07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਵਲੋਂ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ

ਫ਼ਰੀਦਕੋਟ, 6 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਅੱਜ ਤੜਕਸਾਰ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸੜਕਾਂ ਉੱਪਰ ਨਿਕਲ ਕੇ ਆਮ ਅਵਾਮ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਪ੍ਰਧਾਨ ਡਾ.

ਅਜੀਤ ਡੈਸਕ 07-11-2026
ਫ਼ਰੀਦਕੋਟ, 6 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਅੱਜ ਤੜਕਸਾਰ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸੜਕਾਂ ਉੱਪਰ ਨਿਕਲ ਕੇ ਆਮ ਅਵਾਮ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਪ੍ਰਧਾਨ ਡਾ. ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਰਾਗਰ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਨੇ ਮਿੱਟੀ ਦੇ ਦੀਵੇ ਬੱਤੀਆਂ ਅਤੇ ਸਰਸੋਂ ਦਾ ਤੇਲ ਆਦਿ ਦੇ ਪੈਕੇਟ ਆਮ ਲੋਕਾਂ ਨੂੰ ਵੰਡਦਿਆਂ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਅਤੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸਰਪ੍ਰਸਤ ਸੁਰਿੰਦਰ ਸਿੰਘ ਕੋਹਲੀ ਅਤੇ ਸੀਨੀਅਰ ਮੀਤ ਪ੍ਰਧਾਨ ਰਿਟਾਇਰ ਡੀ.ਐਸ.ਪੀ ਹਰਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਅਸੀਂ ਆਪਣੇ ਪੁਰਾਤਨ ਸੱਭਿਆਚਾਰ ਨੂੰ ਭੁੱਲ ਕੇ ਰੋਸ਼ਨੀਆਂ ਦੀ ਚਕਾ ਚੌਂਦ ਵਿਚ ਖੋ ਰਹੇ ਹਾਂ। ਸਾਨੂੰ ਇਹ ਤਿਉਹਾਰ ਮਿੱਟੀ ਦੇ ਦੀਵੇ ਬਾਲ ਕੇ ਵਾਤਾਵਰਨ ਨੂੰ ਸ਼ੁੱਧਤਾ ਵੱਲ ਲੈ ਕੇ ਜਾਣ ਦਾ ਉਪਰਾਲਾ ਕਰਦਿਆਂ ਕੁਦਰਤੀ ਰੋਸ਼ਨੀਆਂ ਅਤੇ ਖੁਸ਼ੀਆਂ ਵੰਡ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਗੁਰਮੀਤ ਸਿੰਘ ਬੱਗੂ ਮੀਤ ਪ੍ਰਧਾਨ, ਪਰਮਜੀਤ ਸਿੰਘ ਪੰਮਾ ਖਜ਼ਾਨਚੀ, ਡਾਕਟਰ ਪਰਸ਼ੋਤਮ ਗੁਪਤਾ ਪੀ.ਆਰ.ਓ, ਕੇ.ਪੀ ਸਿੰਘ ਸਰਾਂ, ਰਜੇਸ਼ ਕੁਮਾਰ ਰਾਜੂ ਹਜ਼ੂਰਾ, ਭੁਪਿੰਦਰ ਸਿੰਘ ਸਰੀਨ, ਸੁਖਦਰਸ਼ਨ ਸ਼ਰਮਾ ਰਿਟਾਇਰਡ ਇੰਸਪੈਕਟਰ, ਰਜੇਸ਼ ਗੌੜ, ਅਸ਼ੋਕ ਸ਼ਰਮਾ, ਪੰਡਿਤ ਗਗਨ ਮਿਸ਼ਰਾ, ਸੁਰਿੰਦਰ ਸਿੰਘ ਕੋਹਲੀ ਅਤੇ ਵਿਰਸਾ ਸਿੰਘ ਸੰਧੂ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਹਰੀ ਦੀਵਾਲੀ ਮੇਲਾ ਮਨਾਇਆ ਅਗਲੀ ਖ਼ਬਰ ਆਪ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਲੱਗੀਆਂ -ਚੇਅਰਮੈਨ ਭੱਲਾ 2027 ’ਚ ਮੁੜ ‘ਆਪ’ ਸਰਕਾਰ ਬਣਨ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।