ਨਿਊਯਾਰਕ, 24 ਸਤੰਬਰ (ਯੂ.ਐਨ.ਆਈ.) ਭਾਰਤ ਅਤੇ ਪ੍ਰਸ਼ਾਂਤ ਟਾਪੂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਤੋਂ ਇਲਾਵਾ ਕਰਵਾਈ ਗਈ ਫੋਰਮ ਫਾਰ ਇੰਡੀਆ-ਪੈਸਿਫਿਕ ਆਇਲੈਂਡਜ਼ ਕੋਆਪਰੇਸ਼ਨ (ਐਫ.ਆਈ.ਪੀ.ਆਈ.ਸੀ.) ਦੀ ਦੂਜੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਜਲਵਾਯੂ ਕਾਰਵਾਈ, ਆਫ਼ਤ ਲਚੀਲਾਪਣ, ਨਵਿਆਉਣਯੋਗ ਊਰਜਾ ਅਤੇ ਹੋਰ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ. ਜੈਸ਼ੰਕਰ ਨੇ ਫੋਰਮ ਫਾਰ ਇੰਡੀਆ-ਪੈਸਿਫਿਕ ਆਇਲੈਂਡਜ਼ ਕੋਆਪਰੇਸ਼ਨ) ਦੀ ਦੂਜੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿਚ ਪ੍ਰਸ਼ਾਂਤ ਟਾਪੂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਮੰਤਰੀਆਂ ਨੇ ਹਿੱਸਾ ਲਿਆ।ਭਾਗ ਲੈਣ ਵਾਲਿਆਂ ਵਿੱਚ ਸਮੋਆ, ਫਿਜੀ, ਮਾਰਸ਼ਲ ਟਾਪੂ, ਪਲਾਊ, ਪਾਪੂਆ ਨਿਊ ਗਿਨੀ, ਸੋਲੋਮਨ ਟਾਪੂ, ਤੁਵਾਲੂ, ਟੋਂਗਾ, ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ, ਵਾਨੂਆਟੂ ਅਤੇ ਨਾਉਰੂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਪੈਸਿਫਿਕ ਆਇਲੈਂਡਜ਼ ਫੋਰਮ ਦੇ ਸਕੱਤਰ-ਜਨਰਲ ਸ਼ਾਮਲ ਸਨ।ਮੰਤਰੀਆਂ ਨੇ ਐਫ.ਆਈ.ਪੀ.ਆਈ. ਸੀ ਸਿਖਰ ਸੰਮੇਲਨਾਂ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਅਤੇ 2023 ’ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਗਈ 12-ਨੁਕਾਤੀ ਕਾਰਜ ਯੋਜਨਾ ਤਹਿਤ ਹੋਈ ਪ੍ਰਗਤੀ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਨਵਿਆਉਣਯੋਗ ਊਰਜਾ, ਜਲਵਾਯੂ ਕਾਰਵਾਈ, ਆਫ਼ਤ ਲਚੀਲਾਪਣ, ਸਿੱਖਿਆ, ਸਿਹਤ ਸੰਭਾਲ ਅਤੇ ਸਮਰੱਥਾ ਨਿਰਮਾਣ ਵਿੱਚ ਹੋਰ ਸਹਿਯੋਗ ਬਾਰੇ ਵੀ ਚਰਚਾ ਕੀਤੀ।ਮੀਟਿੰਗ ਨੇ ਐਫ.ਆਈ.ਪੀ.ਆਈ. ਸੀ. ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਅਤੇ ਬਹੁਪੱਖੀ ਮੰਚਾਂ ਵਿੱਚ ਸਹਿਯੋਗ ਵਧਾਉਣ ਲਈ ਦੇਸ਼ਾਂ ਦੀ ਵਚਨਬੱਧਤਾ ਨੂੰ ਮੁੜ ਪੱਕਾ ਕੀਤਾ।