29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬਾਬਾ ਸੁੱਚਾ ਸਿੰਘ ਨੂੰ ਬਰਸੀ ਸਮਾਗਮ ਮੌਕੇ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ

ਲੁਧਿਆਣਾ, 27 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਸਤਿਕਾਰ ‘ਚ ਸਫਲ ਜੀਵਨ ਬਤੀਤ ਕਰਨ ਵਾਲੇ, ਜਵੱਦੀ ਟਕਸਾਲ ਅਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਆਰੰਭ ਕਰਤਾ, ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ, ਸਮਦਰਸੀ ਸ਼ਖਸੀਅਤ ਦੇ ਮਾਲਕ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਬਰਸੀ ਸੰਬੰਧੀ ਸਮਾਗਮ ਦੇ ਆਖਰੀ ਦਿਨ ਤਖ਼ਤ ਸਾਹਿਬਾਨਾਂ ਦੇ ਸਿੰਘ ਸਹਿਬਾਨ, ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਸਾਹਿਬਾਨ, ਧਾਰਮਿਕ, ਸਮਾਜਿਕ, ਆਰਥਿਕ, ਵਪਾਰਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਹਾਂਪੁਰਸ਼ਾਂ ਦੀ ਯਾਦ ‘ਚ ਗੁਰਮਤਿ ਦੀ ਰੌਸ਼ਨੀ ‘ਚ ਵਿਚਾਰ ਸਾਂਝੇ ਕੀਤੇ । ਬਰਸੀ ਸਮਾਗਮ ਦੇ ਸੰਬੰਧ ‘ਚ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਕੁਲਦੀਪ ਸਿੰਘ ਨੇ ਗੁਰਬਾਣੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ।

ਅਜੀਤ ਡੈਸਕ 28-08-2026
ਲੁਧਿਆਣਾ, 27 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਸਤਿਕਾਰ ‘ਚ ਸਫਲ ਜੀਵਨ ਬਤੀਤ ਕਰਨ ਵਾਲੇ, ਜਵੱਦੀ ਟਕਸਾਲ ਅਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਆਰੰਭ ਕਰਤਾ, ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ, ਸਮਦਰਸੀ ਸ਼ਖਸੀਅਤ ਦੇ ਮਾਲਕ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਬਰਸੀ ਸੰਬੰਧੀ ਸਮਾਗਮ ਦੇ ਆਖਰੀ ਦਿਨ ਤਖ਼ਤ ਸਾਹਿਬਾਨਾਂ ਦੇ ਸਿੰਘ ਸਹਿਬਾਨ, ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਸਾਹਿਬਾਨ, ਧਾਰਮਿਕ, ਸਮਾਜਿਕ, ਆਰਥਿਕ, ਵਪਾਰਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਹਾਂਪੁਰਸ਼ਾਂ ਦੀ ਯਾਦ ‘ਚ ਗੁਰਮਤਿ ਦੀ ਰੌਸ਼ਨੀ ‘ਚ ਵਿਚਾਰ ਸਾਂਝੇ ਕੀਤੇ । ਬਰਸੀ ਸਮਾਗਮ ਦੇ ਸੰਬੰਧ ‘ਚ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਕੁਲਦੀਪ ਸਿੰਘ ਨੇ ਗੁਰਬਾਣੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਕਾਰਜ਼ ਦੀ ਆਰੰਭਤਾ ਵੱਡੀਆਂ ਸੰਸਥਾਵਾਂ ਤੋਂ ਨਾ ਹੋ ਸਕੀ, ਉਸ ਕਾਰਜ ਨੂੰ ਸੰਤ ਬਾਬਾ ਸੁੱਚਾ ਸਿੰਘ ਨੇ ਸੀਮਤ ਸਾਧਨਾਂ ‘ਚ ਵੱਡੀਆਂ ਚਣੌਤੀਆਂ ਨੂੰ ਕਬੂਲਦਿਆਂ ਸਫ਼ਲਤਾ ਨਾਲ ਕਰਕੇ ਵਿਖਾਇਆ। ਉਨ੍ਹਾਂ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਨਾਲ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਦਾ ਸਫਲ ਜੀਵਨ-ਅਵਸਥਾ ਗੁਰਮਤਿ ਪ੍ਰੇਮੀ, ਆਤਮ ਖੋਜੀਆਂ, ਗੁਰਬਾਣੀ ਦੇ ਖੋਜੀ, ਨਾਮ-ਅਭਿਆਸੀਆਂ ਦੇ ਸਫ਼ਰ ਵਿਚ ਸਹਾਇਕ ਸਿੱਧ ਹੁੰਦਾ ਹੈ। ਸਮਾਗਮ ਵਿਚ ਨਿਰਮਲ ਸੰਪ੍ਰਦਾਇ ਦੇ ਮੁਖੀ ਮਹੰਤ ਗਿਆਨ ਦੇਵ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਮੁੱਖ ਗ੍ਰੰਥੀ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਇਕਬਾਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਬਾਬਾ ਕਸ਼ਮੀਰ ਸਿੰਘ ਅਲੌਹਰਾਂ, ਬਾਬਾ ਗੁਰਮੀਤ ਸਿੰਘ ਖੋਸਾਕੋਟਲਾ, ਦੇਵ ਸਿੰਘ ਜੋਧੇਵਾਲ ਬਸਤੀ, ਸੰਤ ਚਰਨਜੀਤ ਸਿੰਘ ਜੱਸੋਵਾਲ ਸ਼੍ਰੋਮਣੀ ਕਮੇਟੀ ਮੈਂਬਰ, ਗਿਆਨੀ ਕੁਲਵੰਤ ਸਿੰਘ ਕਥਾਵਾਚਕ, ਅਮਰਜੀਤ ਸਿੰਘ ਟਿੱਕਾ, ਕੁਲਦੀਪ ਸਿੰਘ ਫੱਗੂਵਾਲਾ ਹਰਿਆਣਾ ਕਮੇਟੀ ਮੈਂਬਰ, ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ, ਬਾਬਾ ਅਨਹਦਨਾਦ ਸਿੰਘ, ਗਿਆਨੀ ਨਛੱਤਰ ਸਿੰਘ ਦਮਦਮੀ ਟਕਸਾਲ, ਭਾਈ ਜੋਗਿੰਦਰ ਸਿੰਘ ਰਿਆੜ, ਬਾਬਾ ਅਜੀਤ ਸਿੰਘ, ਪਰਉਪਕਾਰ ਸਿੰਘ ਘੁੰਮਣ, ਹਰਪਾਲ ਸਿੰਘ ਖਾਲਸਾ, ਭਾਈ ਅਮਰਜੀਤ ਸਿੰਘ ਚਾਵਲਾ, ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਅਮਰਵੀਰ ਸਿੰਘ ਢੋਟ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਬਾਬਾ ਪੰਜਾਬ ਸਿੰਘ ਮਾਦਪੁਰ, ਬਾਬਾ ਗੁਰਦੇਵ ਸਿੰਘ ਬਨੂੜ ਆਦਿ ਨੇ ਮਹਾਂਪੁਰਸ਼ਾਂ ਨੂੰ ਯਾਦ ਅਤੇ ਉਨ੍ਹਾਂ ਦੇ ਜੀਵਨ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਇਕ ਚਾਨਣ ਮੁਨਾਰਾ ਹੈ।
ਪਿਛਲੀ ਖ਼ਬਰ ਨੰਗਾ ਕਰ ਕੇ ਕੁੱਟਣ ਦੇ ਮਾਮਲੇ ਵਿਚ ਐਸ.ਐਚ ਓ. ਨੂੰ ਸਜ਼ਾ ਅਗਲੀ ਖ਼ਬਰ ਚੰਡੀਗੜ੍ਹ ’ਚ ਲਗਾਏ ਜਾ ਰਹੇ ਧਰਨੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨਾਲ ਐਸ. ਕੇ. ਐਮ. ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।