04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜਲਵਾਯੂ ਪਰਿਵਰਤਨ ਨਾਲ ਬਰਫ਼ੀਲੇ ਗਲੇਸ਼ੀਅਰ ਪਿਘਲਣ ਲੱਗੇ

ਜਲਵਾਯੂ ਪਰਿਵਰਤਨ ਨਾਲ ਬਰਫ਼ੀਲੇ ਗਲੇਸ਼ੀਅਰ ਪਿਘਲਣ ਲੱਗੇ

ਅਜੀਤ ਡੈਸਕ 04-09-2026

ਬਠਿੰਡਾ, 3 ਸਤੰਬਰ (ਵੀਰਪਾਲ ਸਿੰਘ): ਜਲਵਾਯੂ ਪਰਿਵਰਤਨ ਦੇ ਵੱਧ ਰਹੇ ਪ੍ਰਭਾਵਾਂ ਤੇ ਪਹਾੜੀ ਖੇਤਰਾਂ ਵਿਚ ਸੜਕਾਂ ਨਿਰਮਾਣ ਸੈੈਰ ਸਪਾਟਾ ਵਿਕਸਤ ਕੀਤੇ ਜਾਣ ਲਈ ਪਹਾੜੀ ਚੱਟਾਨਾਂ ਨੂੰ ਬਾਰੂਦ ਨਾਲ ਤੋੜੇ ਜਾਣ ਕਾਰਨ ਭਾਰਤ ਦੇ ਪਹਾੜੀ ਸੂਬਿਆਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਲਿਆਈ ਖੇਤਰਾਂ ਵਿਚ ਕੁਦਰਤੀ ਆਫ਼ਤਾਂ ਦਾ ਖ਼ਤਰਾ ਮੰਡਰਾਉਣ ਲੱਗਾ। ਮੀਡੀਆ ਰਿਪੋਰਟਾਂ ਅਨੁਸਾਰ ਪਹਾੜੀ ਖੇਤਰਾਂ ਵਿਚ ਸਥਿਤ 16 ਝੀਲਾਂ ਦੇ ਜਲਪ੍ਰਵਾਹ ਵਿਚ 30 ਤੋਂ 60 ਫ਼ੀਸਦੀ ਤੱਕ ਵਾਧਾ ਹੋਣਾ ਲਗਾਤਾਰ ਜਾਰੀ ਹੈ, ਜਿਸ ਕਾਰਨ ਭਾਰਤ ਪਹਾੜੀ ਇਲਾਕਿਆਂ ਅਤੇ ਪਹਾੜਾਂ ਦੇ ਨੇੜਲੇ ਮੈਦਾਨੀ ਖੇਤਰਾਂ ਵਿਚ ਪਾਣੀ  ਨਾਲ ਭਾਰੀ ਤਬਾਹੀ ਹੋਣ ਦੀ ਚਿੰਤਾ ਖ਼ਦਸ਼ਾ ਹੈ । ਮੌਸਮ ਵਿਭਾਗ ਵਲੋਂ ਵੀ ਇਸ ਸੰਬੰਧੀ ਅਲਰਟ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਮਾਹਿਰਾਂ ਅਨੁਸਾਰ ਗਲੇਸ਼ੀਅਰਾਂ ਦੇ ਪਿਘਲਣ ਅਤੇ ਅਸਧਾਰਨ ਮੌਸਮੀ ਤਬਦੀਲੀਆਂ ਕਾਰਨ ਪਹਾੜੀ ਝੀਲਾਂ ਵਿਚ ਪਾਣੀ ਦਾ ਪੱਧਰ ਵਧਣ ਨਾਲ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਲਗਾਤਾਰ ਵਧ ਰਹੀਆ ਹਨ । ਇਸ ਦੇ ਨਾਲ ਹੀ ਸੜਕਾਂ, ਸੈਰ-ਸਪਾਟਾ ਅਤੇ ਹੋਰ ਵਿਕਾਸ ਕਾਰਜਾਂ ਲਈ ਪਹਾੜਾਂ ਦੀ ਵੱਡੇ ਪੱਧਰ ’ਤੇ ਕਟਾਈ ਅਤੇ ਕਈ ਥਾਵਾਂ ’ਤੇ ਬਾਰੂਦ ਦੀ ਵਰਤੋਂ ਕਰਕੇ ਚਟਾਨਾਂ ਨੂੰ ਤੋੜਨ ਕਾਰਨ ਪਹਾੜੀ ਢਾਂਚੇ ਦੀ ਮਜ਼ਬੂਤੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ । ਕੁਦਰਤੀ ਸੰਤੁਲਨ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਭਾਰਤੀ ਖੇਤਰ ਵਿਚਲੇ 28 ਫ਼ੀਸਦੀ ਪਹਾੜੀ ਇਲਾਕੇ ਸੰਵੇਦਨਸ਼ੀਲ ਹੋ ਚੁੱਕੇ ਹਨ, ਇਨਾਂ ਤਿੰਨੋ ਪਹਾੜੀ ਰਾਜਾਂ ਦੀਆਂ 400 ਸੜਕਾਂ ਪਹਾੜ ਖਿਸਕਣ ਬੰਦ ਹੋ ਚੁੱਕੀਆਂ ਹਨ, 170 ਲੋਕਾਂ ਦੀਆਂ ਮੌਤਾਂ ਹੋਣ ਦੀ ਖ਼ਬਰ ਹੈ। ਮੌਜੂਦਾ ਸਥਿਤੀ ਨੂੰ ਵੇਖਦਿਆਂ ਹੋਇਆ ਵਿਭਾਗ ਵਲੋਂ ਪਹਾੜੀ ਖੇਤਰਾਂ ਵਿਚ ਚੱਲ ਰਹੇ ਸੜਕਾਂ ਅਤੇ ਸੈਰ-ਸਪਾਟਾ ਪ੍ਰਾਜੈਕਟਾਂ ਵਿਕਾਸ ਠੱਲ੍ਹ ਪਾਉਣ ਦੀ ਗੱਲ ਕੀਤੀ ਗਈ ਹੈ ਬਾਰੂਦ ਦੀ ਵਰਤੋਂ ਅਤੇ ਪਹਾੜਾਂ ਦੀ ਕਟਾਈ ’ਤੇ ਸਖ਼ਤ ਮਨਾਹੀ ਕੀਤੀ ਹੈ।

ਪਿਛਲੀ ਖ਼ਬਰ ਬਲਤੇਜ ਪੰਨੂ ਨੇ ਅਮਰਦੀਪ ਗਰੇਵਾਲ ਦੀਆਂ ਭਾਜਪਾ ਆਗੂਆਂ ਤੇ ਗੁਰੀ ਚਾਹਲ ਦੀਆਂ ਅਕਾਲੀਆਂ ਨਾਲ ਦਿਖਾਈਆਂ ਤਸਵੀਰਾਂ ਅਗਲੀ ਖ਼ਬਰ ‘ਝੋਨੇ ਦੇ ਸਿੱਧੀ ਬਿਜਾਈ’ ਵਾਲੇ ਖੇਤਾਂ ਅੰਦਰ ‘ਹਰੇ ਇਨਕਲਾਬ ਦੀ ਮਹਿਕ’ ਸਿੱਧੀ ਬਿਜਾਈ ਕਰਨ ਵਾਲੇ ਬਹੁਤੇ ਕਿਸਾਨ ਸੰਬੰਧਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।