12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਕੈਨੇਡਾ ਵਿਖੇ ਪੁਸਤਕ ‘ਸਾਰੀ ਧਰਤੀ ਮੇਰੀ’ ਲੋਕ ਅਰਪਿਤ

ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਪ. ਪ.)

ਅਜੀਤ ਡੈਸਕ 12-10-2026
ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਪ.ਪ.)-ਬੀਤੇ ਦਿਨੀਂ ਵਿਸ਼ਵ ਪੰਜਾਬੀ ਭਵਨ ਬਰੰਪਟਨ ਵਿਖੇ ਆਯੋਜਿਤ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਅਤੇ ਰੋਜਾਨਾ ਅਜੀਤ ਦੇ ਬਾਬਾ ਬਕਾਲਾ ਸਾਹਿਬ ਤੋਂ ਪ੍ਰਤੀਨਿਧ ਸ: ਸ਼ੇਲਿੰਦਰਜੀਤ ਸਿੰਘ ਰਾਜਨ ਦੀ ਕਾਵਿ ਪੁਸਤਕ ‘ਸਾਰੀ ਧਰਤੀ ਮੇਰੀ’ ਲੋਕ ਅਰਪਿਤ ਕੀਤੀ ਗਈ । ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਮੱਲੇਵਾਲ, ਸ: ਅਮਨਪ੍ਰੀਤ ਸਿੰਘ ਅਠੌਲਾ ਅਤੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਪ੍ਰਧਾਨ ਡਾ: ਦਲਬੀਰ ਸਿੰਘ ਕਥੂਰੀਆ ਦੇ ਉੱਦਮ ਸਦਕਾ, ਭਰਵੀਂ ਹਾਜ਼ਰੀ ਵਿਚ ਮੰਚ ਤੋਂ ਸਾਰੀ ਧਰਤੀ ਮੇਰੀ ਨੂੰ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਐੱਮ.ਪੀ ਰੂਬੀ ਢਾਲਾ, ਬਾਬਾ ਨਜਮੀ (ਪਾਕਿਸਤਾਨ), ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਡਾ. ਮੋਹਣ ਤਿਆਗੀ, ਸ਼ਾਇਰ ਮਲਵਿੰਦਰ, ਹਰਕੰਵਲਜੀਤ ਸਾਹਿਲ ਸੰਪਾਦਕ 7-ਰੀਵਰ, ਦਲਬੀਰ ਸਿੰਘ ਰਿਆੜ, ਹਰਪਾਲ ਸਿੰਘ ਨਾਗਰਾ , ਬਲਵਿੰਦਰ ਬਾਲਮ, ਪ੍ਰੋ: ਜਗੀਰ ਸਿੰਘ ਕਾਹਲੋਂ, ਗਿਆਨ ਸਿੰਘ ਘੇਈ ਸਮੇਤ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਹਾਜ਼ਰ ਸਨ । 11 ਏਐਸਆਰ64
ਪਿਛਲੀ ਖ਼ਬਰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਓ.ਐੱਸ.ਡੀ. ਰਮੇਸ਼ਵਰ ਨਾਇਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਸਾਹਿਬ ਹੋਏ ਨ... ਅਗਲੀ ਖ਼ਬਰ ਰਸਤੇ ’ਚ ਮੌਤ ਬਣ ਕੇ ਖੜ੍ਹਾ ਬਿਜਲੀ ਦਾ ਖੰਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।