ਸੂਬੇ ਦੀਆਂ 25 ਜੇਲ੍ਹਾਂ ਵਿਚ ਰੱਖੜੀ ਲਈ ਵਿਸ਼ੇਸ਼ ਪ੍ਰਬੰਧ
ਸੰਗਰੂਰ, 27 ਅਗਸਤ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਦੀਆਂ ਜੇਲ੍ਹਾਂ ਵਿਚ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਕੈਦੀਆਂ ਅਤੇ ਬੰਦੀਆਂ ਨਾਲ ਮੁਲਾਕਾਤ ਕਰਨ ਅਤੇ ਰੱਖੜੀ ਬੰਨ੍ਹਣ ਲਈ ਪਰਿਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮਿਲ ਸਕਣਗੇ। ਸੂਬੇ ਦੀਆਂ ਸਾਰੀਆਂ 25 ਕੇਂਦਰੀ ਜੇਲ੍ਹਾਂ, ਜ਼ਿਲ੍ਹਾ ਜੇਲ੍ਹਾਂ ਅਤੇ ਉਪ ਜੇਲ੍ਹਾਂ ਵਿਚ ਰੱਖੜੀ ਦੀ ਰਸਮ ਕਰਨ ਲਈ ਪਹੁੰਚਣ ਵਾਲੇ ਪਰਿਵਾਰ ਮਠਿਆਈ ਵਗੈਰਾ ਜੇਲ੍ਹ ਦੀ ਕੰਟੀਨ ਵਿਚੋਂ ਹੀ ਲੈ ਸਕਣਗੇ।
ਅਜੀਤ ਡੈਸਕ
28-08-2026