14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਪੰਜਾਬ ਪੌਲੀਟੈਕਨਿਕ ਇਨੋਵੇਸ਼ਨ ਚੈਲੰਜ ਦੇ ਕਲੱਸਟਰ ਪੱਧਰੀ ਮੁਕਾਬਲੇ ਕਰਵਾਏ

ਖਰੜ, 14 ਨਵੰਬਰ (ਜੰਡਪੁਰੀ)-ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਸਹਿਯੋਗ ਨਾਲ ਪੰਜਾਬ ਪੌਲੀਟੈਕਨਿਕ ਇਨੋਵੇਸ਼ਨ ਚੈਲੰਜ (ਅੰਤਰ-ਕਾਲਜ ਕਲੱਸਟਰ ਪੱਧਰੀ ਮੁਕਾਬਲੇ) ਕਾਲਜ ਦੇ ਪ੍ਰਿੰ. ਰਕਸ਼ਾ ਕਿਰਨ ਦੀ ਅਗਵਾਈ ਹੇਠ ਕਰਵਾਏ ਗਏ।

ਅਜੀਤ ਡੈਸਕ 15-11-2026
ਖਰੜ, 14 ਨਵੰਬਰ (ਜੰਡਪੁਰੀ)-ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਸਹਿਯੋਗ ਨਾਲ ਪੰਜਾਬ ਪੌਲੀਟੈਕਨਿਕ ਇਨੋਵੇਸ਼ਨ ਚੈਲੰਜ (ਅੰਤਰ-ਕਾਲਜ ਕਲੱਸਟਰ ਪੱਧਰੀ ਮੁਕਾਬਲੇ) ਕਾਲਜ ਦੇ ਪ੍ਰਿੰ. ਰਕਸ਼ਾ ਕਿਰਨ ਦੀ ਅਗਵਾਈ ਹੇਠ ਕਰਵਾਏ ਗਏ। ਮੁਕਾਬਲਿਆਂ ‘ਚ ਜ਼ਿਲ੍ਹਾ ਰੂਪਨਗਰ, ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਮੁਹਾਲੀ ਦੇ 10 ਪੌਲੀਟੈਕਨਿਕ ਕਾਲਜਾਂ ਦੀਆਂ 16 ਟੀਮਾਂ ਨੇ ਭਾਗ ਲੈਂਦਿਆਂ ਆਪਣੇ ਨਵੀਨਤਮ ਤਕਨੀਕੀ ਪ੍ਰਾਜੈਕਟ ਪੇਸ਼ ਕੀਤੇ। ਇਹ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਮੀਡੀਆ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਦਿਵਿਆ ਜੋਤੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਪੌਲੀਟੈਕਨਿਕ ਵਿਦਿਆਰਥੀਆਂ ਵਿਚ ਨਵੀਨਤਮ ਤਕਨੀਕੀ ਸੋਚ, ਖੋਜ, ਸਿਰਜਣਾਤਮਕਤਾ ਅਤੇ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੀ ਟੀਮ ਵਲੋਂ ਖੇਤੀਬਾੜੀ ਲਈ ਤਿਆਰ ਕੀਤੇ ਸਮਾਰਟ ਇਰੀਗੇਸ਼ਨ ਸਿਸਟਮ ਪ੍ਰਾਜੈਕਟ ਨੇ ਪਹਿਲਾ ਅਤੇ ਇਸੇ ਕਾਲਜ ਦੇ ਰਾਈਡਰਜ਼ ਗਾਰਡ 360 ਡਿਗਰੀ ਪ੍ਰਾਜੈਕਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸਰਕਾਰੀ ਪੌਲੀਟੈਕਨਿਕ ਕਾਲਜ ਰੋਪੜ ਦੇ ਰਿਨਿਊਏਬਲ ਐਨਰਜੀ ਐਂਡ ਬੈਟਰੀ ਮੌਨੀਟਰਿੰਗ ਮਾਡਲ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਪ੍ਰਿੰ. ਰਕਸ਼ਾ ਕਿਰਨ ਨੇ ਜੇਤੂ ਵਿਦਿਆਰਥੀਆਂ ਅਤੇ ਸਮੁੱਚੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਅਤੇ ਵਿਵਹਾਰਕ ਹੁਨਰਾਂ ਨੂੰ ਨਿਖਾਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਜਿਊਰੀ ਮੈਂਬਰਾਂ ਡਾ. ਨੀਰਜ ਮੋਹਨ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਮੁਹਾਲੀ, ਤੇਜਿੰਦਰ ਸਿੰਘ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ, ਡਾ. ਮਨੀਸ਼ ਮਲਿਕ ਵਿਗਿਆਨੀ ਐਸ. ਜੀ. ਸੈਮੀ-ਕੰਡਕਟਰ, ਭਰਤ ਕਾਲੜਾ ਸਹਾਇਕ ਪ੍ਰੋ. ਚੰਡੀਗੜ੍ਹ ਯੂਨੀਵਰਸਿਟੀ ਅਤੇ ਜਗਪਾਲ ਸਿੰਘ ਟੀਮ ਲੀਡਰ ਸੈਮ-ਟੈਕਨੋਲੋਜੀ ਤੋਂ ਇਲਾਵਾ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਅੰਸ਼ੂ ਸ਼ਰਮਾ (ਮੁਖੀ ਇਲੈਕਟ੍ਰੀਕਲ ਵਿਭਾਗ), ਰਵਿੰਦਰ ਵਾਲੀਆ (ਮੁਖੀ ਕੰਪਿਊਟਰ ਵਿਭਾਗ), ਕਵਿਤਾ ਮੋਂਗਾ ਮੁਖੀ (ਅਪਲਾਈਡ ਸਾਇੰਸ ਵਿਭਾਗ), ਹਰਪ੍ਰੀਤ ਕੌਰ (ਮੁਖੀ ਮੈਡੀਕਲ ਲੈਬ ਟੈਕਨਾਲੋਜੀ ਵਿਭਾਗ) ਤੇ ਸੰਜੀਵ ਜਿੰਦਲ (ਮੁਖੀ ਮਕੈਨੀਕਲ ਵਿਭਾਗ) ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ 3 ਰੋਜ਼ਾ ਵਿਸ਼ੇਸ਼ ਕੈਂਪ 19 ਤੋਂ ਸ਼ੁਰੂ-ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਅਗਲੀ ਖ਼ਬਰ ਪਾਕਿ ਮੰਤਰੀ ਭਾਰਤ ਵਿਚ ਹੋਣ ਵਾਲੇ ਐਸ.ਸੀ.ਓ. ਸੰਮੇਲਨ ’ਚ ਹਿੱਸਾ ਲਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।