30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ’ਚ ਫਫੜੇ ਭਾਈਕੇ ਜ਼ੋਨ ਦੇ ਖਿਡਾਰੀ ਛਾਏ

ਮਾਨਸਾ, 29 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਫਫੜੇ ਭਾਈਕੇ ਵਿਖੇ ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਕਰਵਾਏ ਗਏ। ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ 10 ਮੀਟਰ ਏਅਰ ਪਿਸਟਲ ਅੰਡਰ-14 (ਮੁੰਡੇ) ’ਚ ਗੁਰਨੂਰ ਸਿੰਘ ਜ਼ੋਨ ਫਫੜੇ ਭਾਈਕੇ ਨੇ ਪਹਿਲਾ, ਹਰਵੀਰ ਸਿੰਘ ਜ਼ੋਨ ਮਾਨਸਾ ਨੇ ਦੂਜਾ ਅਤੇ ਯਸ਼ਨੂਰ ਸਿੰਘ ਫਫੜੇ ਭਾਈਕੇ ਨੇ ਤੀਜਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 30-08-2026
ਮਾਨਸਾ, 29 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਫਫੜੇ ਭਾਈਕੇ ਵਿਖੇ ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਕਰਵਾਏ ਗਏ। ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ 10 ਮੀਟਰ ਏਅਰ ਪਿਸਟਲ ਅੰਡਰ-14 (ਮੁੰਡੇ) ’ਚ ਗੁਰਨੂਰ ਸਿੰਘ ਜ਼ੋਨ ਫਫੜੇ ਭਾਈਕੇ ਨੇ ਪਹਿਲਾ, ਹਰਵੀਰ ਸਿੰਘ ਜ਼ੋਨ ਮਾਨਸਾ ਨੇ ਦੂਜਾ ਅਤੇ ਯਸ਼ਨੂਰ ਸਿੰਘ ਫਫੜੇ ਭਾਈਕੇ ਨੇ ਤੀਜਾ ਸਥਾਨ ਹਾਸਲ ਕੀਤਾ। 10 ਮੀਟਰ ਪੀਪ ਸਾਈਟ ’ਚ ਸਮਰਵੀਰ ਸਿੰਘ ਫਫੜੇ ਭਾਈਕੇ ਪਹਿਲੇ, ਗੁਰਕੁਦਰਤ ਸਿੰਘ ਮਾਨਸਾ ਦੂਜੇ ਅਤੇ ਦੀਪਇੰਦਰ ਸਿੰਘ ਜ਼ੋਨ ਭੀਖੀ ਤੀਜੇ ਸਥਾਨ ’ਤੇ ਰਿਹਾ ਤੇ 10 ਮੀਟਰ ਓਪਨ ਸਾਈਟ ’ਚ ਦਿਲਰਾਜ ਸਿੰਘ ਫਫੜੇ ਭਾਈਕੇ, ਸਿਫਤਵੀਰ ਸਿੰਘ ਫਫੜੇ ਭਾਈਕੇ ਅਤੇ ਜਾਵੇਸ਼ ਸ਼ਰਮਾ ਭੀਖੀ ਨੇ ਤੀਜਾ ਸਥਾਨ ਮੱਲਿਆ। 10 ਮੀਟਰ ਏਅਰ ਪਿਸਟਲ ਅੰਡਰ-14 (ਕੁੜੀਆਂ) ’ਚ ਜੈਸਮੀਨ ਕੌਰ ਮਾਨਸਾ, ਸੁਮਨਪ੍ਰੀਤ ਕੌਰ ਭੀਖੀ ਤੇ ਰਣਵੀਰ ਕੌਰ ਭੀਖੀ, 10 ਮੀਟਰ ਪੀਪ ਸਾਈਟ ’ਚ ਐਸ਼ਰੀਤ ਕੌਰ ਭੀਖੀ, ਜੈਸਮੀਨ ਕੌਰ ਭੀਖੀ ਤੇ ਸਿਰਵਨਜੀਤ ਕੌਰ ਜ਼ੋਨ ਬੁਢਲਾਡਾ ਅਤੇ 10 ਮੀਟਰ ਓਪਨ ਸਾਈਟ ’ਚ ਨਿਮਰਤ ਕੌਰ ਭੀਖੀ, ਮਾਨਸੀ ਫਫੜੇ ਭਾਈਕੇ ਅਤੇ ਦਕਸ਼ਨੂਰ ਕੌਰ ਜ਼ੋਨ ਬੋਹਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਲਿਆ। 10 ਮੀਟਰ ਏਅਰ ਪਿਸਟਲ ਅੰਡਰ-17 (ਮੁੰਡੇ) ’ਚ ਉਦੈਵੀਰ ਸਿੰਘ ਸਿੱਧੂ ਫਫੜੇ ਭਾਈਕੇ, ਰੋਮਨਦੀਪ ਸਿੰਘ ਬੁਢਲਾਡਾ ਤੇ ਮਨਿੰਦਰ ਸਿੰਘ ਫਫੜੇ ਭਾਈਕੇ, 10 ਮੀਟਰ ਪੀਪ ਸਾਈਟ ’ਚ ਇਵਤਾਸ਼ ਸਿੰਘ ਚਹਿਲ ਭੀਖੀ, ਕਰਨਵੀਰ ਸਿੰਘ ਮਾਨਸਾ ਤੇ ਜਸ਼ਨਪ੍ਰੀਤ ਸਿੰਘ ਭੀਖੀ, 10 ਮੀਟਰ ਓਪਨ ਸਾਈਟ ’ਚ ਏਕਮਜੋਤ ਸਿੰਘ ਬੋਹਾ, ਗੁਰਨੂਰ ਸਿੰਘ ਬੋਹਾ ਅਤੇ ਸਤਗੁਰ ਪੁਰੀ ਜ਼ੋਨ ਬੋਹਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 10 ਮੀਟਰ ਏਅਰ ਪਿਸਟਲ ਅੰਡਰ-17 (ਕੁੜੀਆਂ) ’ਚ ਪ੍ਰਭਜੋਤ ਸ਼ਰਮਾ ਭੀਖੀ, ਮਹਿਕਦੀਪ ਕੌਰ ਭੀਖੀ ਤੇ ਏਕਮਜੋਤ ਕੌਰ ਭੀਖੀ, 10 ਮੀਟਰ ਪੀਪ ਸਾਈਟ ’ਚ ਹਰਮਨਦੀਪ ਕੌਰ ਭੀਖੀ, ਕਰਮਨਦੀਪ ਕੌਰ ਭੀਖੀ ਤੇ ਕੋਮਲਪ੍ਰੀਤ ਕੌਰ ਬੋਹਾ 10 ਮੀਟਰ ਓਪਨ ਸਾਈਟ ’ਚ ਰਮਨਪ੍ਰੀਤ ਕੌਰ ਬੋਹਾ, ਜਸ਼ਨਪ੍ਰੀਤ ਕੌਰ ਤੇ ਹਰਸਿਮਰਤ ਕੌਰ ਜ਼ੋਨ ਬੁਢਲਾਡਾ, 10 ਮੀਟਰ ਏਅਰ ਪਿਸਟਲ ਅੰਡਰ-19 (ਮੁੰਡੇ) ’ਚ ਦਿਲਜੀਤ ਸਿੰਘ ਸਿੱਧੂ ਫਫੜੇ ਭਾਈਕੇ, ਪੁਖਰਾਜ ਮੋਦਗਿੱਲ ਫਫੜੇ ਭਾਈਕੇ ਤੇ ਏਕਮਪ੍ਰੀਤ ਸਿੰਘ, 10 ਮੀਟਰ ਪੀਪ ਸਾਈਟ ’ਚ ਮਨਤੇਸ਼ਵਰ ਸਿੰਘ ਬੁਢਲਾਡਾ, ਹਰਮਨ ਸਿੰਘ ਫਫੜੇ ਭਾਈਕੇ ਤੇ ਗੁਰਮੰਨਤ ਸਿੰਘ, 10 ਮੀਟਰ ਏਅਰ ਪਿਸਟਲ ਅੰਡਰ-19 ਕੁੜੀਆਂ ਵਰਗ ’ਚ ਹਰਸ਼ਇੰਦਰ ਸ਼ਰਮਾ ਭੀਖੀ, ਵੰਸਿਕਾ ਮਾਨਸਾ ਅਤੇ ਤਾਨਿਆ ਭੀਖੀ ਅਤੇ 10 ਮੀਟਰ ਪੀਪ ਸਾਈਟ ’ਚ ਜੈਸਮੀਨ ਕੌਰ ਬੋਹਾ, ਮਨਜੋਤ ਕੌਰ ਬੋਹਾ ਅਤੇ ਜਸ਼ਨਦੀਪ ਕੌਰ ਜ਼ੋਨ ਬੋਹਾ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਨੋਡਲ ਅਫ਼ਸਰ ਮਾਨਸਾ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਲੈਕਚਰਾਰ ਸਰਬਜੀਤ ਸਿੰਘ ਤੇ ਜਗਤਾਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਬੁਢਲਾਡਾ, ਭੁਪਿੰਦਰ ਸਿੰਘ ਤੱਗੜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੇ ਧਮਕੀ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕਿਹਾ, ਸੰਘਰਸ਼ ਹੋਰ ਤਿੱਖਾ ਕੀਤਾ ਜਾ... ਅਗਲੀ ਖ਼ਬਰ ਭੁਪਾਲ ਕਲਾਂ ਵਿਖੇ ਕੈਂਪ ਦੌਰਾਨ 200 ਵਿਅਕਤੀਆਂ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।