06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਿੱਖ ਚਿਹਰੇ ਵਜੋਂ ਡੀ . ਆਈ . ਜੀ . ਦਲਜੀਤ ਸਿੰਘ ਰਾਣਾ ਦੀ ਹਲਕੇ ਦੀ ਸਿਆਸਤ ਵਿਚ ਐਂਟਰੀ ਲੋਕਲ ਚਿਹਰੇ ’ਤੇ ਸਹਿਮਤੀ ਬਣਾਉਣ ਲਈ ਦਾਅਵੇਦਾਰ ਇਕਜੁੱਟ, ਬਾਹਰੋਂ ਥੋਪੇ ਉਮੀਦਵਾਰ ਨੂੰ ਸਵੀਕਾਰ ਨਾ ਕਰਨ ਦਾ ਸੰਕੇਤ

ਨੰਗਲ, 5 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਭਾਜਪਾ ਦੀ ਟਿਕਟ ਲਈ ਚੱਲ ਰਹੀ ਦਾਅਵੇਦਾਰੀ ਹੁਣ ਨਵੇਂ ਸਿਆਸੀ ਮੋੜ ਵੱਲ ਵਧਦੀ ਦਿਖਾਈ ਦੇ ਰਹੀ ਹੈ। ਇੱਕ ਪਾਸੇ ਕਰੀਬ ਦਰਜਨ ਸਥਾਨਕ ਆਗੂ ਟਿਕਟ ਦੀ ਦੌੜ ਵਿਚ ਆਪਣਾ-ਆਪਣਾ ਦਾਅਵਾ ਪੇਸ਼ ਕਰ ਰਹੇ ਹਨ, ਉੱਥੇ ਹੀ ਹੁਣ ਸੇਵਾ ਮੁਕਤ ਡੀ.

ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਦੀ ਤਸਵੀਰ। 06-10-2026
ਨੰਗਲ, 5 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਭਾਜਪਾ ਦੀ ਟਿਕਟ ਲਈ ਚੱਲ ਰਹੀ ਦਾਅਵੇਦਾਰੀ ਹੁਣ ਨਵੇਂ ਸਿਆਸੀ ਮੋੜ ਵੱਲ ਵਧਦੀ ਦਿਖਾਈ ਦੇ ਰਹੀ ਹੈ। ਇੱਕ ਪਾਸੇ ਕਰੀਬ ਦਰਜਨ ਸਥਾਨਕ ਆਗੂ ਟਿਕਟ ਦੀ ਦੌੜ ਵਿਚ ਆਪਣਾ-ਆਪਣਾ ਦਾਅਵਾ ਪੇਸ਼ ਕਰ ਰਹੇ ਹਨ, ਉੱਥੇ ਹੀ ਹੁਣ ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਦਾ ਨਾਂਅ ਵੀ ਸਿੱਖ ਚਿਹਰੇ ਵਜੋਂ ਸਰਗਰਮ ਲੋਕਲ ਦਾਅਵੇਦਾਰ ਦੇ ਰੂਪ ਵਿਚ ਚਰਚਾ ਵਿਚ ਆ ਗਿਆ ਹੈ। ਰਾਣਾ ਵਲੋਂ ਹਲਕੇ ਵਿਚ ਅਚਾਨਕ ਤੇਜ਼ ਕੀਤੀਆਂ ਸਿਆਸੀ ਸਰਗਰਮੀਆਂ ਅਤੇ ਬੀਤੀ ਰਾਤ ਨੰਗਲ ਵਿਖੇ ਸਾਬਕਾ ਮੰਡਲ ਭਾਜਪਾ ਪ੍ਰਧਾਨ ਰਾਜੇਸ਼ ਚੌਧਰੀ ਤੇ ਭਾਜਪਾ ਆਗੂ ਰਾਣਾ ਸਤਬੀਰ ਸਿੰਘ ਨਾਲ ਹੋਈ ਮੁਲਾਕਾਤ ਨੇ ਭਾਜਪਾ ਦੇ ਅੰਦਰ ਚੱਲ ਰਹੀ ‘ਲੋਕਲ ਬਨਾਮ ਬਾਹਰੀ’ ਦੀ ਚਰਚਾ ਨੂੰ ਹੋਰ ਉਭਾਰ ਦਿੱਤਾ ਹੈ। ਵਿਸ਼ਵ ਪੱਧਰ ਤੇ ਖੇਡ ਜਗਤ ਦੀ ਦੁਨੀਆਂ ਵਿਚ ਵੱਡਾ ਨਾਮ ਸਾਬਕਾ ਡੀਆਈਜੀ ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕਾਂ ਦੇ ਕਹਿਣ ਉਪਰੰਤ ਉਨ੍ਹਾਂ ਨੇ ਹੁਣ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਪੱਕਾ ਰਹਿਣ-ਬਸੇਰਾ ਕਰ ਲਿਆ ਹੈ ਅਤੇ ਉਹ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕਰਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਹਲਕੇ ਦੇ ਪਿੰਡਾਂ ਨਾਲ ਜੰਮਪਲ ਵਜੋਂ ਜੁੜੇ ਹੋਣ ਕਾਰਨ ਇਲਾਕੇ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ’ਤੇ ਜਾਣਦੇ ਹਨ। ਉਨ੍ਹਾਂ ਦੇ ਅਨੁਸਾਰ ਬਾਹਰੋਂ ਆਉਣ ਵਾਲੇ ਆਗੂਆਂ ਦੇ ਮੁਕਾਬਲੇ ਸਥਾਨਕ ਆਗੂ ਹਲਕੇ ਦੀਆਂ ਜ਼ਮੀਨੀ ਲੋੜਾਂ ਨੂੰ ਵਧੇਰੇ ਨੇੜਿਓਂ ਸਮਝਦੇ ਹਨ। ਉਹਨਾਂ ਆਖਿਆ ਕਿ ਹਲਕੇ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਉਹ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਲਾਮਬੰਦ ਕਰਦੇ ਆ ਰਹੇ ਹਨ। ਬੀਤੀ ਰਾਤ ਭਾਜਪਾ ਆਗੂਆਂ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਰਾਣਾ ਨੇ ਕਿਹਾ ਕਿ ਸਥਾਨਕ ਟਿਕਟ ਦਾਅਵੇਦਾਰਾਂ ਵਿਚ ਇਹ ਸਹਿਮਤੀ ਬਣੀ ਹੈ ਕਿ ਪਾਰਟੀ ਹਾਈ ਕਮਾਂਡ ਜੇਕਰ ਕਿਸੇ ਵੀ ਲੋਕਲ ਆਗੂ ਨੂੰ ਟਿਕਟ ਦਿੰਦੀ ਹੈ ਤਾਂ ਬਾਕੀ ਸਾਰੇ ਦਾਅਵੇਦਾਰ ਉਸ ਦੀ ਡਟ ਕੇ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਟਿਕਟ ਕਿਸੇ ਇੱਕ ਨੂੰ ਮਿਲਣ ਤੋਂ ਬਾਅਦ ਸਾਰੇ ਮਿਲ ਕੇ ਪਾਰਟੀ ਦੀ ਜਿੱਤ ਲਈ ਕੰਮ ਕਰਨਗੇ। ਹਾਲਾਂਕਿ ਬਾਹਰੀ ਉਮੀਦਵਾਰ ਸਬੰਧੀ ਉਨ੍ਹਾਂ ਕਿਹਾ ਕਿ ਲੋਕਲ ਦਾਅਵੇਦਾਰਾਂ ਦੀ ਸਹਿਮਤੀ ਸਥਾਨਕ ਚਿਹਰੇ ਨੂੰ ਲੈ ਕੇ ਹੈ। ਰਾਣਾ ਨੇ ਇਹ ਵੀ ਦਾਅਵਾ ਕੀਤਾ ਕਿ ਹਲਕੇ ਵਿਚ ਵੱਖ-ਵੱਖ ਪਾਰਟੀਆਂ ਨਾਲ ਜੁੜੇ ਕਈ ਆਗੂਆਂ ਨਾਲ ਉਨ੍ਹਾਂ ਦੇ ਨਿੱਜੀ ਸੰਪਰਕ ਹਨ ਅਤੇ ਉਹ ਲੋਕਾਂ ਦੀ ਸੇਵਾ ਲਈ ਲਗਾਤਾਰ ਸਰਗਰਮ ਰਹਿਣਗੇ। ਉੱਚੇ ਜਾਣ ਤੇ ਉਹਨਾਂ ਆਖਿਆ ਕਿ ਮੈਂ ਭਾਜਪਾ ਦੀ ਟਿਕਟ ਤੇ ਹੀ ਚੋਣ ਲੜਾਂਗਾ। ਜ਼ਿਕਰਯੋਗ ਹੈ ਕਿ ਰਾਜੇਸ਼ ਚੌਧਰੀ ਵੀ ਹਾਲ ਹੀ ਵਿਚ ਲੋਕਲ ਉਮੀਦਵਾਰ ਨੂੰ ਟਿਕਟ ਦੇਣ ਦੀ ਗੱਲ ਪਾਰਟੀ ਹਾਈ ਕਮਾਂਡ ਤੱਕ ਜਨਤਕ ਤੌਰ ’ਤੇ ਪਹੁੰਚਾ ਚੁੱਕੇ ਹਨ। ਹੁਣ ਸਿੱਖ ਚਿਹਰੇ ਵਜੋਂ ਦਲਜੀਤ ਸਿੰਘ ਰਾਣਾ ਦੀ ਸਿਆਸੀ ਸਰਗਰਮੀ ਨਾਲ ਹਲਕੇ ਦੀ ਭਾਜਪਾ ਸਿਆਸਤ ਵਿਚ ਲੋਕਲ ਚਿਹਰੇ ਦੀ ਦਾਅਵੇਦਾਰੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ।
ਪਿਛਲੀ ਖ਼ਬਰ ਪਾਵਰ ਕਲੋਨੀ ਫੁੱਟਬਾਲ ਕਲੱਬ ਨੇ ਕਰਵਾਈ 5 ਕਿੱਲੋਮੀਟਰ ਫਨ ਦੌੜ 60 ਸਾਲ ਤੱਕ ਵਰਗ ਵਿਚ ਗੁਰਪ੍ਰੀਤ ਸਿੰਘ ਅਤੇ 70 ਸਾਲ ਤੱਕ... ਅਗਲੀ ਖ਼ਬਰ ਬੇਲੀ ’ ਚ 16 ਵਾਂ ਵਿਸ਼ਾਲ ਭਗਵਤੀ ਜਾਗਰਣ 11 ਨੂੰ ਕੈਬਨਿਟ ਮੰਤਰੀ ਬੈਂਸ ਨੇ ਕੀਤਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।