ਧਰਮਵੀਰ ਕੌਸ਼ਿਕ ਪਟਵਾਰ ਯੂਨੀਅਨ ਤਹਿਸੀਲ ਡੇਰਾਬੱਸੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ
ਲਾਲੜੂ, 20 ਨਵੰਬਰ (ਰਾਜਬੀਰ ਸਿੰਘ)-ਦੀ ਰੈਵਨਿਊ ਪਟਵਾਰ ਯੂਨੀਅਨ ਡੇਰਾਬੱਸੀ ਦੀ ਇਕ ਅਹਿਮ ਮੀਟਿੰਗ ਲਾਲੜੂ ਵਿਖੇ ਹੋਈ, ਜਿਸ ‘ਚ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੌਰਭ ਸ਼ੁਕਲਾ ਸਮੇਤ ਬਲਾਕ ਡੇਰਾਬੱਸੀ ਦੇ ਸਮੂਹ ਪਟਵਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਸਰਬਸੰਮਤੀ ਨਾਲ ਧਰਮਵੀਰ ਕੌਸ਼ਿਕ ਨੂੰ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਡੇਰਾਬੱਸੀ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਸੰਜੇ ਕੁਮਾਰ ਨੂੰ ਜਨਰਲ ਸਕੱਤਰ, ਮਹੇਸ਼ਵਰ ਘਈ ਨੂੰ ਖ਼ਜ਼ਾਨਚੀ, ਪ੍ਰਭਪਾਲ ਗਿੱਲ ਨੂੰ ਸਹਾਇਕ ਖ਼ਜ਼ਾਨਚੀ, ਸ਼ਾਮ ਸਿੰਘ ਰਾਣਾ ਤੇ ਅਕਸ਼ਪ੍ਰੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਾਹੁਲ ਕੁਮਾਰ ਤੇ ਪੁਨੀਤ ਗੋਦਾਰਾ ਨੂੰ ਮੀਤ ਪ੍ਰਧਾਨ, ਨਵਦੀਪ ਸਿੰਘ ਨੂੰ ਪ੍ਰਚਾਰ ਸਕੱਤਰ ਅਤੇ ਹਰਕਿਰਨ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।
ਲਾਲੜੂ, 20 ਨਵੰਬਰ (ਰਾਜਬੀਰ ਸਿੰਘ)-ਦੀ ਰੈਵਨਿਊ ਪਟਵਾਰ ਯੂਨੀਅਨ ਡੇਰਾਬੱਸੀ ਦੀ ਇਕ ਅਹਿਮ ਮੀਟਿੰਗ ਲਾਲੜੂ ਵਿਖੇ ਹੋਈ, ਜਿਸ ‘ਚ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੌਰਭ ਸ਼ੁਕਲਾ ਸਮੇਤ ਬਲਾਕ ਡੇਰਾਬੱਸੀ ਦੇ ਸਮੂਹ ਪਟਵਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਸਰਬਸੰਮਤੀ ਨਾਲ ਧਰਮਵੀਰ ਕੌਸ਼ਿਕ ਨੂੰ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਡੇਰਾਬੱਸੀ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਸੰਜੇ ਕੁਮਾਰ ਨੂੰ ਜਨਰਲ ਸਕੱਤਰ, ਮਹੇਸ਼ਵਰ ਘਈ ਨੂੰ ਖ਼ਜ਼ਾਨਚੀ, ਪ੍ਰਭਪਾਲ ਗਿੱਲ ਨੂੰ ਸਹਾਇਕ ਖ਼ਜ਼ਾਨਚੀ, ਸ਼ਾਮ ਸਿੰਘ ਰਾਣਾ ਤੇ ਅਕਸ਼ਪ੍ਰੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਾਹੁਲ ਕੁਮਾਰ ਤੇ ਪੁਨੀਤ ਗੋਦਾਰਾ ਨੂੰ ਮੀਤ ਪ੍ਰਧਾਨ, ਨਵਦੀਪ ਸਿੰਘ ਨੂੰ ਪ੍ਰਚਾਰ ਸਕੱਤਰ ਅਤੇ ਹਰਕਿਰਨ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਨੂੰ ਜ਼ਿਲ੍ਹਾ ਮੈਂਬਰ ਕਾਨੂੰਨਗੋਈ ਲਾਲੜੂ, ਤਰਨਦੀਪ ਸਿੰਘ ਨੂੰ ਜ਼ਿਲ੍ਹਾ ਮੈਂਬਰ ਕਾਨੂੰਨਗੋਈ ਸਮਗੌਲੀ, ਰਾਜਬੀਰ ਸਿੰਘ ਨੂੰ ਜ਼ਿਲ੍ਹਾ ਮੈਂਬਰ ਕਾਨੂੰਨਗੋਈ ਡੇਰਾਬੱਸੀ ਅਤੇ ਕੇਸ਼ਵ ਸਿੰਗਲਾ ਨੂੰ ਜ਼ਿਲ੍ਹਾ ਮੈਂਬਰ ਕਾਨੂੰਨਗੋਈ ਜ਼ੀਰਕਪੁਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਯੂਨੀਅਨ ਦੇ ਹੋਰਨਾਂ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ। ਇਸੇ ਦੌਰਾਨ ਨਵ-ਨਿਯੁਕਤ ਪ੍ਰਧਾਨ ਧਰਮਵੀਰ ਕੌਸ਼ਿਕ ਨੇ ਸਮੂਹ ਪਟਵਾਰੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪਟਵਾਰੀਆਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਉਠਾਉਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਏਕਤਾ ਅਤੇ ਮਜਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।