29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਾਮਲਾ, ਸਾਲ 2000 ਤੋਂ ਬਾਅਦ ਇਕੱਲਾ ਲੜਕਾ ਪੈਦਾ ਕਰਨ ਦੇ ਵਧੇ ਰੁਝਾਨ ਦਾ ਰੱਖੜੀ ਦੇ ਤਿਉਹਾਰ ਮੌਕੇ ਦੇਸ਼ ਦੇ ਕਰੋੜਾਂ ਨੌਜਵਾਨਾਂ ਦੇ ਹੱਥ ਰੱਖੜੀ ਬਨ੍ਹਵਾਉਣ ਤੋਂ ਰਹਿਣਗੇ ਸੱਖਣੇ

ਬਠਿੰਡਾ, 27 ਅਗਸਤ (ਵੀਰਪਾਲ ਸਿੰਘ)-ਸੰਨ 2000 ਤੋਂ ਬਾਅਦ ਸ਼ੁਰੂ ਹੋਏ ਭਰੂਣ ਹੱਤਿਆ ਦੇ ਦੌਰ ਵਿਚ ਲੜਕੀਆਂ ਦੀ ਲੜਕਿਆਂ ਦੇ ਮੁਕਾਬਲੇ ਜਨਮ ਦਰ ਘੱਟਣ ਕਾਰਨ ਬਹੁਤ ਜੋੜਿਆਂ ਵਲੋਂ ਸਿਰਫ਼ ਲੜਕਾ ਪੈਦਾ ਕਰਨ ਦੀ ਲਾਲਸਾ ਨਾਲ ਲੜਕੀਆਂ ਦੀ ਗਿਣਤੀ ਘੱਟ ਗਈ ਹੈ, ਜਿਸ ਕਾਰਨ ਦੇਸ਼ ਵਿਚ 1000 ਲੜਕਿਆਂ ਦੇ ਪਿੱਛੇ ਲੜਕੀਆਂ ਗਿਣਤੀ 875 ਦੇ ਕਰੀਬ ਰਹਿ ਗਈ ਗਈ ਹੈ। ਇਕੱਲਾ ਲੜਕਾ ਪੈਦਾ ਕਰਨ ਵਾਲੇ 1.

ਅਜੀਤ ਡੈਸਕ 28-08-2026
ਬਠਿੰਡਾ, 27 ਅਗਸਤ (ਵੀਰਪਾਲ ਸਿੰਘ)-ਸੰਨ 2000 ਤੋਂ ਬਾਅਦ ਸ਼ੁਰੂ ਹੋਏ ਭਰੂਣ ਹੱਤਿਆ ਦੇ ਦੌਰ ਵਿਚ ਲੜਕੀਆਂ ਦੀ ਲੜਕਿਆਂ ਦੇ ਮੁਕਾਬਲੇ ਜਨਮ ਦਰ ਘੱਟਣ ਕਾਰਨ ਬਹੁਤ ਜੋੜਿਆਂ ਵਲੋਂ ਸਿਰਫ਼ ਲੜਕਾ ਪੈਦਾ ਕਰਨ ਦੀ ਲਾਲਸਾ ਨਾਲ ਲੜਕੀਆਂ ਦੀ ਗਿਣਤੀ ਘੱਟ ਗਈ ਹੈ, ਜਿਸ ਕਾਰਨ ਦੇਸ਼ ਵਿਚ 1000 ਲੜਕਿਆਂ ਦੇ ਪਿੱਛੇ ਲੜਕੀਆਂ ਗਿਣਤੀ 875 ਦੇ ਕਰੀਬ ਰਹਿ ਗਈ ਗਈ ਹੈ। ਇਕੱਲਾ ਲੜਕਾ ਪੈਦਾ ਕਰਨ ਵਾਲੇ 1.25 ਫ਼ੀਸਦੀ ਪਰਿਵਾਰਾਂ ਦੇ ਨੌਜਵਾਨਾਂ ਨੂੰ ਆਪਣੀਆਂ ਅੰਮਾ ਜਾਈਆਂ ਭੈਣਾਂ ਨਸੀਬ ਨਹੀਂ ਹੋਈਆਂ। ਇਸ ਕਰਕੇ ਦੇਸ਼ ਦੇ ਕਰੋੜਾਂ ਨੌਜਵਾਨਾਂ ਦੇ ਹੱਥ ਰੱਖੜੀ ਬਣਾਉਣ ਤੋਂ ਵਾਂਝੇ ਰਹਿ ਜਾਣਗੇ। ਰੱਖੜੀ ਦਾ ਪਵਿੱਤਰ ਤਿਉਹਾਰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਆਪਣੀਆਂ ਅਣਜੰਮੀਆਂ ਧੀਆਂ ਨੂੰ ਕੁੱਖਾਂ ਵਿਚ ਮਾਰਨ ਵਾਲੇ ਮਾਪੇ ਆਪਣੇ ਬੱਚਿਆਂ ਦੇ ਰੱਖੜੀ ਖੁਣੋਂ ਸੱਖਣੇ ਗੁੱਟ ਨੂੰ ਵੇਖ ਕੇ ਆਪਣੇ ਕੀਤੇ ’ਤੇ ਪਛਚਾਤਾਪ ਕਰਨ ਲਈ ਮਜ਼ਬੂਰ ਹੋਣਾ ਪਵੇਗਾ।ਰੱਖੜੀ ਦੇ ਪਵਿੱਤਰ ਤਿਉਹਾਰ ਦੇ ਸ਼ੁੱਭ ਦਿਨ ਮੌਕੇ ਭੈਣਾਂ ਵਲੋਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਰੂਪੀ ਧਾਗਾ ਬੰਨ੍ਹ ਕੇ ਆਪਣੇ ਭਰਾ ਦੀ ਲੰਬੀ ਉਮਰ ਅਤੇ ਖ਼ੁਸ਼ਹਾਲ ਜੀਵਨ ਲਈ ਅਸੀਸਾਂ ਤੋਂ ਵਾਂਝੇ ਭਰਾਵਾਂ ਵਲੋਂ ਆਪਣੀਆਂ ਅਣਜੰਮੀਆਂ ਭੈਣਾਂ ਦੇ ਦੁਨੀਆ ਦੇਖਣ ਤੋਂ ਪਹਿਲਾਂ ਹੀ ਕੁੱਖਾਂ ਵਿਚ ਮਾਰਨ ਲਈ ਆਪਣੇ ਮਾਪਿਆਂ ਦੇ ਫ਼ੈਸਲਿਆਂ ਨੂੰ ਕੋਸਿਆ ਜਾਵੇਗਾ। ਦੇਸ਼ ਦੀ ਕੁੱਲ ਆਬਾਦੀ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿਚ 2 ਕਰੋੜ ਦੇ ਕਰੀਬ ਭਰਾ ਆਪਣੀਆਂ ਅੰਮਾ ਜਾਈਆਂ ਭੈਣਾਂ ਤੋਂ ਗੁੱਟ ’ਤੇ ਰੱਖੜੀ ਸਜਾਉਣ ਤੋਂ ਵਾਂਝੇ ਰਹਿ ਜਾਣਗੇ।
ਪਿਛਲੀ ਖ਼ਬਰ ਸੂਬੇ ਦੀਆਂ 25 ਜੇਲ੍ਹਾਂ ਵਿਚ ਰੱਖੜੀ ਲਈ ਵਿਸ਼ੇਸ਼ ਪ੍ਰਬੰਧ ਅਗਲੀ ਖ਼ਬਰ ਮੁਲਾਜ਼ਮਾਂ ਨੂੰ ਸੜਕਾਂ ’ਤੇ ਉਤਰਨ ਲਈ ਕੀਤਾ ਮਜਬੂਰ-ਦੂਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।