19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਰਾਖਵੇਂਕਰਨ ਦੇ ਆਧਾਰ ’ਤੇ ਤਰੱਕੀ ਹਾਸਿਲ ਮੁਲਾਜ਼ਮ ਦੀ ਸੀਨੀਆਰਤਾ ਬਾਅਦ ’ਚ ਸਿੱਧੀ ਭਰਤੀ ਰਾਹੀਂ ਆਏ ਅਧਿਕਾਰੀਆਂ ਤੋਂ ਵੱਧ-ਹਾਈ ਕੋਰਟ

ਚੰਡੀਗੜ੍ਹ, 18 ਨਵੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਰਾਖਵੇਂਕਰਨ ਦੇ ਆਧਾਰ ’ਤੇ ਤਰੱਕੀ ਹਾਸਲ ਕਰਨ ਵਾਲੇ ਮੁਲਾਜ਼ਮ ਦੀ ਸੀਨੀਅਰਤਾ ਸਿਰਫ਼ ਇਸ ਕਾਰਨ ਖ਼ਤਮ ਨਹੀਂ ਕੀਤੀ ਜਾ ਸਕਦੀ ਕਿ ਬਾਅਦ ਵਿਚ ਕੁਝ ਮੁਲਾਜ਼ਮ ਸਿੱਧੀ ਭਰਤੀ ਰਾਹੀਂ ਉਸੇ ਅਹੁਦੇ ’ਤੇ ਨਿਯੁਕਤ ਹੋ ਗਏ ਹਨ।

ਅਜੀਤ ਡੈਸਕ 19-11-2026
ਚੰਡੀਗੜ੍ਹ, 18 ਨਵੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਰਾਖਵੇਂਕਰਨ ਦੇ ਆਧਾਰ ’ਤੇ ਤਰੱਕੀ ਹਾਸਲ ਕਰਨ ਵਾਲੇ ਮੁਲਾਜ਼ਮ ਦੀ ਸੀਨੀਅਰਤਾ ਸਿਰਫ਼ ਇਸ ਕਾਰਨ ਖ਼ਤਮ ਨਹੀਂ ਕੀਤੀ ਜਾ ਸਕਦੀ ਕਿ ਬਾਅਦ ਵਿਚ ਕੁਝ ਮੁਲਾਜ਼ਮ ਸਿੱਧੀ ਭਰਤੀ ਰਾਹੀਂ ਉਸੇ ਅਹੁਦੇ ’ਤੇ ਨਿਯੁਕਤ ਹੋ ਗਏ ਹਨ। ਅਦਾਲਤ ਅਨੁਸਾਰ ਸੇਵਾ ਨਿਯਮਾਂ ਤਹਿਤ ਲਗਾਤਾਰ ਸੇਵਾ ਦੇ ਆਧਾਰ ’ਤੇ ਸੀਨੀਅਰਤਾ ਹਾਸਲ ਕਰਨ ਵਾਲੇ ਮੁਲਾਜ਼ਮ ਨੂੰ ਬਾਅਦ ਵਿਚ ਨਿਯੁਕਤ ਹੋਏ ਸਿੱਧੀ ਭਰਤੀ ਵਾਲੇ ਅਧਿਕਾਰੀਆਂ ਤੋਂ ਹੇਠਾਂ ਨਹੀਂ ਰੱਖਿਆ ਜਾ ਸਕਦਾ। ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਮਿੰਦਰਜੀਤ ਯਾਦਵ ਦੇ ਡਵੀਜ਼ਨ ਬੈਂਚ ਨੇ ਨਵਲ ਕਿਸ਼ੋਰ ਬਨਾਮ ਨਰਦੀਪ ਸਿੰਘ ਮਾਮਲੇ ਨਾਲ ਸਬੰਧਿਤ ਤਿੰਨ ਅਪੀਲਾਂ ’ਤੇ ਇਹ ਫ਼ੈਸਲਾ ਸੁਣਾਇਆ। 30 ਸਤੰਬਰ, 2026 ਨੂੰ ਸੁਣਾਏ ਗਏ ਫ਼ੈਸਲੇ ਵਿਚ ਬੈਂਚ ਨੇ ਸਿੰਗਲ ਬੈਂਚ ਦੇ ਹੁਕਮਾਂ ਨੂੰ ਬਰਕਰਾਰ ਰੱਖਦਿਆਂ ਪੰਜਾਬ ਸਰਕਾਰ ਅਤੇ ਹੋਰ ਅਪੀਲਕਰਤਾਵਾਂ ਦੀਆਂ ਅਪੀਲਾਂ ਖਾਰਜ ਕਰ ਦਿੱਤੀਆਂ। ਮਾਮਲੇ ਅਨੁਸਾਰ ਨਰਦੀਪ ਸਿੰਘ ਨੂੰ 3 ਅਕਤੂਬਰ, 2001 ਨੂੰ ਸਰੀਰਕ ਅਪੰਗਤਾ ਦੀ ਰਾਖਵੀਂ ਸ਼੍ਰੇਣੀ ਤਹਿਤ ਆਡਿਟ ਇੰਸਪੈਕਟਰ ਨਿਯੁਕਤ ਕੀਤਾ ਗਿਆ ਸੀ। 21 ਦਸੰਬਰ, 2011 ਨੂੰ ਉਨ੍ਹਾਂ ਨੂੰ ਰਾਖਵੇਂਕਰਨ ਦੇ ਰੋਸਟਰ ਪੁਆਇੰਟ ਦੇ ਆਧਾਰ ’ਤੇ ਸੀਨੀਅਰ ਆਡੀਟਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ। ਇਸ ਤੋਂ ਬਾਅਦ 17 ਅਗਸਤ, 2016 ਨੂੰ ਉਹ ਆਡਿਟ ਅਧਿਕਾਰੀ ਬਣ ਗਏ, ਜਦੋਂਕਿ ਅਪੀਲਕਰਤਾ ਦਸੰਬਰ, 2017 ਵਿਚ ਸਿੱਧੀ ਭਰਤੀ ਰਾਹੀਂ ਇਸ ਅਹੁਦੇ ’ਤੇ ਨਿਯੁਕਤ ਹੋਏ ਸਨ। ਨਰਦੀਪ ਸਿੰਘ ਤੋਂ ਪਹਿਲਾਂ ਸੀਨੀਅਰ ਆਡੀਟਰ ਰਹੇ ਕੁਝ ਮੁਲਾਜ਼ਮ, ਜਿਨ੍ਹਾਂ ਨੂੰ ਤਰੱਕੀ ਦੌਰਾਨ ਉਨ੍ਹਾਂ ਤੋਂ ਪਿੱਛੇ ਛੱਡ ਦਿੱਤਾ ਗਿਆ ਸੀ, ਜੂਨ ਤੋਂ ਅਗਸਤ, 2019 ਦਰਮਿਆਨ ਆਡਿਟ ਅਧਿਕਾਰੀ ਬਣੇ। ਇਨ੍ਹਾਂ ਮੁਲਾਜ਼ਮਾਂ ਨੇ ‘ਕੈਚ-ਅੱਪ’ ਨਿਯਮ ਤਹਿਤ ਨਰਦੀਪ ਸਿੰਘ ਤੋਂ ਸੀਨੀਆਰਤਾ ਦਾ ਦਾਅਵਾ ਕੀਤਾ ਸੀ। ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਸੀਨੀਅਰਤਾ ਸੂਚੀ ਵਿਚ ਨਰਦੀਪ ਸਿੰਘ ਨੂੰ 2017 ਵਿਚ ਭਰਤੀ ਹੋਏ ਅਧਿਕਾਰੀਆਂ ਅਤੇ 2019 ਵਿਚ ਤਰੱਕੀ ਹਾਸਲ ਕਰਨ ਵਾਲੇ ਪੁਰਾਣੇ ਸੀਨੀਅਰ ਮੁਲਾਜ਼ਮਾਂ ਤੋਂ ਵੀ ਹੇਠਾਂ ਰੱਖਿਆ ਗਿਆ ਸੀ। ਉਨ੍ਹਾਂ ਨੇ ਇਸ ਫ਼ੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ।
ਪਿਛਲੀ ਖ਼ਬਰ ‘ਆਪ’ ਵਲੋਂ ਪਟਿਆਲਾ ਤੇ ਬਾਘਾ ਪੁਰਾਣਾ ਮਿਊਂਸਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਪਿਤਾ ਦੀ ਮੌਤ ਲੁਕਾ ਕੇ ਬਿਮਾਰੀ ਦਾ ਦਿੱਤਾ ਹਵਾਲਾ, ਵਿਆਹ ਦੇ ਕਾਰਡ ਨੇ ਹਾਈ ਕੋਰਟ ’ਚ ਖੋਲ੍ਹੀ ਪੋਲ੍ਹ ਵਿਰੋਧੀ ਧਿਰ ਨੇ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।