11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕਜੌਲੀ ਦੀ ਪਾਈਪਲਾਈਨ ਬਦਲਣ ਕਾਰਨ ਸ਼ਹਿਰ ਵਾਸੀਆਂ ਨੂੰ ਕਰਨਾ ਪਵੇਗਾ ਪਾਣੀ ਦੀ ਕਿੱਲਤ ਦਾ ਸਾਹਮਣਾ

ਚੰਡੀਗੜ੍ਹ, 10 ਨਵੰਬਰ (ਸੰਦੀਪ ਕੁਮਾਰ ਮਾਹਨਾ)-ਕਜੌਲੀ ਵਾਟਰ ਵਰਕਸ ਤੋਂ ਚੰਡੀਗੜ੍ਹ ਨੂੰ ਪਾਣੀ ਪਹੁੰਚਾਉਣ ਵਾਲੀ ਮੁੱਖ ਪਾਈਪਲਾਈਨ ਬਦਲਣ ਦੇ ਕੰਮ ਕਾਰਨ ਸ਼ਹਿਰ ਵਾਸੀਆਂ ਨੂੰ 12 ਤੇ 13 ਨਵੰਬਰ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਗਰ ਨਿਗਮ ਵਲੋਂ ਪਿੰਡ ਸੰਗਤਪੁਰਾ ਤੇ ਸੁਖਮਾਜਰਾ ਵਿਖੇ ਖ਼ਰਾਬ ਹੋਈ ਪੀ.

ਅਜੀਤ ਡੈਸਕ 11-11-2026
ਚੰਡੀਗੜ੍ਹ, 10 ਨਵੰਬਰ (ਸੰਦੀਪ ਕੁਮਾਰ ਮਾਹਨਾ)-ਕਜੌਲੀ ਵਾਟਰ ਵਰਕਸ ਤੋਂ ਚੰਡੀਗੜ੍ਹ ਨੂੰ ਪਾਣੀ ਪਹੁੰਚਾਉਣ ਵਾਲੀ ਮੁੱਖ ਪਾਈਪਲਾਈਨ ਬਦਲਣ ਦੇ ਕੰਮ ਕਾਰਨ ਸ਼ਹਿਰ ਵਾਸੀਆਂ ਨੂੰ 12 ਤੇ 13 ਨਵੰਬਰ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਗਰ ਨਿਗਮ ਵਲੋਂ ਪਿੰਡ ਸੰਗਤਪੁਰਾ ਤੇ ਸੁਖਮਾਜਰਾ ਵਿਖੇ ਖ਼ਰਾਬ ਹੋਈ ਪੀ. ਐਸ. ਸੀ. ਰਾਈਜ਼ਿੰਗ ਮੇਨ ਪਾਈਪਲਾਈਨ ਦੀ ਥਾਂ 1200 ਮਿਲੀਮੀਟਰ ਵਿਆਸ ਵਾਲੀ ਨਵੀਂ ਐਮ. ਐਸ. ਪਾਈਪਲਾਈਨ ਪਾਉਣ ਦਾ ਕੰਮ ਕੀਤਾ ਜਾਵੇਗਾ। ਇਸ ਕਾਰਨ 48 ਘੰਟਿਆਂ ਲਈ ਕਜੌਲੀ ਤੋਂ ਕੱਚੇ ਪਾਣੀ ਦੀ ਪੰਪਿੰਗ ਬੰਦ ਰਹੇਗੀ। ਨਗਰ ਨਿਗਮ ਅਨੁਸਾਰ ਇਹ ਕੰਮ ਕਜੌਲੀ ਵਾਟਰ ਵਰਕਸ ਦੇ ਨਵੀਨੀਕਰਨ ਅਤੇ ਰਾਈਜ਼ਿੰਗ ਮੇਨ ਪਾਈਪਲਾਈਨ ਦੀ ਮੁਰੰਮਤ ਨਾਲ ਸਬੰਧਤ 24 ਘੰਟੇ ਪਾਣੀ ਸਪਲਾਈ ਪ੍ਰਾਜੈਕਟ ਤਹਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਜੌਲੀ ਦੇ ਫ਼ੇਜ਼3 ਤੋਂ ਸੈਕਟਰ-39 ਸਥਿਤ ਵਾਟਰ ਵਰਕਸ ਤੱਕ ਕੱਚੇ ਪਾਣੀ ਦੀ ਪੰਪਿੰਗ ਮੁਅੱਤਲ ਰਹੇਗੀ। ਨਿਗਮ ਵਲੋਂ ਜਾਰੀ ਕੀਤੀ ਸਮਾਂ-ਸਾਰਣੀ ਅਨੁਸਾਰ 12 ਨਵੰਬਰ ਨੂੰ ਸਵੇਰੇ 3.30 ਵਜੇ ਤੋਂ 9 ਵਜੇ ਤੱਕ ਪਾਣੀ ਦੀ ਸਪਲਾਈ ਪੂਰੇ ਦਬਾਅ ਨਾਲ ਹੋਵੇਗੀ, ਜਦਕਿ ਸ਼ਾਮ ਨੂੰ 6 ਵਜੇ ਤੋਂ 8.30 ਵਜੇ ਤੱਕ ਘੱਟ ਦਬਾਅ ਨਾਲ ਪਾਣੀ ਮਿਲੇਗਾ। ਇਸੇ ਤਰ੍ਹਾਂ 13 ਨਵੰਬਰ ਨੂੰ ਵੀ ਸਵੇਰੇ 3.30 ਵਜੇ ਤੋਂ 9 ਵਜੇ ਤੱਕ ਪੂਰੇ ਦਬਾਅ ਨਾਲ ਅਤੇ ਸ਼ਾਮ ਨੂੰ 6 ਵਜੇ ਤੋਂ 8.30 ਵਜੇ ਤੱਕ ਘੱਟ ਦਬਾਅ ਨਾਲ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦੋ ਦਿਨਾਂ ਦੌਰਾਨ ਪਾਣੀ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਪਹਿਲਾਂ ਹੀ ਲੋੜੀਂਦਾ ਪਾਣੀ ਸਟੋਰ ਕਰ ਲੈਣ ਅਤੇ ਪਾਈਪਲਾਈਨ ਬਦਲਣ ਦੇ ਕੰਮ ਦੌਰਾਨ ਨਿਗਮ ਨੂੰ ਸਹਿਯੋਗ ਦੇਣ।
ਪਿਛਲੀ ਖ਼ਬਰ ਕਾਂਗਰਸ ਮੁਹੱਬਤ ਦੀ ਗੱਲ ਕਰਦੀ ਹੈ ਪਰ ਅੰਦਰ ਮਾਫੀਆ ਦਾ ਸਾਮਾਨ-ਦਿਨੇਸ਼ ਚੱਢਾ ਅਗਲੀ ਖ਼ਬਰ ਅਰੁਣ ਕੁਮਾਰ ਗੁਪਤਾ ਨੇ ਐਚ. ਈ. ਆਰ. ਸੀ. ਦੇ ਚੇਅਰਮੈਨ ਵਜੋਂ ਸਹੁੰ ਚੁੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।