25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨੀਟ-ਪੀ.ਜੀ. 2026 ਦੇ ਨਤੀਜੇ ਐਲਾਨੇ-ਕੱਟ-ਆਫ਼ ਵੀ ਐਲਾਨੀ

ਨਵੀਂ ਦਿੱਲੀ, 24 ਸਤੰਬਰ (ਪੀ. ਟੀ.

ਅਜੀਤ ਡੈਸਕ 25-09-2026
ਨਵੀਂ ਦਿੱਲੀ, 24 ਸਤੰਬਰ (ਪੀ.ਟੀ.ਆਈ.)-ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (ਐਨ.ਬੀ.ਈ.ਐਮ.ਐਸ.) ਨੇ ਵੀਰਵਾਰ ਨੂੰ ਨੀਟ-ਪੀ.ਜੀ. 2026 ਦੇ ਨਤੀਜੇ ਘੋਸ਼ਿਤ ਕੀਤੇ। ਜਨਰਲ ਤੇ ਈ.ਡਬਲਿਊ.ਐਸ. ਉਮੀਦਵਾਰਾਂ ਲਈ ਘੱਟੋ-ਘੱਟ ਯੋਗਤਾ ਕੱਟ-ਆਫ 262 ਅੰਕ ਹੈ, ਜੋ ਕਿ 50 ਫ਼ੀਸਦ ਦੇ ਬਰਾਬਰ ਹੈ। ਜਨਰਲ ਪੀ.ਡਬਲਿਊ.ਬੀ.ਡੀ. (ਅਪਾਹਜ ਵਿਅਕਤੀ) ਉਮੀਦਵਾਰਾਂ ਲਈ ਕੱਟ-ਆਫ 244 ਅੰਕ (45 ਫ਼ੀਸਦ), ਜਦੋਂ ਕਿ ਐਸ.ਸੀ., ਐਸ.ਟੀ. ਤੇ ਓ.ਬੀ.ਸੀ. ਉਮੀਦਵਾਰਾਂ (ਇਨ੍ਹਾਂ ਸ਼੍ਰੇਣੀਆਂ ਦੇ ਪੀ. ਡਬਲਿਊ. ਬੀ. ਡੀ. ਉਮੀਦਵਾਰਾਂ ਸਮੇਤ) ਲਈ ਕੱਟ-ਆਫ 226 ਅੰਕ (40ਵਾਂ ਫ਼ੀਸਦ) ਹੈ। ਐਨ.ਬੀ.ਈ.ਐਮ.ਐਸ. ਨੇ ਕਿਹਾ ਕਿ ਰਾਜ ਕੋਟੇ ਦੀਆਂ ਸੀਟਾਂ ਲਈ ਅੰਤਿਮ ਮੈਰਿਟ ਸੂਚੀ ਤੇ ਸ਼੍ਰੇਣੀ-ਵਾਰ ਮੈਰਿਟ ਸੂਚੀਆਂ ਸਬੰਧਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਉਨ੍ਹਾਂ ਦੇ ਯੋਗਤਾ ਮਾਪਦੰਡਾਂ, ਲਾਗੂ ਦਿਸ਼ਾ-ਨਿਰਦੇਸ਼ਾਂ ਅਤੇ ਰਾਖਵੇਂਕਰਨ ਨੀਤੀਆਂ ਅਨੁਸਾਰ ਤਿਆਰ ਕੀਤੀਆਂ ਜਾਣਗੀਆਂ। ਉਮੀਦਵਾਰਾਂ ਦੇ ਵਿਅਕਤੀਗਤ ਸਕੋਰਕਾਰਡ 1 ਅਕਤੂਬਰ ਤੋਂ ਐਨ.ਬੀ.ਈ.ਐਮ.ਐਸ. ਦੀ ਵੈੱਬਸਾਈਟ ਤੋਂ ਡਾਊਨਲੋਡ ਕਰਨ ਲਈ ਉਪਲਬਧ ਹੋਣਗੇ। ਇਸ ’ਚ ਕਿਹਾ ਗਿਆ ਹੈ ਕਿ ਸਕੋਰਕਾਰਡ ਜਾਰੀ ਹੋਣ ਦੀ ਮਿਤੀ ਤੋਂ ਛੇ ਮਹੀਨਿਆਂ ਤੱਕ ਡਾਊਨਲੋਡ ਕਰਨ ਲਈ ਉਪਲਬਧ ਰਹਿਣਗੇ।
ਪਿਛਲੀ ਖ਼ਬਰ ਭਾਰਤ, ਪ੍ਰਸ਼ਾਂਤ ਟਾਪੂ ਦੇਸ਼ਾਂ ਵਲੋਂ ਐਫ.ਆਈ.ਪੀ.ਆਈ. ਸੀ.ਮੀਟਿੰਗ ’ਚ ਜਲਵਾਯੂ, ਆਫ਼ਤ ਲਚੀਲਾਪਣ, ਨਵਿਆਉਣਯੋਗ ਊਰਜਾ ਸਹਿਯੋ... ਅਗਲੀ ਖ਼ਬਰ ਸੀ.ਬੀ.ਆਈ. ਨੇ ਦੁਬਈ ਤੋਂ ਪਹੁੰਚਣ ’ਤੇ ਮਹਾਂਦੇਵ ਸੱਟੇਬਾਜੀ ਐਪ ਦੇ ਸਰਗਨੇ ਨੂੰ ਗ੍ਰਿਫ਼ਤਾਰ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।