06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬੇਲੀ ’ ਚ 16 ਵਾਂ ਵਿਸ਼ਾਲ ਭਗਵਤੀ ਜਾਗਰਣ 11 ਨੂੰ ਕੈਬਨਿਟ ਮੰਤਰੀ ਬੈਂਸ ਨੇ ਕੀਤਾ ਪੋਸਟਰ ਜਾਰੀ

ਭਰਤਗੜ੍ਹ, 5 ਅਕਤੂਬਰ (ਜਸਬੀਰ ਸਿੰਘ ਬਾਵਾ)-ਸਥਾਨਕ ਰੇਲਵੇ ਸਟੇਸ਼ਨ ਨੇੜਲੇ ਪਿੰਡ ਬੇਲੀ ’ਚ 11 ਅਕਤੂਬਰ ਨੂੰ ਰਾਤੀਂ 9 ਵਜੇ ਤੋਂ ਹੋ ਰਹੇ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਪੋਸਟਰ, ਸਬੰਧਿਤ ਨੁਮਾਇੰਦਿਆਂ ਵਲੋਂ ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੱਥੋਂ ਜਾਰੀ ਕਰਵਾ ਦਿੱਤਾ ਗਿਆ। ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਬੇਲੀ, ਵਿੱਤ ਸਕੱਤਰ ਗੁਰਚਰਨ ਸਿੰਘ ਅਤੇ ਸਰਪੰਚ ਦੀਦਾਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਦਿਨ ਸਵੇਰੇ ਮਹਾਂਮਾਈ ਦੀ ਪਵਿੱਤਰ ਜੋਤ ਮਾਤਾ ਨੈਣਾ ਦੇਵੀ ਮੰਦਰ ਤੋਂ ਲਿਆਉਣ ਮਗਰੋਂ ਬਾਅਦ ਪਿੰਡ ’ਚ ਪਰਿਕਰਮਾ ਹੋਏਗੀ, ਫੇਰ ਪੰਡਾਲ ’ਚ ਜੋਤ ਸਜਣ ਮਗਰੋਂ ਰਾਤੀਂ 9 ਵਜੇ ਤੋਂ 12 ਵਜੇ ਤੱਕ ਵਿਸ਼ਵ ਪ੍ਰਸਿੱਧ ਗਾਇਕ ਰੋਸ਼ਨ ਪ੍ਰਿੰਸ ਅਤੇ 12 ਵਜੇ ਤੋਂ ਤੜਕਸਾਰ 4 ਵਜੇ ਤੱਕ ਗਾਇਕ ਅਕਬਰ ਖਾਨ ਮਹਾਂਮਾਈ ਦਾ ਗੁਣਗਾਨ ਕਰਨਗੇ।

ਅਜੀਤ ਡੈਸਕ 06-10-2026
ਭਰਤਗੜ੍ਹ, 5 ਅਕਤੂਬਰ (ਜਸਬੀਰ ਸਿੰਘ ਬਾਵਾ)-ਸਥਾਨਕ ਰੇਲਵੇ ਸਟੇਸ਼ਨ ਨੇੜਲੇ ਪਿੰਡ ਬੇਲੀ ’ਚ 11 ਅਕਤੂਬਰ ਨੂੰ ਰਾਤੀਂ 9 ਵਜੇ ਤੋਂ ਹੋ ਰਹੇ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਪੋਸਟਰ, ਸਬੰਧਿਤ ਨੁਮਾਇੰਦਿਆਂ ਵਲੋਂ ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੱਥੋਂ ਜਾਰੀ ਕਰਵਾ ਦਿੱਤਾ ਗਿਆ। ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਬੇਲੀ, ਵਿੱਤ ਸਕੱਤਰ ਗੁਰਚਰਨ ਸਿੰਘ ਅਤੇ ਸਰਪੰਚ ਦੀਦਾਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਦਿਨ ਸਵੇਰੇ ਮਹਾਂਮਾਈ ਦੀ ਪਵਿੱਤਰ ਜੋਤ ਮਾਤਾ ਨੈਣਾ ਦੇਵੀ ਮੰਦਰ ਤੋਂ ਲਿਆਉਣ ਮਗਰੋਂ ਬਾਅਦ ਪਿੰਡ ’ਚ ਪਰਿਕਰਮਾ ਹੋਏਗੀ, ਫੇਰ ਪੰਡਾਲ ’ਚ ਜੋਤ ਸਜਣ ਮਗਰੋਂ ਰਾਤੀਂ 9 ਵਜੇ ਤੋਂ 12 ਵਜੇ ਤੱਕ ਵਿਸ਼ਵ ਪ੍ਰਸਿੱਧ ਗਾਇਕ ਰੋਸ਼ਨ ਪ੍ਰਿੰਸ ਅਤੇ 12 ਵਜੇ ਤੋਂ ਤੜਕਸਾਰ 4 ਵਜੇ ਤੱਕ ਗਾਇਕ ਅਕਬਰ ਖਾਨ ਮਹਾਂਮਾਈ ਦਾ ਗੁਣਗਾਨ ਕਰਨਗੇ। ਇਨ੍ਹਾਂ ਦੱਸਿਆ ਕਿ ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੈਂਬਰ ਲੋਕ ਸਭਾ ਮਲਵਿੰਦਰ ਸਿੰਘ ਕੰਗ ਵਿਸੇੇਸ਼ ਤੌਰ ’ਤੇ ਪੁੱਜਣਗੇ ਅਤੇ ਭਾਰੀ ਗਿਣਤੀ ’ਚ ਸੰਗਤ ਵੀ ਸ਼ਮੂਲੀਅਤ ਕਰੇਗੀ। ਇਸ ਮੌਕੇ ਪੰ: ਵਲੈਤੀ ਰਾਮ, ਪ੍ਰੀਤ ਸੈਣੀ, ਸੰਜੂ ਬੇਲੀ, ਜਸਪਾਲ ਸਿੰਘ ਬੌਬੀ, ਅਵਲੌਰ ਸਿੰਘ, ਕਰਨੈਲ ਸਿੰਘ, ਮਾ. ਜੈਮਲ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਿੱਖ ਚਿਹਰੇ ਵਜੋਂ ਡੀ . ਆਈ . ਜੀ . ਦਲਜੀਤ ਸਿੰਘ ਰਾਣਾ ਦੀ ਹਲਕੇ ਦੀ ਸਿਆਸਤ ਵਿਚ ਐਂਟਰੀ ਲੋਕਲ ਚਿਹਰੇ ’ਤੇ ਸਹਿਮਤੀ ਬਣਾਉ... ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ 10 ਤੋਂ ਸ਼ੁਰੂ ਹੋ ਰਹੀ ਸ੍ਰੀ ਰਾਮਲੀਲ੍ਹਾ ਦੇ ਮੰਚਨ ਲਈ ਕਲਾਕਾਰਾਂ ਨੇ ਕੀਤੀ ਰਿਹਰਸਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।