ਸਬ-ਤਹਿਸੀਲ ਮਾਜਰੀ ਵਿਖੇ ਮਠਿਆਈਆਂ, ਫ਼ਲਾਂ ਤੇ ਸਬਜ਼ੀ ਵਾਲੀਆਂ ਦੁਕਾਨਾਂ ਦੇ ਮਾਲਕਾਂ ਵਲੋਂ ਵੱਡੇ ਪੱਧਰ ’ਤੇ ਫੈਲਾਈ ਜਾ ਰਹੀ ਹੈ ਗੰਦਗੀ
ਮਾਜਰੀ, 14 ਨਵੰਬਰ (ਕੁਲਵੰਤ ਸਿੰਘ ਧੀਮਾਨ)-ਬੂਥਗੜ੍ਹ ਅਧੀਨ ਚੱਲ ਰਹੀਆਂ ਡਿਸਪੈਂਸਰੀਆਂ ਤੇ ਮਿੰਨੀ ਹੈਲਥ ਸੈਂਟਰਾਂ ਦੀ ਹਦੂਦ ਅੰਦਰ ਤੇ ਆਲੇ-ਦੁਆਲੇ ਜਿਥੇ ਵੱਡੀ ਮਾਤਰਾ ‘ਚ ਘਾਹ-ਫੂਸ ਤੇ ਕਾਂਗਰਸ ਬੂਟੀ ਖੜ੍ਹੀ ਹੈ, ਉਥੇ ਹੀ ਕੂੜੇ-ਕਰਕਟ ਦੇ ਢੇਰ ਲੱਗੇ ਵੀ ਆਮ ਦੇਖੇ ਜਾ ਸਕਦੇ ਹਨ। ਇਸੇ ਲੜੀ ਤਹਿਤ ਸਬ-ਤਹਿਸੀਲ ਮਾਜਰੀ ਨਾਲ ਲੱਗਦੀਆਂ ਮਠਿਆਈਆਂ, ਫ਼ਲਾਂ ਤੇ ਸਬਜ਼ੀ ਵਾਲੀਆਂ ਦੁਕਾਨ ਦੇ ਮਾਲਕਾਂ ਵਲੋਂ ਵੱਡੇ ਪੱਧਰ ‘ਤੇ ਦੁਕਾਨਾਂ ਦੀ ਰਹਿੰਦ-ਖੂੰਹਦ ਸੁੱਟ ਕੇ ਗੰਦਗੀ ਫੈਲਾਈ ਜਾ ਰਹੀ ਹੈ।
ਮਾਜਰੀ, 14 ਨਵੰਬਰ (ਕੁਲਵੰਤ ਸਿੰਘ ਧੀਮਾਨ)-ਬੂਥਗੜ੍ਹ ਅਧੀਨ ਚੱਲ ਰਹੀਆਂ ਡਿਸਪੈਂਸਰੀਆਂ ਤੇ ਮਿੰਨੀ ਹੈਲਥ ਸੈਂਟਰਾਂ ਦੀ ਹਦੂਦ ਅੰਦਰ ਤੇ ਆਲੇ-ਦੁਆਲੇ ਜਿਥੇ ਵੱਡੀ ਮਾਤਰਾ ‘ਚ ਘਾਹ-ਫੂਸ ਤੇ ਕਾਂਗਰਸ ਬੂਟੀ ਖੜ੍ਹੀ ਹੈ, ਉਥੇ ਹੀ ਕੂੜੇ-ਕਰਕਟ ਦੇ ਢੇਰ ਲੱਗੇ ਵੀ ਆਮ ਦੇਖੇ ਜਾ ਸਕਦੇ ਹਨ। ਇਸੇ ਲੜੀ ਤਹਿਤ ਸਬ-ਤਹਿਸੀਲ ਮਾਜਰੀ ਨਾਲ ਲੱਗਦੀਆਂ ਮਠਿਆਈਆਂ, ਫ਼ਲਾਂ ਤੇ ਸਬਜ਼ੀ ਵਾਲੀਆਂ ਦੁਕਾਨ ਦੇ ਮਾਲਕਾਂ ਵਲੋਂ ਵੱਡੇ ਪੱਧਰ ‘ਤੇ ਦੁਕਾਨਾਂ ਦੀ ਰਹਿੰਦ-ਖੂੰਹਦ ਸੁੱਟ ਕੇ ਗੰਦਗੀ ਫੈਲਾਈ ਜਾ ਰਹੀ ਹੈ। ਇਸ ਬਾਬਤ ਮੋਹਨ ਲਾਲ ਮੂੰਗੀਆ ਵਲੋਂ ਐਸ. ਐਮ. ਓ. ਬੂਥਗੜ੍ਹ ਨੂੰ ਇਕ ਲਿਖਤੀ ਸ਼ਿਕਾਇਤ ਦੇ ਕੇ ਜਾਣੂ ਕਰਵਾਇਆ ਗਿਆ ਹੈ ਕਿ ਬਲਾਕ ਮਾਜਰੀ ਵਿਖੇ ਕੁਰਾਲੀ-ਸਿਸਵਾਂ ਮਾਰਗ ‘ਤੇ ਸਥਿਤ ਮਠਿਆਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਤੇ ਬਲਾਕ ਖਿਜ਼ਰਾਬਾਦ ਮਾਰਗ ‘ਤੇ ਸਥਿਤ ਫ਼ਲਾਂ ਤੇ ਸਬਜੀ ਵਾਲੀਆਂ ਦੁਕਾਨਾਂ ਦੇ ਮਾਲਕਾਂ ਵਲੋਂ ਰਹਿੰਦ-ਖੂੰਹਦ ਸੁੱਟ ਕੇ ਗੰਦਗੀ ਫੈਲਾਈ ਜਾ ਰਹੀ ਹੈ। ਇਸ ਗੰਦਗੀ ਕਾਰਨ ਮੱਖੀਆਂ-ਮੱਛਰਾਂ ਦੀ ਭਰਮਾਰ ਹੋ ਗਈ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੀ. ਐੱਚ. ਸੀ. ਬੂਥਗੜ੍ਹ ਦੀ ਟੀਮ ‘ਚ ਸ਼ਾਮਿਲ ਅਰਵਿੰਦਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਲੋਂ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਸੰਬੰਧਿਤ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਰੱਖਣ ਤੇ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਸਿਹਤ ਟੀਮ ਨੇ ਕਿਹਾ ਕਿ ਕੂੜਾ-ਕਰਕਟ ਖੁੱਲ੍ਹੀ ਜਗ੍ਹਾ ‘ਤੇ ਸੁੱਟਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਸੰਬੰਧ ‘ਚ ਅਰਵਿੰਦਰਜੀਤ ਸਿੰਘ ਦੀ ਅਗਵਾਈ ਵਾਲੀ ਸਿਹਤ ਟੀਮ ਨਾਲ ਗੱਲਬਾਤ ਕੀਤੀ ਗਈ ਤਾਂ ਕਰਮਚਾਰੀਆਂ ਨੇ ਇਸ ਖੇਤਰ ਦੀ ਸਫ਼ਾਈ ਕਰਵਾਉਣ ਤੇ ਦਵਾਈ ਦਾ ਛਿੜਕਾਅ ਕਰਵਾਉਣ ਦੀ ਜ਼ਿੰਮੇਵਾਰੀ ਬੀ. ਡੀ. ਪੀ. ਓ. ਦਫ਼ਤਰ ਮਾਜਰੀ ਤੇ ਗ੍ਰਾਮ ਪੰਚਾਇਤ ਦੀ ਹੈ, ਆਖਦੇ ਹੋਏ ਆਪਣਾ ਪੱਲਾ ਛੁਡਾ ਲਿਆ ਤੇ ਕਾਗਜ਼ਾਂ ‘ਚ ਖਾਨਾਪੂਰਤੀ ਕਰਕੇ ਟੀਮ ਉਥੋਂ ਚਲਦੀ ਬਣੀ। ਇਸੇ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਨਿਰੀਖਣ ਦੀ ਰਿਪੋਰਟ ਐੱਸ. ਐੱਮ. ਓ. ਬੂਥਗੜ੍ਹ ਨੂੰ ਭੇਜ ਦਿੱਤੀ ਜਾਵੇਗੀ। ਸ਼ਿਕਾਇਤਕਰਤਾ ਤੇ ਸਬ-ਤਹਿਸੀਲ ਮਾਜਰੀ ਦੇ ਕਰਮਚਾਰੀਆਂ ਵਲੋਂ ਸਿਵਲ ਸਰਜਨ ਮੁਹਾਲੀ ਤੋਂ ਮੰਗ ਕੀਤੀ ਗਈ ਹੈ ਕਿ ਗੰਦਗੀ ਫੈਲਾਉਣ ਵਾਲੇ ਤੇ ਖੁੱਲ੍ਹੇ ‘ਚ ਕੂੜਾ-ਕਰਕਟ ਸੁੱਟਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।