03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

28 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 5940 ਟੀਕਿਆਂ ਸਮੇਤ 20 ਸਾਲਾ ਨੌਜਵਾਨ ਕਾਬੂ, ਕੇਸ ਦਰਜ

ਜ਼ੀਰਕਪੁਰ, 2 ਨਵੰਬਰ (ਮਨਿੰਦਰ ਸਿੰਘ)-ਪੁਲਿਸ ਤੇ ਐਂਟੀ ਨਾਰਕੋਟਿਕਸ ਵਿਭਾਗ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਨਿਚਰਵਾਰ ਨੂੰ ਪਿੰਡ ਰਾਮਗੜ੍ਹ ਭੁੱਡਾ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਨਕਲੀ ਦਵਾਈਆਂ, ਟੀਕੇ, ਸਪਲੀਮੈਂਟ ਤੇ ਸਟੀਰੌਇਡ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਮੌਕੇ ਤੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਅਜੀਤ ਡੈਸਕ 03-11-2026
ਜ਼ੀਰਕਪੁਰ, 2 ਨਵੰਬਰ (ਮਨਿੰਦਰ ਸਿੰਘ)-ਪੁਲਿਸ ਤੇ ਐਂਟੀ ਨਾਰਕੋਟਿਕਸ ਵਿਭਾਗ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਨਿਚਰਵਾਰ ਨੂੰ ਪਿੰਡ ਰਾਮਗੜ੍ਹ ਭੁੱਡਾ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਨਕਲੀ ਦਵਾਈਆਂ, ਟੀਕੇ, ਸਪਲੀਮੈਂਟ ਤੇ ਸਟੀਰੌਇਡ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਮੌਕੇ ਤੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਹੁਣ ਬਰਾਮਦ ਕੀਤੀਆਂ ਦਵਾਈਆਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਮਾਤਰਾ ਤੇ ਕਿਸਮ ਸੰਬੰਧੀ ਅਹਿਮ ਖੁਲਾਸੇ ਹੋਏ ਹਨ। ਐਂਟੀ ਨਾਰਕੋਟਿਕਸ ਵਿਭਾਗ ਦੀ ਜਾਂਚ ਅਨੁਸਾਰ ਮੁਲਜ਼ਮ ਕੋਲੋਂ 28 ਹਜ਼ਾਰ ਨਸ਼ੀਲੀਆਂ ਗੋਲੀਆਂ, ਜਿਨ੍ਹਾਂ ‘ਤੇ ਐਫੀਡ੍ਰਿਨ ਹਾਈਡ੍ਰੋਕਲੋਰਾਈਡ ਆਈ. ਪੀ. 15 ਐਮ. ਜੀ. ਦਾ ਮਾਰਕਾ ਲੱਗਿਆ ਹੋਇਆ ਸੀ ਅਤੇ 5940 ਟੀਕੇ, ਜਿਨ੍ਹਾਂ ‘ਤੇ ਟਾਜ਼ੋਵਿਨ ਪੈਂਟਾਜ਼ੋਸੀਨ ਆਈ. ਪੀ. 30 ਐਮ. ਜੀ. ਦਾ ਮਾਰਕਾ ਸੀ, ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿਚ ਸਪਲੀਮੈਂਟ, ਸਟੀਰੌਇਡ, ਸਟਿੱਕਰ ਅਤੇ ਲੇਬਲ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਵਰਿੰਦਰ ਸ਼ਰਮਾ (20) ਵਾਸੀ 33 ਲਾਦੀਆਂ ਛੋਟਾ ਚੰਦਨ ਨਗਰ ਸੰਗਮ ਚੌਕ ਥਾਣਾ ਜਗਤਪੁਰੀ ਲੁਧਿਆਣਾ ਵਜੋਂ ਕੀਤੀ ਹੈ, ਜੋ ਮੌਜੂਦਾ ਸਮੇਂ ਪਿੰਡ ਸਿੰਘਪੁਰਾ ਜ਼ੀਰਕਪੁਰ ਵਿਖੇ ਰਹਿ ਰਿਹਾ ਸੀ। ਪੁਲਿਸ ਨੇ ਉਸ ਖਿਲਾਫ਼ ਕੇਸ ਦਰਜ ਕੀਤਾ ਹੈ। ਐਂਟੀ ਨਾਰਕੋਟਿਕਸ ਵਿਭਾਗ ਦੇ ਇੰਚਾਰਜ ਦਰਬਾਰਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਮੁਲਜ਼ਮ ਇਹ ਦਵਾਈਆਂ ਕਿੱਥੋਂ ਅਤੇ ਕਿਸ ਕੋਲੋਂ ਖਰੀਦਦਾ ਸੀ ਅਤੇ ਅੱਗੇ ਕਿਨ੍ਹਾਂ ਲੋਕਾਂ ਨੂੰ ਸਪਲਾਈ ਕਰਦਾ ਸੀ।
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਦੋ ਨੌਜਵਾਨਾਂ ਨੂੰ ਆਪਣੀ ਗੱਡੀ ’ਚ ਪਾ ਕੇ ਹਸਪਤਾਲ ਪੁੱਜੇ ਅਗਲੀ ਖ਼ਬਰ 2.08 ਕਰੋੜ ਰੁ. ਦੇ ਪੰਚਾਇਤ ਸੰਮਤੀ ਦੇ ਫੰਡਾਂ ਦੀ ਹੇਰਾਫੇਰੀ ਦੀ ਮੁੜ ਹੋਵੇਗੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।