ਯੂਥ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਤਲਵੰਡੀ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ
ਚੰਡੀਗੜ੍ਹ, 3 ਸਤੰਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਵਲੋਂ ਸੂਬਾ ਪੱਧਰੀ ਤੇ ਕੁੱਝ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਜਿਸ ’ਚ ਮਲਕੀਤ ਸਿੰਘ ਹੁੰਦਲ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰਾ, ਕੁਲਵਿੰਦਰ ਸਿੰਘ ਮਹਿਮੀ ਨੂੰ ਜਨਰਲ ਸਕੱਤਰ, ਹਰਜਸ਼ਨ ਸਿੰਘ ਜੱਸੀ ਡੂੰਮਵਾਲੀ ਨੂੰ ਜਨਰਲ ਸਕੱਤਰ ਅਤੇ ਜਸਪ੍ਰੀਤ ਸਿੰਘ ਢਿੱਲੋਂ ਨੂੰ ਜਥੇਬੰਧਕ ਸਕੱਤਰ ਨਿਯੁਕਤ ਕੀਤਾ ਗਿਆ ।
ਚੰਡੀਗੜ੍ਹ, 3 ਸਤੰਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਵਲੋਂ ਸੂਬਾ ਪੱਧਰੀ ਤੇ ਕੁੱਝ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਜਿਸ ’ਚ ਮਲਕੀਤ ਸਿੰਘ ਹੁੰਦਲ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰਾ, ਕੁਲਵਿੰਦਰ ਸਿੰਘ ਮਹਿਮੀ ਨੂੰ ਜਨਰਲ ਸਕੱਤਰ, ਹਰਜਸ਼ਨ ਸਿੰਘ ਜੱਸੀ ਡੂੰਮਵਾਲੀ ਨੂੰ ਜਨਰਲ ਸਕੱਤਰ ਅਤੇ ਜਸਪ੍ਰੀਤ ਸਿੰਘ ਢਿੱਲੋਂ ਨੂੰ ਜਥੇਬੰਧਕ ਸਕੱਤਰ ਨਿਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦਿਹਾਤੀ ਐਡਵੋਕੇਟ ਅਮਨਦੀਪ ਸਿੰਘ ਭਲਾਈਕੇ, ਜ਼ਿਲ੍ਹਾ ਫ਼ਿਰੋਜ਼ਪੁਰ ਦਿਹਾਤੀ ਡਾ. ਮੋਹਨ ਸਿੰਘ ਲਾਲਕਾ, ਜ਼ਿਲ੍ਹਾ ਨਵਾਂ ਸ਼ਹਿਰ (ਸ਼ਹਿਰੀ) ਅਮਿਤ ਕੁਮਾਰ ਸੇਠੀ ਥੋਪੀਆ ਅਤੇ ਜ਼ਿਲ੍ਹਾ ਨਵਾਂ ਸ਼ਹਿਰ (ਦਿਹਾਤੀ) ਦੇ ਪ੍ਰਧਾਨ ਅਰਵਿੰਦਰ ਸਿੰਘ ਪੱਲੀਆ ਨੂੰ ਬਣਾਇਆ ਗਿਆ ਹੈ। ਯੂਥ ਪ੍ਰਧਾਨ ਤਲਵੰਡੀ ਵਲੋਂ ਸਾਰੇ ਅਹੁਦੇਦਾਰਾਂ ਨੂੰ ਜਿੱਥੇ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਜ਼ਿਲ੍ਹੇ ਵਾਰ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਤੇਜਿੰਦਰ ਸਿੰਘ ਪੰਨੂ ਵਾਲੀ ਜਾਰੀ ਕੀਤੀ ਗਈ।