22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨਤਮਸਤਕ ਹੋਏ ਡਾ. ਸੁਭਾਸ਼ ਸ਼ਰਮਾ

ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਪਰਿਵਾਰ ਸਮੇਤ ਮਾਂ ਨੈਣਾਂ ਦੇਵੀ ਦੇ ਪਾਵਨ ਦਰਬਾਰ ਵਿਖੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਪਰਿਵਾਰ ਸਮੇਤ ਮਾਤਾ ਨੈਣਾਂ ਦੇਵੀ ਦੇ ਦਰਬਾਰ ਵਿਖੇ ਨਤਮਸਤਕ ਹੋਣ ਸਮੇਂ। 22-11-2026
ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਪਰਿਵਾਰ ਸਮੇਤ ਮਾਂ ਨੈਣਾਂ ਦੇਵੀ ਦੇ ਪਾਵਨ ਦਰਬਾਰ ਵਿਖੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਧਾਰਮਿਕ ਫੇਰੀ ਦੌਰਾਨ ਉਨ੍ਹਾਂ ਦੀਆਂ ਅਰਦਾਸਾਂ ਵਿਚ ਜਿੱਥੇ ਨਿੱਜੀ ਜੀਵਨ ਦੀ ਸੁੱਖ-ਸ਼ਾਂਤੀ ਅਤੇ ਸਮਰਿੱਧੀ ਦੀ ਕਾਮਨਾ ਸ਼ਾਮਿਲ ਰਹੀ, ਉਥੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੀ ਤਰੱਕੀ ਤੇ ਖ਼ੁਸ਼ਹਾਲੀ ਵੀ ਵਿਸ਼ੇਸ਼ ਤੌਰ ’ਤੇ ਕੇਂਦਰ ਵਿਚ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕੇ ਦੇ ਲੋਕਾਂ ਦੀ ਸੁੱਖ-ਸਮਰਿੱਧੀ, ਇਲਾਕੇ ਦੀ ਤਰੱਕੀ ਤੇ ਲੋਕ ਭਲਾਈ ਦੇ ਕਾਰਜਾਂ ਨੂੰ ਨਿਰੰਤਰ ਅੱਗੇ ਵਧਾਉਣ ਲਈ ਸ਼ਕਤੀ ਅਤੇ ਅਸੀਸ ਦੀ ਕਾਮਨਾ ਕੀਤੀ। ਸਿਆਸੀ ਨਜ਼ਰੀਏ ਤੋਂ ਵੀ ਇਸ ਧਾਰਮਿਕ ਫੇਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਆਪਣੀਆਂ ਸਰਗਰਮੀਆਂ ਵਧਾ ਰਹੇ ਡਾ. ਸ਼ਰਮਾ ਵਲੋਂ ਨਿੱਜੀ ਰਿਹਾਇਸ਼ ਦੀ ਨਵੀਂ ਸ਼ੁਰੂਆਤ ਨੂੰ ਹਲਕੇ ਦੀ ਖ਼ੁਸ਼ਹਾਲੀ ਨਾਲ ਜੋੜ ਕੇ ਮਾਤਾ ਦੇ ਦਰਬਾਰ ਵਿਚ ਅਰਦਾਸ ਕਰਨਾ ਧਾਰਮਿਕ ਆਸਥਾ ਦੇ ਨਾਲ ਲੋਕਾਂ ਨਾਲ ਜੁੜਨ ਦਾ ਸੁਨੇਹਾ ਵੀ ਦਿੰਦਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਮਾਂ ਨੈਣਾਂ ਦੇਵੀ ਦੀ ਕਿਰਪਾ ਸਦਕਾ ਹਰ ਘਰ ਵਿਚ ਸੁੱਖ, ਸ਼ਾਂਤੀ ਤੇ ਸਮਰਿੱਧੀ ਬਣੀ ਰਹੇ ਅਤੇ ਉਨ੍ਹਾਂ ਨੂੰ ਲੋਕ ਸੇਵਾ ਲਈ ਹੋਰ ਸਮਰੱਥਾ ਮਿਲਦੀ ਰਹੇ।
ਪਿਛਲੀ ਖ਼ਬਰ ਨਗਰ ਕੌਸ਼ਲ ਦੇ ਸਾਬਕਾ ਵਾਈਸ ਪ੍ਰਧਾਨ ਭੂਰੇ ਨੂੰ ਸਦਮਾ, ਭਰਾ ਦਾ ਇੰਗਲੈਂਡ ’ਚ ਦਿਹਾਂਤ ਅਗਲੀ ਖ਼ਬਰ ਸਕੂਲ ਵਿਚ ਐਸ. ਐਸ. ਟੀ. ਮਾਡਲ ਮੇਕਿੰਗ ਪ੍ਰਦਰਸ਼ਨੀ ਤੇ ਕਰੀਅਰ ਗਾਈਡੈਂਸ ਲੈਕਚਰ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।