਵੋਕੇਟ ਸ਼ਾਜ਼ੀਆ ਕੇ. ਸਿੰਘ ਵਲੋਂ ਕੀਤਾ ਗਿਆ, ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵਕਾਲਤ ਕਰ ਰਹੇ ਹਨ ਅਤੇ ਪੋਸ਼ ਲਾਅ ਇੰਡੀਆ ਨਾਲ ਜੁੜੇ ਹੋਏ ਹਨ। ਇਸ ਵਰਕਸ਼ਾਪ ਵਿਚ ਪੀ. ਸੀ. ਏ. ਦੇ ਆਨ-ਰੋਲ ਕਰਮਚਾਰੀਆਂ, ਥਰਡ-ਪਾਰਟੀ ਸਟਾਫ਼, ਹਾਊਸ ਕੀਪਿੰਗ ਕਰਮਚਾਰੀਆਂ, ਸੁਰੱਖਿਆ ਕਰਮਚਾਰੀਆਂ ਅਤੇ ਮਹਿਲਾ ਟੀਮ ਦੇ ਕੋਚਿੰਗ ਅਤੇ ਸਹਾਇਕ ਸਟਾਫ਼ ਸਮੇਤ ਐਸੋਸੀਏਸ਼ਨ ਦੇ ਵੱਖ-ਵੱਖ ਵਿਭਾਗਾਂ ਨਾਲ ਜੁੜੇ ਕਰਮਚਾਰੀਆਂ ਨੇ ਭਾਗ ਲਿਆ। ਸੈਸ਼ਨ ਦੌਰਾਨ ਐਡਵੋਕੇਟ ਸ਼ਾਜ਼ੀਆ ਕੇ. ਸਿੰਘ ਨੇ ਪੋਸ਼ ਐਕਟ ਦੇ ਪ੍ਰਬੰਧਾਂ, ਕੰਮਕਾਜੀ ਸਥਾਨ ’ਤੇ ਸੁਰੱਖਿਅਤ ਮਾਹੌਲ ਬਣਾਈ ਰੱਖਣ ਦੀ ਮਹੱਤਤਾ, ਅਣਉੱਚਿਤ ਵਿਵਹਾਰ ਦੀ ਪਛਾਣ, ਜਿਨਸੀ ਉਤਪੀੜਨ ਦੀ ਰੋਕਥਾਮ, ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਅਤੇ ਇਕ ਸੁਰੱਖਿਅਤ ਕਾਰਜਸਥਲ ਬਣਾਉਣ ਵਿਚ ਕਰਮਚਾਰੀਆਂ ਅਤੇ ਸੰਸਥਾ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪੀ. ਸੀ. ਏ. ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ਉੱਤੇ ਇਸ ਮੌਕੇ ਪੀ. ਸੀ. ਏ. ਵਲੋਂ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਸੰਸਥਾ ਵਿਚ ਪਹਿਲਾਂ ਤੋਂ ਹੀ ਕੰਮਕਾਜੀ ਸਥਾਨ ਦੀ ਸੁਰੱਖਿਆ, ਸਨਮਾਨ ਅਤੇ ਪੋਸ਼ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ ਅਤੇ ਭਵਿੱਖ ਵਿਚ ਵੀ ਇਨ੍ਹਾਂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਪੀ. ਸੀ. ਏ. ਸਾਰੇ ਕਰਮਚਾਰੀਆਂ, ਸਟਾਫ਼ ਮੈਂਬਰਾਂ, ਖਿਡਾਰੀਆਂ ਅਤੇ ਇਸ ਨਾਲ ਜੁੜੇ ਹਿੱਸੇਦਾਰਾਂ ਲਈ ਇਕ ਪੇਸ਼ੇਵਰ, ਸਮਾਵੇਸ਼ੀ, ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਪਿਛਲੀ ਖ਼ਬਰ ਭਾਜਪਾ-ਅਕਾਲੀ ਦਲ ਗਠਜੋੜ ਪੰਜਾਬ ਵਿਚ ਵਿਕਾਸ, ਖੁਸ਼ਹਾਲੀ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ- ਐਨ. ਕੇ. ਵਰਮਾ ਅਗਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਵਲੋਂ ਛੇ ਦਿਨਾ ਏ. ਆਈ. ਸੀ. ਟੀ. ਈ. ਅਟੱਲ ਸਪਾਂਸਰਡ ਐਫ. ਡੀ. ਪੀ. ਦਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।