ਬਾਬਾ ਗੁਰਦੇਵ ਸਿੰਘ ਵਲੋਂ ਮੀਤ ਰੰਗਰੇਜ਼ ਤੇ ਮਨਜੀਤ ਭੱਟੀ ਦਾ ਧਾਰਮਿਕ ਗੀਤ ‘ਪ੍ਰਭਾਤ ਫੇਰੀ ਨਾਨਕ ਦੀ’ ਦਾ ਪੋਸਟਰ ਜਾਰੀ
ਚੰਡੀਗੜ੍ਹ, 25 ਨਵੰਬਰ (ਅਜਾਇਬ ਸਿੰਘ ਔਜਲਾ)-ਨਾਨਕਸਰ ਚੰਡੀਗੜ੍ਹ ਵਾਲੇ ਬਾਬਾ ਗੁਰਦੇਵ ਸਿੰਘ ਵਲੋਂ ਗਾਇਕ ਮੀਤ ਰੰਗਰੇਜ਼ ਤੇ ਮਨਜੀਤ ਭੱਟੀ ਦੀ ਆਵਾਜ਼ ਵਿਚ ‘ਪ੍ਰਭਾਤ ਫੇਰੀ ਨਾਨਕ ਦੀ’ ਧਾਰਮਿਕ ਗੀਤ ਜਾਰੀ ਕਰਨ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ। ਬਾਬਾ ਗੁਰਦੇਵ ਸਿੰਘ ਵਲੋਂ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਧਾਰਮਿਕ ਗੀਤਾਂ ਰਾਹੀ ਘਰ ਘਰ ਪਹੁੰਚ ਰਹੀ ਹੈ।
ਅਜੀਤ ਡੈਸਕ
26-11-2026