15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਚੰਡੀਗੜ੍ਹ ’ਚ 10ਵਾਂ ਮਿਲਟਰੀ ਲਿਟਰੇਚਰ ਫ਼ੈਸਟੀਵਲ (ਫ਼ੌਜੀ ਸਾਹਿਤ ਉਤਸਵ) ਦੇ ਦੂਜੇ ਦਿਨ ਦਰਸ਼ਕ ਉਤਸੁਕਤਾ ਨਾਲ ਪੁੱਜੇ

ਚੰਡੀਗੜ੍ਹ, 14 ਨਵੰਬਰ (ਅਜਾਇਬ ਸਿੰਘ ਔਜਲਾ)-ਅਸ਼ੋਕ ਚੱਕਰ ਨਾਲ ਸਨਮਾਨਿਤ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਕੱਲਾ ਮਹਿਸੂਸ ਨਹੀਂ ਕੀਤਾ ਕਿਉਂਕਿ ਪੂਰਾ ਦੇਸ਼ ਉਨ੍ਹਾਂ ਦੇ ਪੁਲਾੜ ਮਿਸ਼ਨ ਦਾ ਹਿੱਸਾ ਸੀ। ਉਨ੍ਹਾਂ ਨੇ ਆਪਣੇ ਅਸਲ ਟੀਚੇ ਬਾਰੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ 2040 ਤੱਕ ਕੋਈ ਭਾਰਤੀ ਚੰਦਰਮਾ ’ਤੇ ਤਿਰੰਗਾ ਲਹਿਰਾਏ।

ਚੰਡੀਗੜ੍ਹ ’ਚ 10ਵੇਂ ਮਿਲਟਰੀ ਲਿਟਰੇਚਰ ਫ਼ੈਸਟੀਵਲ ( ਫ਼ੌਜੀ ਸਾਹਿਤ ਉਤਸਵ) ਦੌਰਾਨ ਯਸ਼ਵਰਧਨ ਕੇ ਸਿਨਹਾ (ਆਈ. ਐਫ. ਐਸ), ਗੁਰਜੀਤ (ਆਈ. ਐਫ. ਐਸ.) ਤੇ ਸੁਸ਼ਾਤ ਸਰੀਨ। ਤਸਵੀਰ : ਰਾਕੇਸ਼ ਸ਼ਾਹ 15-11-2026
ਚੰਡੀਗੜ੍ਹ, 14 ਨਵੰਬਰ (ਅਜਾਇਬ ਸਿੰਘ ਔਜਲਾ)-ਅਸ਼ੋਕ ਚੱਕਰ ਨਾਲ ਸਨਮਾਨਿਤ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਕੱਲਾ ਮਹਿਸੂਸ ਨਹੀਂ ਕੀਤਾ ਕਿਉਂਕਿ ਪੂਰਾ ਦੇਸ਼ ਉਨ੍ਹਾਂ ਦੇ ਪੁਲਾੜ ਮਿਸ਼ਨ ਦਾ ਹਿੱਸਾ ਸੀ। ਉਨ੍ਹਾਂ ਨੇ ਆਪਣੇ ਅਸਲ ਟੀਚੇ ਬਾਰੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ 2040 ਤੱਕ ਕੋਈ ਭਾਰਤੀ ਚੰਦਰਮਾ ’ਤੇ ਤਿਰੰਗਾ ਲਹਿਰਾਏ। ਇੱਥੇ 10ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਗੱਲਬਾਤ ਕਰਦਿਆਂ ਗਰੁੱਪ ਕੈਪਟਨ ਸ਼ੁਕਲਾ ਨੇ ਕਿਹਾ, ‘ਐਕਸੀਓਮ’ ਤੋਂ ਬਾਅਦ, ਮੈਂ ਹੁਣ ਸਾਡੇ ਰਾਸ਼ਟਰੀ ਮਿਸ਼ਨ ‘ਗਗਨਯਾਨ’ ਦੀ ਸਫਲਤਾ ਲਈ ਤਿਆਰੀਆਂ ਵਿਚ ਸਰਗਰਮੀ ਨਾਲ ਜੁੜਿਆ ਹੋਇਆ ਹਾਂ, ਤਾਂ ਜੋ ਭਾਰਤ ਦੇ ਵਿਕਾਸ ਤੇ ਖੁਸ਼ਹਾਲੀ ਵਿਚ ਹੋਰ ਯੋਗਦਾਨ ਪਾਇਆ ਜਾ ਸਕੇ। ‘ ਫਾਈਟਰ ਕਾਕਪਿਟ ਤੋਂ ਪੁਲਾੜ ਯਾਨ ਤੱਕ: ਹਵਾ ਤੇ ਪੁਲਾੜ ਸ਼ਕਤੀ ਵਿਚ ਭਾਰਤ ਦਾ ਨਵਾਂ ਮੁਕਾਮ’ ਨਾਮਕ ਇਕ ਵਿਸ਼ੇਸ਼ ਸੈਸ਼ਨ ਦੌਰਾਨ, ਗਰੁੱਪ ਕੈਪਟਨ ਸ਼ੁਕਲਾ ਨੇ ਜੂਨ 2025 ਵਿਚ ‘ਐਕਸੀਓਮ ਮਿਸ਼ਨ 4’ ਤਹਿਤ ਆਪਣੀ 20 ਦਿਨ ਅਤੇ 3 ਘੰਟਿਆਂ ਦੀ ਪੁਲਾੜ ਯਾਤਰਾ ਬਾਰੇ ਵਿਸਤ੍ਰਿਤ ਤੇ ਦਿਲਚਸਪ ਪੇਸ਼ਕਾਰੀ ਦਿੱਤੀ। ਪੰਜਾਬ ਸਰਕਾਰ , ਚੰਡੀਗੜ੍ਹ ਪ੍ਰਸ਼ਾਸਨ ਤੇ ਚੰਡੀਮੰਦਰ ਸਥਿਤ ਹੈੱਡਕੁਆਰਟਰ ਵੈਸਟਰਨ ਕਮਾਂਡ ਦੀ ਇੱਕ ਸਾਂਝੀ ਪਹਿਲਕਦਮੀ ਵਜੋਂ ਆਯੋਜਿਤ, ਇਹ ਸਾਲਾਨਾ ‘ਮਿਲਟਰੀ ਲਿਟਰੇਚਰ ਫ਼ੈਸਟੀਵਲ’ ਰੱਖਿਆ ਬਲਾਂ ’ਚ ਸ਼ਾਮਿਲ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਫ਼ੌਜੀ ਜੀਵਨ ਦੇ ਅਨੁਸ਼ਾਸਨ ਬਾਰੇ ਜਾਣਨ ਦਾ ਮੌਕਾ ਦਿੰਦਾ ਹੈ। ਇਸ ਦੇ ਨਾਲ ਹੀ, ਇਹ ਰਾਸ਼ਟਰੀ, ਅੰਤਰਰਾਸ਼ਟਰੀ ਤੇ ਭੂ-ਰਾਜਨੀਤਿਕ ਮਹੱਤਤਾ ਵਾਲੇ ਮੁੱਦਿਆਂ ’ਤੇ ਚਰਚਾ ਕਰਨ ਲਈ ਇਕ ਵਧੀਆ ਮੰਚ ਵੀ ਪ੍ਰਦਾਨ ਕਰਦਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਇਸ ਪੁਲਾੜ ਯਾਤਰੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਪੁਲਾੜ ਕੈਪਸੂਲ ਰਾਹੀਂ ਉਡਾਣ ਭਰਨ ਦਾ ਤਜਰਬਾ ਬਹੁਤ ਹੀ ‘ਉਥਲ-ਪੁਥਲ ਭਰਿਆ ਅਤੇ ਅਰਾਜਕ’ ਸੀ, ਜੋ ਕਿ ਉਨ੍ਹਾਂ ਦੀ ਉਮੀਦ ਤੋਂ ਬਿਲਕੁਲ ਵੱਖਰਾ ਸੀ। ਨੌਜਵਾਨਾਂ ਨੂੰ ਸਹੀ ਭਾਵਨਾ ਨਾਲ ਚੁਣੌਤੀਆਂ ਸਵੀਕਾਰ ਕਰਨ ਲਈ ਪ੍ਰੇਰਿਤ ਕਰਦਿਆਂ, ਗਰੁੱਪ ਕੈਪਟਨ ਸ਼ੁਕਲਾ ਨੇ ਹਾਜ਼ਰੀਨ ਨੂੰ ਦੱਸਿਆ ਕਿ ਮਿਸ਼ਨ ਡਾਇਰੈਕਟਰ ਡਾ. ਪੈਗੀ ਵਿਟਸਨ ਨੂੰ ਪੁਲਾੜ ਯਾਤਰੀ ਵਜੋਂ ਆਪਣੀ ਅਰਜ਼ੀ ਲਈ 9 ਵਾਰ ਅਸਵੀਕਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ 39 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਪੁਲਾੜ ਵਿਚ ਜਾਣ ਲਈ ਚੁਣਿਆ ਗਿਆ। ਉਨ੍ਹਾਂ ਕਿਹਾ, ਇਹ ਤੱਥ ਕਿ ਡਾ. ਵਿਟਸਨ ਦੇ ਨਾਂ ਹੁਣ ਪੁਲਾੜ ਵਿਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਦਾ ਰਿਕਾਰਡ ਹੈ, ਉਨ੍ਹਾਂ ਸਾਰੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ ਜੋ ਆਪਣੀ ਜ਼ਿੰਦਗੀ ਦੇ ਕਿਸੇ ਵੀ ਪੜਾਅ ’ਤੇ ਨਿਰਾਸ਼ਾ ਮਹਿਸੂਸ ਕਰ ਰਹੇ ਹਨ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਪੰਜਾਬ ਕਲਾ ਭਵਨ ਵਿਖੇ ਸਾਹਿਤਕ ਸਮਾਰੋਹ ਦੌਰਾਨ ‘ਨਿੱਕੀਆਂ ਕਰੂੰਬਲਾਂ’ ਨੂੰ ਲੋਕ ਅਰਪਣ ਅਗਲੀ ਖ਼ਬਰ ‘ ਆਪ ’ ਚੰਡੀਗੜ੍ਹ ਵਲੋਂ ਸਾਹਿਲ ਦੂਬੇ ਨੂੰ ਮੀਡੀਆ ਕੋ - ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।