07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਹਰੀ ਦੀਵਾਲੀ ਮੇਲਾ ਮਨਾਇਆ

ਮਲੋਟ, 6 ਨਵੰਬਰ (ਪਾਟਿਲ)-ਡੀ. ਏ.

? 07-11-2026
ਮਲੋਟ, 6 ਨਵੰਬਰ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਰਾਕੇਸ਼ ਕੁਮਾਰ ਦੀ ਪ੍ਰੇਰਨਾ ਹੇਠ ਸਕੂਲ ਦੇ ਅੰਦਰ ਹਰੀ ਦੀਵਾਲੀ ਮੇਲਾ ਮਨਾਇਆ। ਇਸ ਮੌਕੇ ਧਰਮਾਚਾਰੀਆ ਰਾਮਚੰਦਰ ਸ਼ਾਸਤਰੀ ਦੇ ਨਾਂਅ ’ਤੇ ਹਵਨ ਯੱਗ ਕੀਤਾ ਗਿਆ। ਸਭ ਤੋਂ ਪਹਿਲਾਂ ਮਰਿਯਾਦਾ ਪੁਰਸ਼ੋਤਮ ਸ੍ਰੀ ਰਾਮ ਜੀ ਦੇ ਜੀਵਨ ਨਾਲ ਸੰਬੰਧਿਤ ਇਕ ਨਾਚ ਨਾਟਕ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸ਼ਹਿਰ ਦੀ ਖ਼ੁਸ਼ੀ, ਸ਼ਾਂਤੀ, ਲੰਮੀ ਉਮਰ ਅਤੇ ਖ਼ੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੇ ਚੇਅਰਮੈਨ ਰਵੀ ਛਾਬੜਾ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਮਲੋਟ ਦੇ ਐਸ.ਡੀ.ਐਮ. ਪੰਕਜ ਕੁਮਾਰ ਸਨ। ਉਨ੍ਹਾਂ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ ਅਤੇ ਸਾਰਿਆਂ ਨੂੰ ਬੱਚਿਆਂ ਨੂੰ ਧਾਰਮਿਕ ਕਦਰਾਂ-ਕੀਮਤਾਂ ਦੇਣ ਲਈ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਵਿਚ ਤਿਉਹਾਰਾਂ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਸਾਨੂੰ ਦੀਵਾਲੀ ਨੂੰ ਪਿਆਰ ਤੇ ਭਾਈਚਾਰੇ ਨਾਲ ਮਨਾਉਣਾ ਚਾਹੀਦਾ ਹੈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਤੇ ਹਰੇ ਭਰੇ ਢੰਗ ਨਾਲ ਦੀਵਾਲੀ ਮਨਾਉਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਮੇਲੇ ਵਿਚ ਵਿਦਿਆਰਥੀਆਂ ਨੂੰ ਮਿੱਟੀ ਤੇ ਗੋਬਰ ਤੋਂ ਬਣੇ ਦੀਵਿਆਂ ਦੀ ਵਰਤੋਂ ਕਰਨ ਅਤੇ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ ਗਿਆ। ਮੇਲੇ ਵਿਚ ਵਿਦਿਆਰਥੀਆਂ ਲਈ ਵੱਖ-ਵੱਖ ਖੇਡਾਂ ਤੇ ਭੋਜਨ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਗ੍ਰੀਨ ਦੀਵਾਲੀ ਮੇਲੇ ਦੇ ਸ਼ੁੱਭ ਮੌਕੇ ਚੇਅਰਮੈਨ ਰਵੀ ਛਾਬੜਾ ਨੇ ਆਪਣੀਆਂ ਵਿਸ਼ੇਸ਼ ਸ਼ੁੱਭਕਾਮਨਾਵਾਂ ਦਿੱਤੀਆਂ। ਸਟੇਜ ਦੀ ਮੇਜ਼ਬਾਨੀ ਅਧਿਆਪਕਾ ਪੂਨਮ ਅਤੇ ਆਸ਼ੂ ਗਾਂਧੀ ਨੇ ਕੀਤੀ।
ਪਿਛਲੀ ਖ਼ਬਰ ਪੰਜਾਬ ਸਰਕਾਰ ਨੰਬਰਦਾਰਾਂ ਨੂੰ ਮਾਣ ਭੱਤਾ ਦੇਵੇ ਅਤੇ ਸੜ੍ਹਕਾਂ ਟੋਲ ਟੈਕਸ ਮੁਆਫ ਕਰੇ : ਪੰਜਗਰਾਈਂ ਅਗਲੀ ਖ਼ਬਰ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਵਲੋਂ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।