ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਨਾਟਕ ਵਿਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ, ਪ੍ਰੋ.ਹਿੰਮਤ ਸਿੰਘ ਅਤੇ ਹੋਰ। ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ’ਚ ‘ਕੁਝ ਤਾਂ ਕਰੋ ਯਾਰੋ’ ਨਾਟਕ ਦਾ ਸਫਲ ਮੰਚਨ
ਚੋਹਲਾ ਸਾਹਿਬ, 22 ਅਗਸਤ (ਬਲਵਿੰਦਰ ਸਿੰਘ)–ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਚ ‘ਅਗਾਜ਼ ਰੰਗ ਮੰਚ’ ਵਲੋਂ ਪ੍ਰਸਿੱਧ ਨਾਟਕਕਾਰ ਪਾਲੀ ਭੁਪਿੰਦਰ ਦੁਆਰਾ ਰਚਿਤ ਨਾਟਕ ‘ਕੁਝ ਤਾਂ ਕਰੋ ਯਾਰੋ’ ਦਾ ਸਫਲ ਮੰਚਨ ਕੀਤਾ ਗਿਆ। ਸਮਾਜਿਕ ਸਰੋਕਾਰਾਂ ਨਾਲ ਜੁੜੇ ਇਸ ਨਾਟਕ ਰਾਹੀਂ ਨੌਜਵਾਨਾਂ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੰਦੇਸ਼ ਦਿੱਤਾ ਗਿਆ।
ਨਾਟਕ ਦੀ ਪੇਸ਼ਕਾਰੀ ਦਾ ਆਨੰਦ ਮਾਣ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਵਿਦਿਆਰਥੀ। ਤਸਵੀਰਾਂ–ਬਲਵਿੰਦਰ ਸਿੰਘ
23-08-2026