ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਦੀ ਤਿਆਰੀ ਸੰਬੰਧੀ ਝੱਖੜਵਾਲਾ ਦੇ ਕਾਂਗਰਸੀਆਂ ਨੇ ਕੀਤੀ ਮੀਟਿੰਗ
ਬਾਜਾਖਾਨਾ, 3 ਨਵੰਬਰ (ਜੀਵਨ ਗਰਗ)-ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਕਰਨ ਸਬੰਧੀ ਕਾਂਗਰਸ ਪਾਰਟੀ ਪੰਜਾਬ ਵਲੋਂ ਇਕ ਮਾਲਵਾ ਪੱਧਰ ਦੀ ਵਿਸ਼ਾਲ ਰੈਲੀ ਸੰਗਰੂਰ ਵਿਖੇ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕੇਂਦਰ ਅਤੇ ਪੰਜਾਬ ਦੇ ਘਾਗ ਸਿਆਅਤਦਾਨ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ।
ਬਾਜਾਖਾਨਾ, 3 ਨਵੰਬਰ (ਜੀਵਨ ਗਰਗ)-ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਕਰਨ ਸਬੰਧੀ ਕਾਂਗਰਸ ਪਾਰਟੀ ਪੰਜਾਬ ਵਲੋਂ ਇਕ ਮਾਲਵਾ ਪੱਧਰ ਦੀ ਵਿਸ਼ਾਲ ਰੈਲੀ ਸੰਗਰੂਰ ਵਿਖੇ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕੇਂਦਰ ਅਤੇ ਪੰਜਾਬ ਦੇ ਘਾਗ ਸਿਆਅਤਦਾਨ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਇਸ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਜੈਤੋ ਦੇ ਇੰਚ. ਦਰਸ਼ਨ ਸਿੰਘ ਢਿੱਲਵਾਂ ਵਲੋਂ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਲੜੀ ਤਹਿਤ ਉਨ੍ਹਾਂ ਨੇ ਪਿੰਡ ਝੱਖੜਵਾਲਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਇਸ ਰੈਲੀ ’ਚ ਪਹੁੰਚਣ ਲਈ ਉਲੀਕੇ ਗਏ ਪ੍ਰੋਗਰਾਮ ਸਬੰਧੀ ਉਨ੍ਹਾਂ ਨੂੰ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਜੈਤੋ ਹਲਕੇ ਦੇ ਲਗਪਗ ਹਰ ਪਿੰਡ ’ਚ ਵਿਅਕਤੀਆਂ ਦੀ ਸਮਰੱਥਾ ਅਨੁਸਾਰ ਮਿੰਨੀ ਤੇ ਵੱਡੀਆਂ ਬੱਸਾਂ ਭੇਜੀਆਂ ਜਾ ਰਹੀਆਂ ਹਨ। ਹਲਕੇ ਦੀਆਂ ਇਨ੍ਹਾਂ ਸਾਰੀਆਂ ਬੱਸਾਂ, ਕਾਰਾਂ ਤੇ ਹੋਰ ਨਿੱਜੀ ਵਾਹਨਾਂ ਦਾ ਵੱਡਾ ਕਾਫ਼ਲਾ ਇਕ ਥਾਂ ਤੋਂ ਰਵਾਨਾ ਕੀਤਾ ਜਾਵੇਗਾ। ਇਸ ਸਬੰਧੀ ਸਮਾਂ ਸਾਰਨੀ ਸਬੰਧੀ ਪਿੰਡ ਦੇ ਆਗੂ ਨੂੰ ਸੈੱਲ ਫ਼ੋਨ ਰਾਹੀਂ ਦਿੱਤੀ ਜਾਵੇਗੀ। ਉਨ੍ਹਾਂ ਪਿੰਡ ਝੱਖੜਵਾਲਾ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਵੱਡੀ ਗਿਣਤੀ ’ਚ ਇਸ ਰੈਲੀ ਨੂੰ ਸਫ਼ਲ ਬਣਾਉਣ ’ਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ, ਸੁਰਜੀਤ ਸਿੰਘ ਸਰਾਂ, ਰਣਜੀਤ ਸਿੰਘ ਪੰਚ, ਵਕੀਲ ਸਿੰਘ ਪੰਚ, ਸਵਰਨ ਸਿੰਘ ਪੰਚ, ਭੋਲਾ ਸਿੰਘ, ਨਿੱਕਾ ਸਿੰਘ, ਜਗਸੀਰ ਸਿੰਘ ਸੀਰਾ, ਬਲਦੇਵ ਸਿੰਘ ਢਿੱਲੋਂ, ਰਾਮ ਸਿੰਘ ਢਿੱਲੋਂ, ਸੋਹਣ ਸਿੰਘ ਬਰਾੜ, ਨਛੱਤਰ ਸਿੰਘ ਸੱਤੀ ਨੰਬਰਦਾਰ, ਜਰਨੈਲ ਸਿੰਘ, ਬਰਜਿੰਦਰ ਸਿੰਘ ਪਿੱਕਾ ਆਦਿ ਹਾਜ਼ਰ ਸਨ।